ਨਰਿੰਦਰ ਮੋਦੀ ਦੀ ਬਠਿੰਡਾ ਰੈਲੀ ਵਿੱਚ ਬੁਢਲਾਡਾ ਤੌ ਹਜ਼ਾਰਾਂ ਵਰਕਰ ਸ਼ਾਮਿਲ ਹੋਣਗੇ, ਤਿਆਰੀਆਂ ਮੁੰਕਮਲ

ਨਰਿੰਦਰ ਮੋਦੀ ਦੀ ਬਠਿੰਡਾ ਰੈਲੀ ਵਿੱਚ ਬੁਢਲਾਡਾ ਤੌ ਹਜ਼ਾਰਾਂ ਵਰਕਰ ਸ਼ਾਮਿਲ ਹੋਣਗੇ, ਤਿਆਰੀਆਂ ਮੁੰਕਮਲ

23-akali-dal-meetingh-narinder-modiਬੁਢਲਾਡਾ 23 ਨਵੰਬਰ (ਤਰਸੇਮ ਸ਼ਰਮਾਂ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਨਵੰਬਰ ਦੀ ਬਠਿੰਡਾ ਆਮਦ ਨੂੰ ਲੈ ਕੈ ਅੱਜ ਇਥੇ ਅਕਾਲੀ ਵਰਕਰਾ ਦੀ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਬੋਲਦਿਆ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਨੇ ਕਿਹਾ ਕਿ ਬਠਿੰਡਾ ਵਿਖੇ ਸਥਾਪਤ ਕੀਤੇ ਜਾ ਰਹੇ ਸਭ ਤੋ ਵੱਡੇ ਏਮਜ਼ ਹਸਪਤਾਲ ਦਾ ਨੀਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਪੁਜ ਰਹੇ ਹਨ।ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਬੁਢਲਾਡਾ ਹਲਕੇ ਤੋ ਹਜਾਰਾਂ ਦੀ ਗਿਣਤੀ ਵਿੱਚ ਅਕਾਲੀਭਾਜਪਾ ਵਰਕਰ ਸ਼ਾਮਿਲ ਹੋਣਗੇ। ਇਸ ਮਕਿੇ ਬੋਲਦਿਆਂ ਸੀਨੀਅਰ ਅਕਾਲੀ ਆਗੂ ਹੰਸਾ ਸਿੰਗ ਬੀ.ਈ.ੳ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕੇ ਅੰਦਰ ਹਰ ਘਰ ਦੇ ਮੁਖੀ ਨੂੰ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੇ੍ਰਰਿਤ ਕਰਨ।ਉਨ੍ਹਾ ਦੱਸਿਆ ਇਸ ਸਬੰਧੀ ਬਠਿੰਡਾ ਰੈਲੀ ਨੂੰ ਕਾਮਯਾਬ ਕਰਨ ਲਈ ਸਬ ਕਮੇਟੀਆਂ ਦਾ ਗਠਨ ਕੀਤਾ ਗਿਆ। ਇਸ ਮੋਕੇ ਤੇ ਅਕਾਲੀ ਭਾਜਪਾ ਸਰਕਾਰ ਦੀਆ ਯੋਜਨਾਵਾਂ, ਨੀਤੀਆ ਨੂੰ ਘਰਘਰ ਪਹੁੰਰਣ ਦਾ ਸੱਦਾ ਦਿੱਤਾ। ਇਸ ਮੋਕੇ ਤੇ ਸਾਬਕਾ ਸਰਪੰਚ ਦਰਸਨ ਸਿੰਘ ਗੋਰਖਨਾਥ, ਸਰਪੰਚ ਬੇਅੰਤ ਸਿੰਘ ਭੱਠਲ, ਸਰਪੰਚ ਰਾਮ ਸਿੰਘ ਕਲੀਪੁਰ, ਸਰਪੰਚ ਇਕਬਾਲ ਸਿੰਘ ਬਰ੍ਹੇ,ਸਾਬਕਾ ਸਰਪੰਚ ਪ੍ਰੇਮ ਸਿੰਘ ਫੁਲੂਵਾਲਾ ਡੋਗਰਾ, ਹੰਸ ਰਾਜ ਅਹਿਮਦਪੁਰ, ਸੋਹਨ ਸਿੰਘ ਕਲੀਪੁਰ, ਜਗਵਿੰਦਰ ਸਿੰਘ ਸਰਕਲ ਪ੍ਰਧਾਨ ਬਰੇਟਾ, ਬਿੱਟੂ ਚੌਧਰੀ, ਬਿੰਦਰ ਮਘਾਣਿਆ, ਸੁਭਾਸ਼ ਵਰਮਾ, ਤਨਜੋਤ ਸਾਹਨੀ, ਸੁਖਰਾਜ ਸਿੰਘ ਬਛੋਆਣਾ, ਕਰਮ ਸਿੰਘ ਅਹਿਮਦਪੁਰ, ਕਰਮਜੀਤ ਸਿੰਘ ਦਾਤੇਵਾਸ, ਕਾਲਾ ਬਾਬਾ ਸੈਦੇਵਾਲਾ, ਮਿੱਠੂ ਸਿੰਘ ਮੰਘਾਣੀਆਂ, ਬਿੱਟੂ ਸੰਦਲੀ, ਭਗਵਾਨ ਸਿੰਘ ਖੀਵਾਂ ਆਦਿ ਨੇ ਵੀ ਵਿਚਾਰ ਪੇਸ਼ ਕੀਤੇ।

Share Button

Leave a Reply

Your email address will not be published. Required fields are marked *

%d bloggers like this: