ਨਰਮਾ ਚੁਗਾਈ ਦੇ ਨੁਕਸ਼ਾਨ ਵਜੋਂ ਵਿਧਾਨ ਸਭਾ ਖੇਤਰ ਵਿਚ ਵੰਡੀ ਜਾਵੇਗੀ 4 ਕਰੋੜ 40 ਰੱਖ ਦੀ ਰਾਸ਼ੀ- ਵਿਧਾਇਕ ਸਮਾੳ

ss1

ਨਰਮਾ ਚੁਗਾਈ ਦੇ ਨੁਕਸ਼ਾਨ ਵਜੋਂ ਵਿਧਾਨ ਸਭਾ ਖੇਤਰ ਵਿਚ ਵੰਡੀ ਜਾਵੇਗੀ 4 ਕਰੋੜ 40 ਰੱਖ ਦੀ ਰਾਸ਼ੀ- ਵਿਧਾਇਕ ਸਮਾੳ

28-5
ਬੋਹਾ 27 ਮਈ (ਦਰਸਨ ਹਾਕਮਵਾਲਾ ) ਪਿਛਲੇ ਸੀਜਨ ਵਿਚ ਹੋਏ ਨਰਮੇ ਦੇ ਖਰਾਬੇ ਨੇ ਕਿਸਾਨਾਂ ਦੇ ਨਾਲ ਖੇਤ ਮਜਦੂਰਾਂ ਨੂੰ ਵੀ ਪੂਰੀ ਤਰਾਂ ਪ੍ਰਭਾਵਿਤ ਕੀਤਾ ਹੈ, ਇਸ ਲਈ ਪੰਜਾਬ ਸਰਕਾਰ ਨਰਮਾ ਚੁੱਗਣ ਵਾਲੇ ਖੇਤ ਮਜਦੂਰਾਂ ਦੇ ਦਰਦ ਨੂੰ ਪਹਿਚਾਣਦਿਆਂ ਉਹਨਾਂ ਨੂੰ ਵੀ ਕਿਸਾਨਾਂ ਵਾਂਗ ਹੀ ਰਾਹਤ ਰਾਸ਼ੀ ਦੇ ਚੈਕ ਵੰਡ ਕੇ ਉਹਨਾਂ ਦੇ ਆਰਥਿਕ ਤੌਰ ਤੇ ਹੋਏ ਨੁਕਸਾਨ ਦੀ ਕੁਝ ਕੁ ਪੂਰਤੀ ਕਰ ਰਹੀ ਹੈ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਚਤਿੰਨ ਸਿੰਘ ਸਮਾੳ ਨੇ ਬੋਹਾ ਖੇਤਰ ਦੇ ਪਿੰਡ ਬਰ੍ਹੇ ਤੇ ਰਿਉਂਦ ਕਲਾਂ ਵਿੱਖੇ ਨਰਮੇ ਦੀ ਚੁਗਾਈ ਕਰਨ ਵਾਲੇ ਖੇਤ ਮਜਦੂਰਾਂ ਨੂੰ ਰਾਹਤ ਰਾਸੀ ਦੇ ਚੈਕ ਪ੍ਰਦਾਨ ਕਰਦਿਆ ਕੀਤਾ। ਉਹਨਾਂ ਕਿਹਾ ਕਿ ਇਸ ਵਿਧਾਨ ਸਭਾ ਖੇਤਰ ਵਿਚ ਨਰਮੇ ਦੇ ਖਰਾਬੇ ਵਜੋਂ ਕਿਸਾਨਾ ਨੂੰ 35 ਕਰੋੜ ਵਿਧਾਨ ਸਭਾ ਖੇਤਰ ਬੁਢਲਾਡਾ ਵਿਚ ਨਰਮਾਂ ਚੁਗਣ ਲੇ ਖੇਤ

ਮਜਦੂਰਾਂ ਨੂੰ ਵੰਡੀ ਜਾਵੇਗੀ 4 ਕਰੋੜ 40 ਲੱਖ ਦੀ ਰਾਹਤ ਰਾਸ਼ੀ- ਵਿਧਾਇਕ ਸਮਾੳ

ਦੀ ਰਾਹਤ ਦਿੱਤੀ ਜਾ ਚੁੱਕੀ ਹੈ ਤੇ ਹੁਣ ਖੇਤ ਮਜਦੂਰਾਂ ਨੂੰ ਵੀ 4 ਕਰੋੜ 40 ਲੱਖ ਦੀ ਰਾਹਤ ਰਾਸ਼ੀ ਵੰਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਹਿੱਤੂ ਹੋਣ ਦਾ ਝੂਠਾ ਦਮ ਭਰਦੀਆਂ ਹਨ ਜਦੋਂ ਕੇ ਅਕਾਲੀ ਸਰਕਾਰ ਨੇ ਉਹਨਾਂ ਦੇ ਹਰ ਦੁੱਖ ਸੁੱਖ ਵਿਚ ਉਹਨਾਂ ਦਾ ਸਾਥ ਦਿੱਤਾ ਹੈ। ਇਸ ਮੌਕੇ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਨੇ ਕਿਹਾ ਕਿ ਸਰਕਾਰ ਪ੍ਰਤੀ ਪਰਿਵਾਰ 2000 ਰੁਪਏ ਦੀ ਰਾਹਤ ਰਾਸ਼ੀ ਵੰਡ ਰਹੀ ਹੈ ਤੇ ਗਰੀਬਾ ਦੀ ਭਲਾਈ ਦੀਆਂ ਅਜਿਹੀਆਂ ਸਕੀਮਾਂ ਲਗਾਤਰ ਜਾਰੀ ਰਹਿਣਗੀਆਂ। ਉਹਨਾਂ ਜਾਣਕਾਰੀ ਦਿੱਤੀ ਕਿ ਇਸ ਮੌਕੇ ਤੇ ਰਿਉਂਦ ਕਲਾਂ ਦੇ 568 ਪਰਿਵਾਰਾਂ ਤੇ ਬਰ੍ਹੇ ਦੇ 525 ਪਰਿਵਾਰਾਂ ਨੂੰ ਰਾਹਤ ਰਾਸੀ ਦੇ ਚੈਕ ਵੰਡੇ ਗਏ ਹਨ। ਇਸ ਮੌਕੇ ਤੇ ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੱਥੇਦਾਰ ਜੋਗਾ ਸਿੰਘ, ਅਕਾਲੀ ਦਲ ਦੇ ਸਰਕਲ ਪ੍ਰਧਾਨ ਮਹਿੰਦਰ ਸਿੰਘ ਸੈਦੇਵਾਲਾ ਐਸ. ਡੀ. ਐਮ. ਕਾਲਾ ਰਾਮ ਕਾਂਸਲ, ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹਿਸਿਲਦਾਰ ੳਮ ਪ੍ਰਕਾਸ਼ ਆਦਿ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *