ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਨਨਕਾਣਾ ਸਾਹਿਬ ਵਿਖੇ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਅਤੇ ‘ਚਾਬੀਆਂ ਦਾ ਮੋਰਚਾ’ ਫ਼ਤਹਿ ਦੀ ਯਾਦ ‘ਚ ਸਮਾਗਮ

ਨਨਕਾਣਾ ਸਾਹਿਬ ਵਿਖੇ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਅਤੇ ‘ਚਾਬੀਆਂ ਦਾ ਮੋਰਚਾ’ ਫ਼ਤਹਿ ਦੀ ਯਾਦ ‘ਚ ਸਮਾਗਮ

ਨਨਕਾਣਾ ਸਾਹਿਬ- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸਾਕਾ ਨਨਕਾਣਾ ਸ਼ਤਾਬਦੀ’ ਦੀ ਯਾਦ ਵਿੱਚ ਪ੍ਰੋਗਰਾਮਾਂ ਦੀ ਲੜੀ ਤਹਿਤ ‘ਚਾਬੀਆਂ ਦਾ ਮੋਰਚੇ’ ਦੀ ਫ਼ਤਹਿਯਾਬੀ ਅਤੇ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਦੀ ਯਾਦ ‘ਚ ਗੁਰਮਤਿ ਸਮਾਗਮ ਸ਼ੁਰੂ ਕਰ ਦਿੱਤੇ ਗਏ ਹਨ। ਇਸ ਸਾਕੇ ਨੂੰ ਸਮਰਪਿਤ ਪਹਿਲੇ ਸਮਾਗਮ ਦੇ ਮੌਕੇ ‘ਤੇ ਬੋਲਦਿਆਂ ਗਿਆਨੀ ਜਨਮ ਸਿੰਘ ਨੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਬੀਬੀ ਭਾਨੀ ਜੀ ਇਕ ਐਸੀ ਇਤਿਹਾਸਕ ਮੂਰਤ ਹਨ ਜਿਹੜੇ ਹਮੇਸ਼ਾਂ ਰਜ਼ਾ ਵਿਚ ਰਹੇ। ਆਪ ਜੀ ਗੁਰੂ ਪੁਤਰੀ, ਗੁਰੂ ਪਤਨੀ ਅਤੇ ਗੁਰੂ-ਜਨਨੀ ਹੋਣ ਅਤੇ ਗੁਰ-ਸੇਵਕ ਹੋਣ ਦੇ ਨਾਤੇ ਉਨ੍ਹਾਂ ਦੇ ਅੰਗ ਅੰਗ ਵਿਚ ਹੁਕਮ ਤੇ ਟੁਰਨਾ, ਰਜ਼ਾ ਵਿਚ ਰਹਿਣਾ ਵਸਿਆ ਹੋਇਆ ਸੀ। ੧੯ ਜਨਵਰੀ, ੧੫੩੫ ਨੂੰ ਆਪ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਮਨਸਾ ਦੇਵੀ ਜੀ ਦੀ ਕੁਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।। ਅਗਰ ਮਾਤਾ ਮਨਸਾ ਦੇਵੀ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਧੀ ਭਾਨੀ ਲਈ ਵਰ ਢੂੰਡੀਏ ਤਾਂ ਗੁਰੂ ਜੀ ਨੇ ਪੁੱਛਿਆ, ਲੜਕਾ ਕੈਸਾ ਹੋਣਾ ਚਾਹੀਦਾ ਹੈ ਤਾਂ ਮਾਤਾ ਜੀ ਨੇ ਬੀਬੀ ਭਾਨੀ ਜੀ ਦੇ ਸੇਵਾ ਵਾਲਾ ਸੁਭਾਅ ਜਾਣਦੇ ਹੋਏ ਕਿਹਾ: ‘ਉਸ ਵਰਗਾ ਜੋ ਦਿਨ ਰਾਤ ਸੇਵਾ ਵਿਚ ਜੁਟਿਆ ਰਹਿੰਦਾ ਹੈ।’ ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ: ‘ਕਰਮਾਂ ਵਾਲੀਏ, ਉਹੋ ਜਿਹਾ ਤਾਂ ਉਹੀ ਹੈ।’ ਬੀਬੀ ਮਨਸਾ ਦੇਵੀ ਜੀ ਦਾ ਇਸ਼ਾਰਾ ਗੁਰੂ ਰਾਮਦਾਸ ਜੀ ਵੱਲ ਸੀ ਤੇ ਗੁਰੂ ਜੀ ਜਾਣਦੇ ਸਨ ਕਿ ਉਨ੍ਹਾਂ ਵਰਗਾ ਦੋ ਜਹਾਨਾਂ ਵਿਚ ਨਹੀਂ ਹੈ।

ਗੁਰੂ ਅਮਰਦਾਸ ਜੀ ਨੇ ਕਿਹਾ: ‘ਮਨ ਇਛਤ ਲੜਕਾ ਮਿਲ ਗਿਆ’ ਇਹ ਬਚਨ ਕੋਈ ਅਚਨਚੇਤ ਜਾਂ ਸੁਭਾਵਿਕ ਹੀ ਗੁਰੂ ਜੀ ਨੇ ਨਹੀਂ ਕਹੇ। ਗੁਰੂ ਅਮਰਦਾਸ ਜੀ ਤਾਂ ਬਹੁਤ ਸਮੇਂ ਤੋ ਦੇਖ ਰਹੇ ਸਨ ਭਾਈ ਜੇਠਾ ਜੀ ਕੈਸੇ ਸਾਧੂ ਸੁਭਾ ਵਾਲੇ ਸਨ ਜੋ ਬਾਸਰਕੇ ਵਿਖੇ ਤਲਾਬ ਨੇੜੇ ਘੁੰਗਣੀਆਂ ਦੇ ਥਾਲ ਜੋ ਵੇਚਣ ਲਈ ਲਿਆਂਦੇ ਸਨ, ਤਲਾਬ ਵਿਚ ਨਹਾ ਕੇ ਆਏ ਸਾਧੂਆਂ ਨੂੰ ਹੀ ਵੰਡਦਿਆਂ ਕਰਦੇ ਸਨ।

ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ੧੮ ਫਰਵਰੀ ੧੫੫੪ ਨੂੰ ਹੋਇਆ ਅਤੇ ਆਪ ਜੀ ਗੁਰੂ ਪਿਤਾ ਦੀ ਸੇਵਾ ਕਰਕੇ, ਸੋ ਦਾਨੀ ਰਹਿ ਗਈ ਭਾਨੀ ਪਾ ਗਈ। ਬੀਬੀ ਭਾਨੀ ਜੀ ਹਮੇਸ਼ਾਂ ਰਜ਼ਾ ਵਿਚ ਰਹੇ। ਮੱਤ ਦੀ ਕੋਈ ਹੱਦ ਹੈ, ਬੰਨਾ ਹੈ ਪਰ ਰਜ਼ਾ ਦੀ ਕੋਈ ਸੀਮਾ ਨਹੀਂ। ਮੱਤ ਕਿਧਰੇ ਨਾ ਕਿਧਰੇ ਜਾ ਕੇ ਖਲੋ ਜਾਂਦੀ ਹੈ। ਰਜ਼ਾ ਸਾਰੇ ਹੱਦ-ਬੰਨੇ ਟੱਪ ਕੇ ਵਾਹਿਗੁਰੂ ਕੋਲ ਜਾ ਕੇ ਖੜਿਆ ਕਰਦੀ ਹੈ।

ਗਿਆਨੀ ਜੀ ਕਿਹਾ ਸਾਧਸੰਗਤ ਜੀ, ਬੀਬੀ ਭਾਨੀ ਜੀ ਨੇ ਸਭ ਤੋਂ ਪਹਿਲਾਂ ਪੁੱਤਰ ਗੁਰੂ ਅਰਜਨ ਦੇਵ ਜੀ, ਪੰਥ, ਗ੍ਰੰਥ, ਸੰਗਤ ਤੇ ਪੰਗਤ ਦੀ ਨੀਂਹ ਪੱਕੀ ਰਵ੍ਹੇ, ਕੁਰਬਾਨ ਕਰਵਾਇਆ। ਫਿਰ ਪੜਪੋਤੇ, ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ। ਦੋ ਸਾਹਿਬਜ਼ਾਦੇ ਨੀਹਾਂ ਵਿਚ ਤੇ ਦੋ ਚਮਕੌਰ ਸਾਹਿਬ ਜੂਝ ਕੇ ਕੌਮ ਜਗਾ ਗਏ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਾ ਵਾਰਿਆ। ਸਭਨਾਂ ਸਭ ਕੁਝ ਲੁਟਾ ਦਿੱਤਾ ਪਰ ਸੀ ਤਕ ਨਾ ਕੀਤੀ।

‘ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ, ਹੀ ਆਖਿਆ। ਹਮੇਸ਼ਾਂ ‘ਤੇਰਾ ਕੀਆ ਮੀਠਾ ਲਾਗੈ’ ਹੀ ਮੂੰਹੋ ਉਚਾਰਿਆ। ਇਨ੍ਹਾਂ ਸਭਨਾਂ ਦਾ ਕਾਰਨ ਇਹੀ ਹੈ ਕਿ ਉਹ ਸਭ ਭਾਨੀ ਦੇ ਜਾਏ ਸਨ ਤੇ ਭਾਣੇ ਨੂੰ ਮਿੱਠਾ ਕਰ ਕੇ ਮੰਨਣਾ ਉਨ੍ਹਾਂ ਦੇ ਅੰਗ ਅੰਗ ਵਿਚ ਰਸਿਆ ਹੋਇਆ ਸੀ। ਉਨ੍ਹਾਂ ਕਿਹਾ ਅੱਜ ਦਾ ਦਿਨ ਬੀਬੀਆਂ ਲਈ ਸੇਧ ਲੈਣ ਦਾ ਦਿਨ ਹੈ, ਉਹਨਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਬੀਬੀ ਭਾਨੀ ਜੀ ਜਦ ਵੀ ਅਸੀਸ ਦਿੰਦੇ ਸਨ ਤਾਂ ਉਮਰ ਵੱਡੀ ਹੋਣ ਦੀ ਜਾਂ ਧੀ ਪੁਤਰਾਂ ਦੀ ਨਹੀਂ ਸਗੋਂ ਨਾਮ ਸਿਮਰਨ, ਸੇਵਾ ਦੀ ਹੀ ਅਸੀਸ ਦੇਂਦੇ। ਅੱਜ ਵੀ ਜੇ ਹਰ ਮਾਂ ਆਪਣੇ ਬੱਚੇ ਨੂੰ ਗੋਦੀ ਵਿਚ ਲੈ ਮਾਤਾ ਭਾਨੀ ਜਿਹੀ ਅਸੀਸ ਦੇਵੇ ਤਾਂ ਸ਼ਾਇਦ ਹੀ ਕੋਈ ਐਸਾ ਬੱਚਾ ਹੋਵੇ ਜਿਸ ਨੂੰ ਸੇਵਾ ਸਿਮਰਨ ਦੇ ਅਰਥ ਸਮਝਾਣੇ ਪੈਣ। ਉਹ ਤਾਂ ਉਸ ਨੂੰ ਵਿਰਾਸਤ ਵਿਚ ਹੀ ਮਿਲ ਜਾਣਗੇ।

੧੯ ਜਨਵਰੀ ੧੯੨੨ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਭਾਰੀ ਦੀਵਾਨ ਸਜਾਇਆ ਗਿਆ ਅਤੇ ਗੋਰੀ ਸਰਕਾਰ ਦੇ ਨੁਮਾਇੰਦੇ ਵੱਲੋਂ ਤੋਸ਼ੇਖਾਨੇ ਦੀਆਂ ਚਾਬੀਆਂ ਬਾਬਾ ਖੜ੍ਹਕ ਸਿੰਘ ਜੀ ਨੂੰ ਸੌਂਪ ਦਿੱਤੀਆਂ ਗਈਆਂ ਸਨ। ਚਾਬੀਆਂ ਦਾ ਮੋਰਚਾ ਸਿੰਘਾਂ ਕਿਵੇਂ ਫ਼ਤਹ ਕੀਤਾ ਅਤੇ ਬਾਬਾ ਖੜ੍ਹਕ ਸਿੰਘ ਜੀ ਦੇ ਜੀਵਨ ਤੇ ਵੀ ਪੰਛੀ ਝਾਤ ਪਾਈ ਗਈ।

ਸਟੇਜ ਦੀ ਸੇਵਾ ਮਾਸਟਰ ਬਲਵੰਤ ਸਿੰਘ ਜੀ ਨੇ ਨਿਭਾਈ। ਆਪ ਨੇ ਸੰਗਤਾਂ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਸਤਵੰਤ ਸਿੰਘ, ਸ੍ਰ. ਅਮੀਰ ਸਿੰਘ (ਜਰਨਲ ਸਕੱਤਰ) ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਵੱਲੋਂ ਬੀਬੀ ਭਾਨੀ ਜੀ ਦੇ ਜਨਮ ਦਿਹਾੜੇ ਅਤੇ ‘ਚਾਬੀਆਂ ਦਾ ਮੌਰਚਾ’ ਫ਼ਤਹ ਦਿਵਸ ਦੀਆਂ ਵਧਾਈਆਂ ਦਿੱਤੀਆਂ।ਭਾਰਤ ਵਿਚ ਚਲ ਰਹੇ ਕਿਸਾਨ ਮੋਰਚੇ ਦੇ ਸਮੂਹ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਕਿਸਾਨ ਮੋਰਚੇ ਦੀ ਫ਼ਤਹਿਯਾਬੀ ਲਈ ਅਰਦਾਸ ਤੋਂ ਉਪਰੰਤ ਹੁਕਮਨਾਮਾ ਸਾਹਿਬ ਦੀ ਸੇਵਾ ਭਾਈ ਹਰਿਮੰਦਰ ਸਿੰਘ ਜੀ ਵੱਲੋਂ ਕੀਤੀ ਗਈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: