ਨਰਮੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਔਰਤ ਮਜਦੂਰਾਂ ਨੇ ਦਿੱਤਾ ਧਰਨਾ

ss1

ਨਰਮੇ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਔਰਤ ਮਜਦੂਰਾਂ ਨੇ ਦਿੱਤਾ ਧਰਨਾ

14-10

ਬੁਢਲਾਡਾ 13, ਜੁਲਾਈ (ਤਰਸੇਮ ਸ਼ਰਮਾਂ): ਨਰਮੇ ਦੀ ਚੁਗਾਈ ਦਾ ਮੁਆਵਜਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਪੰਜਾਬ ਖੇਤ ਮਜਦੂਰ ਯੂਨੀਅਨ ਦੀਆਂ ਵੱਡੀ ਗਿਣਤੀ ਔਰਤ ਮਜਦੁਰਾਂ ਵੱਲੋਂ ਤਹਿਸੀਲ ਦਫਤਰ ਵਿਖੇ ਰੋਹ ਭਰਭੂਰ ਧਰਨਾ ਦਿੰਦਿਆਂ ਤਿੱਖਾ ਰੋਸ ਜ਼ਾਹਰ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਿਲ੍ਹਾ ਆਗੂ ਬਬਲੀ ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮਜਦੂਰਾਂ ਨੂੰ ਮਗਨਰੇਗਾ ਸਕੀਮ ਦਾ ਸਹੀ ਅਰਥਾਂ ਵਿੱਚ ਲਾਭ ਨਹੀਂ ਦੇ ਰਹੀ, ਜਦਕਿ ਮਜਦੂਰਾਂ ਨੁੂੰ ਆਪਣੀਆਂ ਸਮੱਸਿਆਵਾਂ ਲੈ ਕੇ ਦਫਤਰਾਂ ਵਿੱਚ ਪਹੁੰਚਣ ਤੇ ਵੀ ਪ੍ਰਸ਼ਾਸ਼ਨ ਵੱਲੋਂ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਅਤੇ ਖੇਤ ਮਜਦੂਰਾਂ ਦੀ ਇੰਨ੍ਹਾਂ ਦਫਤਰਾਂ ਵਿੱਚ ਭਾਰੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾ ਦੋਸ਼ ਲਾਇਆ ਕਿ ਨਰਮੇ ਦੀ ਚੁਗਾਈ ਦਾ ਮੁਆਵਜਾਂ ਪ੍ਰਾਪਤ ਕਰਨ ਲਈ ਜਦੋ ਅੱਜ ਵੱਡੀ ਗਿਣਤੀ ਮਜਦੁਰ ਔਰਤਾਂ ਨੇ ਤਹਿਸੀਲ ਦਫਤਰ ਪੁੱਜ ਕੇ ਆਪਣੇ ਮੁਆਵਜੇ ਦੀ ਮੰਗ ਕੀਤੀ ਤਾਂ ਪ੍ਰਸ਼ਾਸ਼ਨ ਵੱਲੋਂ ਉਨ੍ਹਾ ਦੀ ਕੋਈ ਸੁਣਵਾਈ ਨਾ ਕੀਤੀ ਗਈ। ਆਗੂਆ ਨੇ ਕਿਹਾ ਕਿ ਪਿੰਡਾ ਅਤੇ ਸ਼ਹਿਰਾ ਵਿੱਚ ਵੰਡਿਆ ਗਿਆ ਮੁਆਵਜਾ ਅਜਿਹੇ ਹੱਥਾ ਵਿੱਚ ਪਹੁੁੰਚਾਇਆ ਗਿਆ ਹੈ ਜਿਨ੍ਰਾਂ ਨੇ ਕਦੇ ਵੀ ਮਜਦੂਰੀ ਵੀ ਨਹੀਂ ਕੀਤੀ। ਜਿਸ ਕਾਰਨ ਮਜੂਦਰਾਂ ਵਿੱਚ ਭਾਰੀ ਰੋਸ ਬਣਿਆ ਹੋਇਆ ਸੀ। ਇਸ ਮੌਕੇ ਤੇ ਧਰਨੇ ਦੀ ਗੰਭੀਰਤਾ ਦਾ ਨੂੰ ਵੇਖਦਿਆ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਨੇ ਮਜਦੂਰਾ ਨੂੰ ਨਰਮੇ ਦੀ ਚੁਗਾਈ ਦਾ ਮੁਆਵਜ਼ਾ ਇੱਕ ਦੋ ਦਿਨ੍ਹਾ ਵਿੱਚ ਦੇਣ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ। ਉਹਨਾ ਕਿਹਾ ਕਿ ਜੇਕਰ ਮਜਦੂਰਾਂ ਨੂੰ ਉਹਨਾ ਦਾ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਵਿਡਿੱਆ ਜਾਵੇਗਾ। ਇਸ ਮੌਕੇ ਤਕਮਲਜੀਤ ਕੋਰ ਬੁਢਲਾਡਾ, ਗੁਰਮੀਤ ਕੋਰ, ਹਰਪਾਲ ਕੋਰ, ਮਲਕੀਤ ਕੋਰ, ਮਾਤਾ ਪਾਰਵਤੀ ਦੇਵੀ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *