Wed. Nov 13th, 2019

ਨਨਕਾਣਾ ਸਾਹਿਬ ਦੀ ਧਰਤੀ ਦਾ ਨਜ਼ਾਰਾ ਸੰਗਤਾ ਲਈ ਅਦੁੱਤੀ ਤੇ ਪ੍ਰੇਰਨਾ ਦਾ ਮੁਜੱਸਮਾ – ਡਾ: ਸੁਰਿੰਦਰ ਗਿੱਲ

ਨਨਕਾਣਾ ਸਾਹਿਬ ਦੀ ਧਰਤੀ ਦਾ ਨਜ਼ਾਰਾ ਸੰਗਤਾ ਲਈ ਅਦੁੱਤੀ ਤੇ ਪ੍ਰੇਰਨਾ ਦਾ ਮੁਜੱਸਮਾ – ਡਾ: ਸੁਰਿੰਦਰ ਗਿੱਲ

ਨਿਊਯਾਰਕ/ ਨਨਕਾਣਾ ਸਾਹਿਬ 7 ਨਵੰਬਰ (ਰਾਜ ਗੋਗਨਾ) – ਨਨਕਾਣਾ ਸਾਹਿਬ ਦੀ ਧਰਤੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਜਿੱਥੇ ਬਾਬਾ ਜੀ ਨੇ ਆਪਣਾ ਬਚਪਨ ਤੇ ਪਾਂਧੇ ਨਾਲ ਸਮਾਂ ਗੁਜ਼ਾਰਨ ਦੇ ਨਾਲ ਨਾਲ ਕਈ ਕੌਤਕ ਵੀ ਜੁੜੇ ਹੋਏ ਹਨ। ਜਿੰਨਾਂ ਸਦਕਾ ਬਾਬੇ ਨਾਨਕ ਨੂੰ ਰੂਹਾਨੀ ਸ਼ਕਤੀ ਤੇ ਕੁਦਰਤ ਦਾ ਸੁਨੇਹੀ ਕਿਹਾ ਜਾਣ ਲੱਗ ਪਿਆ ਸੀ। ਅਤੇ ਇਹ ਧਰਤੀ ਨੂੰ ਭਾਗਾਂ ਵਾਲੀ ਧਰਤੀ ਵਜੋ ਜਾਣਿਆਂ ਜਾਂਦਾ ਹੈ । ਜਿੱਥੇ ਸੰਗਤਾ ਹਰ ਸਾਲ ਲੱਖਾਂ ਦੀ ਤਦਾਦ ਵਿੱਚ ਨਤਮਸਤਕ ਹੁੰਦੀਆਂ ਹਨ।

ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਵੱਲੋਂ ਭੇਜੇ ਵਫ਼ਦ ਦੀ ਅਗਵਾਈ ਪਾਕਿਸਤਾਨ ਦੇ ਗੁਰੂ ਘਰਾਂ ਦੇ ਦਰਸ਼ਨਾਂ ਲਈ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕੀਤੀ। ਜੋ ਦੋ ਮੈਂਬਰੀ ਸੀ। ਵਫ਼ਦ ਦੀ ਦੂਜੀ ਮੈਂਬਰ ਬੀਬੀ ਰਾਜਿੰਦਰ ਕੋਰ ਨੇ ਦੱਸਿਆ ਕਿ ਸੰਗਤਾਂ ਵਿੱਚ ਧਾਰਮਿਕ ਰੁੱਚੀ ਦੇ ਨਾਲ ਨਾਲ ਬਾਬੇ ਨਾਨਕ ਦੇ ਜਨਮ ਅਸਥਾਨ ਤੇ ਨਤਮਸਤਕ ਹੋਣਾ ਆਪਣੇ ਜੀਵਨ ਸਫਲਾ ਨੂੰ ਤਰਜੀਹ ਦੇਣਾ ਨਜ਼ਰ ਆਇਆ। ਸੰਗਤਾਂ ਨਨਕਾਣਾ ਸਾਹਿਬ ਦੀ ਬਾਹਰੀ ਤੇ ਅੰਦਰੂਨੀ ਦਿੱਖ ਦੇ ਨਾਲ ਨਾਲ ਸ਼ਬਦ ਕੀਰਤਨ ਦਾ ਵੀ ਭਰਪੂਰ ਅਨੰਦ ਮਾਣ ਰਹੀਆਂ ਹਨ। ਭਾਵੇਂ ਪਾਕਿਸਤਾਨ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਪਰ ਸੰਗਤਾ ਦੇ ਹੜ੍ਹ ਸਾਹਮਣੇ ਛੋਟੇ ਨਜ਼ਰ ਆ ਰਹੇ ਸਨ। ਸੰਗਤਾ ਦੀ ਅਡੋਲਤਾ, ਹਲੀਮੀ ਤੇ ਨਿਮਾਣਤਾ ਨੇ ਪ੍ਰਬੰਧਕਾਂ ਦੇ ਮੰਨ ਜਿੱਤ ਲਏ। ਹਰ ਇਕ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਰਗੁਜ਼ਾਰੀ ਲਈ ਵਧਾਈਆਂ ਦੇ ਨਾਲ ਨਾਲ ਉਹਨਾਂ ਦੀ ਲੰਬੀ ਉਮਰ ਦੀਆ ਦੁਆਵਾ ਮੰਗਦਾ ਆਮ ਨਜ਼ਰ ਆਇਆ। ਯੂ .ਕੇ ਤੇ ਕੈਨੇਡਾ ਦੀਆ ਸੰਗਤਾਂ ਜੱਥਿਆਂ ਦੇ ਰੂਪ ਵਿੱਚ ਆਈਆ ਸਨ । ਜਿੰਨਾਂ ਨੂੰ ਸਪੈਸ਼ਲ ਬੱਸਾਂ ਤੇ ਪਾਇਲਟ ਸਕਿਉਰਟੀ ਨਾਲ ਨਿਵਾਜਦੀ ਪਾਕਿਸਤਾਨੀ ਹਕੂਮਤ ਮਾਣ ਮਹਿਸੂਸ ਕਰ ਰਹੀ ਸੀ।ਲੰਗਰ ਵਿੱਚ ਇੰਨੇ ਪਕਵਾਨ ਸਨ ਜੋ ਸੇਵਾ ਭਾਵਨਾ ਦਰਸਾਉਣ ਦੇ ਨਾਲ ਨਾਲ ਇਥੋ ਦੇ ਸਿੱਖ, ਬਾਹਰਲੀਆਂ ਸੰਗਤਾ ਲਈ ਅਦੁੱਤੀ ਦਿੱਖ ਤੇ ਪਿਆਰ ਦਾ ਸੁਨੇਹਾ ਦੇਣ ਤੋ ਘੱਟ ਨਹੀਂ ਸੀ। ਹਰ ਸਰਧਾਲੂ ਦੇ ਮੂੰਹ ਵਿੱਚੋਂ ਉਨਾ ਸੇਵਾਦਾਰਾਂ ਲਈ ਦੁਆਵਾ ਹੀ ਨਿਕਲਦੀਆਂ ਸਨ। ਹਰ ਕੋਈ ਆਪਣੇ ਆਪ ਨੂੰ ਭਾਗਾਂ ਵਾਲ ਮਹਿਸੂਸ ਕਰ ਰਿਹਾ ਸੀ। ਜੋ ਉਨਾ ਦੇ ਜੀਵਨ ਲਈ ਬਾਬੇ ਨਾਨਕ ਦੀ ਇਕ ਥਾਪਣਾ ਸੀ , ਜਿਸ ਨੂੰ ਸੰਗਤਾ ਅਸ਼ੀਰਵਾਦ ਵਜੋ ਲੈ ਰਹੀਆਂ ਸਨ।ਸੰਗਤਾ ਬਾਬਾ ਜੀ ਦੇ ਬਾਕੀ ਅਸਥਾਨਾਂ ਵੱਲ ਨਤਮਸਤਕ ਹੋਣਨੂੰ ਤਰਜੀਹ ਦੇ ਰਹੀਆਂ ਸਨ।ਇਹ ਸਾਰਾ ਅਦੁੱਤੀ ਨਜ਼ਾਰਾ ਕਰਤਾਰਪੁਰ ਲਾਂਘੇ ਦੀ ਹੀ ਦੇਣ ਹੈ। ਜਿਸ ਲਈ ਹਰ ਕੋਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇ ਗੁਰਪੁਰਬ ਵਿੱਚ ਹਾਜ਼ਰੀਆਂ ਭਰਨ ਤੇ ਨਤਮਸਤਕ ਹੋ ਕੇ ,ਲਾਂਘੇ ਦੇ ਇਤਹਾਸ ਵਿੱਚ ਕਰਤਾਰਪੁਰ ਸਾਹਿਬ ,ਅਪਨੇ ਆਪ ਨੂੰ ਸਰੀਰਕ ਤੋਰ ਤੇ ਦਰਜ ਕਰਾਉਣ ਤੋ ਘੱਟ ਨਹੀਂ ਗਿਣਿਆ ਜਾ ਰਿਹਾ ਹੈ। ਜਿੱਥੋਂ ਬਾਬੇ ਨਾਨਕ ਦੀਆ ਮੁੱਖ ਤਿੰਨ ਸਿੱਖਿਆਵਾ ਨਾਮ ਜਪਣਾ,ਵੰਡ ਛੱਕਣਾ, ਕਿਰਤ ਕਰਨਾਂ ਨੂੰ ਜੀਵਨ ਜਾਂਚ ਵਿੱਚ ਸਮਾਉਣ ਨੂੰ ਤਰਜੀਹ ਦਿੰਦਿਆ ਸੰਗਤਾਂ ਖ਼ੁਸ਼ੀ ਖ਼ੁਸ਼ੀ ਨਤਮਸਤਕ ਹੋਣ ਨੂੰ ਤਰਜੀਹ ਵਜੋ ਲੈ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਦਰਜ ਬਾਬੇ ਨਾਨਕ ਦੀ ਯੂਨੀਵਰਸਟੀ ਵਾਲੀ ਜਗਾ ਨੂੰ ਵੀ ਸੰਗਤਾ ਪ੍ਰਣਾਮ ਕਰਦੀਆਂ ਨਜ਼ਰ ਆਈਆ। ਨਨਕਾਣਾ ਸਾਹਿਬ ਦੁਲਹਨ ਦੀ ਤਰਾਂ ਸਜਾਇਆ ਹੋਇਆ ਮੰਨ ਨੂੰ ਸਕੂਨ ਦੇਣ ਤੋ ਘੱਟ ਨਹੀਂ ਹੈ । ਜਿੱਥੇ ਸੰਗਤਾ ਦਾ ਤਾਂਤਾ ਲਗਾਤਾਰ ਦਰਸ਼ਨਾਂ ਲਈ ਉਮੜ ਰਿਹਾ ਹੈ। ਉਹਨਾਂ ਦੱਸਿਆ ਕਿ ਸਾਡੇ ਵਫ਼ਦ ਲਈ ਇਹ ਯਾਤਰਾ ਇਤਿਹਾਸਕ ਪਹਿਲੂ ਤੋ ਘੱਟ ਨਹੀਂ ਹੈ । ਜਿਸ ਲਈ ਸਿੱਖਸ ਆਫ ਅਮਰੀਕਾ ਦੇ ਅਸੀਂ ਰਿਣੀ ਰਹਾਂਗੇ ।ਭਾਰੀ ਰਾਮ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਜੋ ਸਦਾ ਪ੍ਰਛਾਵੇ ਵਾਂਗ ਹਰ ਜਗਾ ਨਾਲ ਰਹੀ ਹੈ। ਉਨਾ ਵੱਲੋਂ ਨਿਭਾਈਆ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ। ਜਿਨਾ ਦਿਨ ਰਾਤ ਸਾਡਾ ਸਾਥ ਦਿੱਤਾ ਹੈ।ਜਿੰਨਾਂ ਵਿੱਚ ਬਿਸ਼ਨ ਸਿੰਘ ਸਾਬਕਾ ਪ੍ਰਧਾਨ,ਸਤਵੰਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਰਾਮ ਸਿੰਘ ਉਪ ਪ੍ਰਧਾਨ ਨੂਨ, ਸ:ਦੀਪਕ ਸਿੰਘ ਅਰੋੜਾ , ਇਮਰਾਨ ਗੁੰਦਲ ਸ਼ਰਾਇਨ ਮੁਖੀ , ਰਮੇਸ਼ ਸਿੰਘ ਖਾਲਸਾ ਪੈਟਰਨ ਇੰਨ ਚੀਫ, ਮਨਜ਼ੂਰ ਅਹਿਮਦ ਸਾਡੀ ਖ਼ਿਦਮਤ ਵਿੱਚ ਹਾਜ਼ਰ ਰਹੇ। ਜਿਨਾ ਢੇਰ ਸਾਰਾ ਮਾਣ ਸਤਿਕਾਰ ਨਨਕਾਣਾ ਸਾਹਿਬ ਸਾਨੂੰ ਦਿੱਤਾ ਹੈ।ਉਹ ਵਧਾਈ ਦੇ ਪਾਤਰ ਹਨ। ਨਨਕਾਣਾ ਸਾਹਿਬ ਦੀ ਧਰਤੀ ਸਦਾ ਹੀ ਧਾਰਮਿਕ ਯਾਦਾਂ ਤੇ ਅਦੁੱਤੀ ਫੇਰੀ ਦੀ ਯਾਦ ਸਾਨੂੰ ਦਿਵਾਉਦੀ ਰਹੇਗੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: