ਨਰਾਇਣ ਦਾਸ ਸਿਖ ਪੰਥ ਦੇ ਰੋਹ ਅਗੇ ਝੁਕਿਆ

ss1

ਨਰਾਇਣ ਦਾਸ ਸਿਖ ਪੰਥ ਦੇ ਰੋਹ ਅਗੇ ਝੁਕਿਆ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁਆਫੀਨਾਮਾ ਭੇਜ ਕੇ ਸਿਖ ਪੰਥ ਤੋਂ ਭੁੱਲ ਬਖ਼ਸ਼ਣ ਕੀਤੀ ਗੁਜਾਰਸ਼
ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਬਾਣੀ ਪ੍ਰਤੀ ਕੀਤੀਆਂ ਸਨ ਇਤਰਾਜ਼ਯੋਗ ਟਿੱਪਣੀਆਂ

ਅੰਮ੍ਰਿਤਸਰ 20 ਮਈ (ਸਰਚਾਂਦ ਸਿੰਘ): ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਈ ਮੇਲ ਰਾਹੀਂ ਭੇਜੀ ਗਈ ਇਕ ਪੱਤਰ ਵਿਚ ਆਪਣੀ ਗ਼ਲਤੀ ਨੂੰ ਸਵੀਕਾਰ ਕਰਦਿਆਂ ਖ਼ਾਲਸਾ ਪੰਥ ਤੋਂ ਮੁਆਫ਼ੀ ਦੀ ਗੁਜਾਰਸ਼ ਕੀਤੀ ਹੈ।
ਨਾਰਾਇਣ ਨਿਵਾਸ ਆਸ਼ਰਮ ਰਿਸ਼ੀਕੇਸ ( ਉਤਰਾਖੰਡ) ਵਾਸੀ ਨਾਰਾਇਣ ਦਾਸ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਪੰਜਾਬੀ ਵਿਚ ਲਿਖ ਕੇ ਗੁਰਬਾਣੀ ਮੀਨਿੰਗ ਦੇ ਸੰਤ ਨਾਰਾਇਣਦਾਸਜੀਐਡਦੀਜੀਮੇਲਡਾਊਟ ਕਾਮ gurbani meaning <santnarayandassji0gmail.com>ਤੋਂ ਭੇਜੀ ਮੁਆਫੀਨਾਮਾ ਅਤੇ ਵੀਡੀਉ ਵਿਚ ਫਤਿਹ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਸ ਵੱਲੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਯੁੱਗੋਂ ਯੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਭਗਤਾਂ ਦੀ ਬਾਣੀ ਬਾਰੇ ਉਸ ਕੋਲੋਂ ਬੋਲੇ ਗਏ ਗਲਤ ਸ਼ਬਦਾਂ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਖ਼ਾਲਸਾ ਪੰਥ ਦੀ ਸ਼ਰਨ ਵਿਚ ਆਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋ ਕੇ ਖਿਮਾ ਯਾਚਨਾ ਕਰ ਕੇ ਆਪਣੀ ਭੁੱਲ ਬਖ਼ਸ਼ਾਉਣੀ ਚਾਹੁੰਦਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿਖ ਪੰਥ ਅਤੇ ਸਮੂਹ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦਵਾਰਾ ਕਮੇਟੀ ਅੰਮ੍ਰਿਤਸਰ, ਸਮੂਹ ਸਿਖ ਸੰਪਰਦਾਵਾਂ, ਦਮਦਮੀ ਟਕਸਾਲ, ਉਦਾਸੀਨ ਭੇਖ, ਨਿਰਮਲ ਭੇਖ, ਨਿਹੰਗ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਦਿਲੀ ਅਤੇ ਸਮੂਹ ਸਿਖ ਜਥੇਬੰਦੀਆਂ ਉਸ ਦੀ ਭੁੱਲ ਨੂੰ ਬੱਚਾ ਜਾਣ ਕੇ ਮੁਆਫ਼ ਕਰੇਗਾ। ਦਿਲੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਵੀ ਭੇਜੀ ਗਈ ਉਕਤ ਪੱਤਰ ਦੀ ਕਾਪੀ ‘ਚ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਦੇ ਨਾਲ ਹੀ ਅਗੇ ਵਾਸਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਪੰਥ ਵੱਲੋਂ ਸਾਡਾ ਮਾਰਗ ਦਰਸ਼ਨ ਕੀਤਾ ਜਾਵੇਗਾ। ਉਸ ਨੇ ਸਿਖ ਪੰਥ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਭਵਿਖ ਵਿਚ ਕੋਈ ਵੀ ਅਜਿਹੀ ਗ਼ਲਤੀ ਨਹੀਂ ਕਰਾਂਗਾ ਜਿਸ ਨਾਲ ਸਿਖ ਹਿਰਦਿਆਂ ਨੂੰ ਠੇਸ ਪਹੁੰਚੇ।
ਉਸ ਨੇ ਕਿਹਾ ਕਿ ਪਿਛਲੇ ਦਿਨੀਂ ਉਸ ਵੱਲੋਂ ਵਾਇਰਲ ਹੋਈ ਵੀਡੀਉ ਵਿਚ ਜਾਣੇ ਅਨਜਾਣੇ ‘ਚ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਬਹੁਤ ਗਲਤ ਸ਼ਬਦਾਵਲੀ ਬੋਲੀ ਗਈ ਹੈ। ਉਨ੍ਹਾਂ ਕਿਹਾ ਕਿ ਉਦਾਸੀ ਸਾਧੂਆ ਨੇ ਹਮੇਸ਼ਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰਮਤਿ ਦਾ ਹੀ ਪ੍ਰਚਾਰ ਪ੍ਰਸਾਰ ਕੀਤਾ ਹੈ। ਮੈ ਮਹਿਸੂਸ ਕਰਦਾ ਹਾਂ ਕਿ ਕੋਈ ਕਾਲ ਦਾ ਹੀ ਅਜਿਹਾ ਚੱਕਰ ਸੀ ਜਿਸ ਕਰਕੇ ਸਾਡੇ ਕੋਲੋਂ ਅਜਿਹੀ ਭੁੱਲ ਹੋ ਗਈ। ਮੈਨੂੰ ਆਪਣੀ ਗ਼ਲਤੀ ‘ਤੇ ਬਹੁਤ ਪਛਤਾਵਾ ਹੈ। ਇੱਥੋਂ ਤਕ ਕਿ ਮੈ ਗੁਰੂ ਸਾਹਿਬ ਜੀ ਬਾਰੇ ਅਜਿਹੇ ਸ਼ਬਦ ਬੋਲ ਕੇ ਆਪਣੀਆਂ ਨਜ਼ਰਾਂ ਵਿਚ ਹੀ ਗਿਰ ਚੁਕਾ ਹਾਂ। ਮੈਨੂੰ ਪੂਰਨ ਤੌਰ ‘ਤੇ ਅਹਿਸਾਸ ਹੈ ਕਿ ਮੇਰੀ ਇਸ ਗ਼ਲਤੀ ਨਾਲ ਸਮੂਹ ਸਿਖ ਸੰਗਤਾਂ ਅਤੇ ਹਰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ।
ਪੱਤਰ ਦੇ ਅਖੀਰ ‘ਚ ਉਨ੍ਹਾਂ ਆਸ ਪ੍ਰਗਟ ਕੀਤਾ ਕਿ ਪੰਥ ਮੈਨੂੰ ਅਕਾਲ ਤਖਤ ਸਾਹਿਬ ‘ਤੇ ਹਾਜ਼ਰ ਹੋ ਕੇ ਆਪਣੀ ਗ਼ਲਤੀ ਲਈ ਖਿਮਾ ਯਾਚਨਾ ਕਰਨ ਦਾ ਅਵਸਰ ਜ਼ਰੂਰ ਦੇਵੇਗਾ। ਅਤੇ ਮੈਂ ਖ਼ਾਲਸਾ ਪੰਥ ਦੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵਾਂਗਾ।
ਯਾਦ ਰਹੇ ਕਿ ਪਿਛਲੇ ਪੰਜ ਦਿਨ ਪਹਿਲਾਂ ਇਸੇ ਨਰਾਇਣ ਦਾਸ ਵੱਲੋਂ ਗੁਰੂ ਅਰਜਨ ਦੇਵ ਜੀ ਅਤੇ ਭਗਤਾਂ ਦੀ ਬਾਣੀ ਬਾਰੇ ਅਪਸ਼ਬਦ ਬੋਲਿਆ ਗਿਆ ਸੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਸਿਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਗਿਆ। ਦਮਦਮੀ ਟਕਸਾਲ ਸਮੇਤ ਸ਼੍ਰੋਮਣੀ ਕਮੇਟੀ ਅਤੇ ਹੋਰ ਪੰਥਕ ਧਿਰਾਂ ਨੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਨੂੰ ਮੰਗ ਪੱਤਰਾਂ ਦੀ ਝੜੀ ਲਾਉਂਦਿਆਂ ਉਕਤ ਨਰਾਇਣ ਦਾਸ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।

Share Button

Leave a Reply

Your email address will not be published. Required fields are marked *