ਨਰਸ ਦੇ ਥੱਪੜ ਮਾਰਨ ਵਾਲੇ ਸਰਪੰਚ ਨੇ ਕਿਹਾ ‘ਅਕਾਲੀ ਦਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ’

ss1

ਨਰਸ ਦੇ ਥੱਪੜ ਮਾਰਨ ਵਾਲੇ ਸਰਪੰਚ ਨੇ ਕਿਹਾ ‘ਅਕਾਲੀ ਦਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ’

2016_9image_19_28_39632000024mogajay80_copy-llਬਾਘਾਪੁਰਾਣਾ: ਸਥਾਨਕ ਮੁਦਕੀ ਰੋਡ ‘ਤੇ ਸਥਿਤ ਗੁਪਤਾ ਹਸਪਤਾਲ ਵਿਚ ਡਿਊਟੀ ‘ਤੇ ਤਾਇਨਾਤ ਇਕ ਗਰਭਵਤੀ ਨਰਸ ਰਮਨਦੀਪ ਕੌਰ ਪਤਨੀ ਸਤਨਾਮ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਦੇ ਨੇੜਲੇ ਪਿੰਡ ਆਲਮ ਵਾਲਾ ਦੀ ਸਰਪੰਚਨੀ ਦੇ ਪਤੀ ਪਰਮਜੀਤ ਸਿੰਘ ਪੰਮਾ ਅਤੇ ਉਸਦੇ ਬੇਟੇ ਗੁਰਜੀਤ ਸਿੰਘ ਵੱਲੋਂ ਥੱਪੜ ਅਤੇ ਕੁੱਟਮਾਰ ਕਰਨ ਵਿਰੁੱਧ ਥਾਣਾ ਪੁਲਸ ਵੱਲੋਂ ਵੱਖ-ਵੱਖ ਧਰਾਵਾਂ ਤਹਿਤ 22 ਸਤੰਬਰ ਨੂੰ ਦਰਜ ਕੀਤੇ ਮਾਮਲੇ ਤੋਂ ਬਾਅਦ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਪਿੰਡ ਰਾਜੇਆਣਾ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕਰ ਲਿਆ ਹੈ। ਹਸਪਤਾਲ ਦੀ ਨਰਸ ਨੇ ਦੋਸ਼ ਲਾਇਆ ਸੀ ਕਿ ਪਿਓ-ਪੁੱਤ ਵੱਲੋਂ ਹਸਪਤਾਲ ਵਿਚ ਉਸ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਹਸਪਤਾਲ ਦੇ ਮੁੱਖ ਡਾਕਟਰ ਨੇ ਮਾਮਲਾ ਪੁਲਸ ਨੂੰ ਕਾਰਵਾਈ ਲਈ ਦਿੱਤਾ ਸੀ।
ਪੁਲਸ ਵੱਲੋਂ ਸ਼ਨੀਵਾਰ ਨੂੰ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪੁਲਸ ਵਿਭਾਗ ‘ਚੋਂ ਪੈਨਸ਼ਨ ਆਇਆ ਹੋਇਆ ਹੈ ਅਤੇ ਉਸ ਨੇ ਸੇਵਾ ਕਰਨ ਦੇ ਮਕਸਦ ਨੂੰ ਲੈ ਕੇ ਪਿੰਡ ਦੀ ਸਰਪੰਚੀ ਲਈ ਸੀ ਅਤੇ ਪਿੰਡ ਵਾਸੀਆਂ ਨੇ ਸਾਡਾ ਸਾਥ ਦਿੱਤਾ ਸੀ। ਉਹ ਕਿਸੇ ਪਾਰਟੀ ਨਾਲ ਨਹੀਂ ਹਨ ਅਤੇ ਜਿਹੜੇ ਲੋਕ ਉਨ੍ਹਾਂ ਨੂੰ ਅਕਾਲੀ ਕਹਿ ਰਹੇ ਹਨ ਉਹ ਸਰਾਸਰ ਝੂਠ ਹੈ ਸਿਰਫ ਅਸੀਂ ਪਿੰਡ ਦੇ ਵਿਕਾਸ ਕਾਰਜਾਂ ਦੇ ਚੈੱਕ ਲੈਣ ਲਈ ਅਕਾਲੀ ਆਗੂਆਂ ਦੇ ਸੱਦੇ ਤੇ ਜਾਂਦੇ ਹਾਂ।
ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਜੋ ਘਟਨਾ ਘਟੀ ਉਹ ਵੀ ਮਾੜੀ ਹੋਈ ਹੈ ਕਿਉਂਕਿ ਲੜਕੀ ਉਨ੍ਹਾਂ ਦੀ ਧੀ ਵਰਗੀ ਹੈ ਅਤੇ ਸਾਡਾ ਝਗੜਾ ਕਰਨ ਦਾ ਕੋਈ ਮਕਸਦ ਨਹੀਂ ਸੀ ਅਤੇ ਨਾ ਕੋਈ ਧੱਕੇ ਮਾਰਨ ਵਾਲੀ ਗੱਲ ਸੀ ਸਿਰਫ ਮਾਮੂਲੀ ਗੱਲ ਪਿਛੇ ਬੈਂਸ ਹੋ ਗਈ ਦੂਸਰੇ ਪਾਸੇ, ਜਦੋਂ ਅਸੀ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਖੇ ਲੜਕੀ ਅਤੇ ਲੜਕੀ ਦੇ ਮਾਪਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਹੋਰ ਮਹਿਲਾਂ ਤੇ ਹੱਥ ਚੁੱਕਣ ਦੀ ਹਿੰਮਤ ਨਾ ਕਰੇ।

Share Button