ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jul 4th, 2020

ਨਨਕਾਣਾ ਸਾਹਿਬ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੰਮ ਸ਼ੁਰੂ

ਨਨਕਾਣਾ ਸਾਹਿਬ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕੰਮ ਸ਼ੁਰੂ

ਪਾਕਿਸਤਾਨ ਸਰਕਾਰ ਨੇ 600 ਕਰੋੜ ਦਾ ਬਜਟ ਰੱਖਿਆ, 100 ਕਰੋੜ ਕੀਤੇ ਜਾਰੀ

ਵਾਸ਼ਿੰਗਟਨ ਡੀ. ਸੀ 22 ਜੂਨ (ਰਾਜ ਗੋਗਨਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਪ੍ਰਾਜੈਕਟ ਦਾ ਨੀਂਹ ਪੱਥਰ 28 ਅਕਤੂਬਰ 2019 ਨੂੰ ਰੱਖਿਆ ਸੀ। ਜਿਸ ਲਈ 110 ਏਕੜ ਜ਼ਮੀਨ ਰਾਖਵੀ ਰੱਖੀ ਗਈ ਸੀ। ਇਹ ਜਾਣਕਾਰੀ ਯੂਨੀਵਰਸਿਟੀ ਦੇ ਬਲਿਊ ਪ੍ਰਿੰਟ ਤੇ ਮਾਡਲ ਜਾਰੀ ਕਰਦਿਆਂ ਅਦਾਰਾ ‘ਗਗਨ ਦਮਾਮਾ’ ਨਾਲ ਸਾਂਝੀ ਕੀਤੀ ਗਈ।ਯੂਨੀਵਰਸਿਟੀ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਹੋ ਗਿਆ ਹੈ। ਲਹਿੰਦੇ ਪੰਜਾਬ ਨੇ ਭੂਮੀ ਮਾਫੀਆ ਤੋਂ ਇਹ ਜ਼ਮੀਨ ਮੁਕਤ ਕਰਵਾ ਲਈ ਹੈ ਅਤੇ ਰਿਸ ਇੱਕ ਸੌ ਦਸ ਏਕੜ ਜ਼ਮੀਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਜਿਸ ਦੀ ਚਾਰ ਦੀਵਾਰੀ ਤੇ ਅੱਠ ਕਰੋੜ ਰੁਪਏ ਖਰਚ ਕੀਤੇ ਗਏ ਹਨ। ਜਿਸ ਦਾ ਪਹਿਲਾ ਪੜਾਅ ਮੁਕੰਮਲ ਕਰ ਲਿਆ ਗਿਆ ਹੈ।ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਸੇਵਾ ਮੁਕਤ ਸੰਘੀ ਸੰਗਠਿਨ ਬ੍ਰਿਗੇਡੀਅਰ ਅਜੀਜ ਅਹਿਮਦ ਸ਼ਾਹ ਅਨੁਸਾਰ ਗੁਰਮੁਖੀ, ਪੰਜਾਬੀ, ਉਰਦੂ, ਅੰਗਰੇਜ਼ੀ ਅਤੇ ਵੱਖ-ਵੱਖ ਕੋਰਸਾਂ ਦੀ ਪੜ੍ਹਾਈ ਇਸ ਯੂਨੀਵਰਸਟੀ ਵਿੱਚ ਕ ਰਵਾਈ ਜਾਵੇਗੀ। ਜਿਸ ਵਿੱਚ ਨਨਕਾਣਾ ਸਾਹਿਬ, ਸ਼ੇਖੂਪੁਰਾ ਉਕਾੜਾ ਤੇ ਹੋਰ ਨਾਲ ਲਗਦੇ ਇਲਾਕਿਆਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਸ ਯੂਨੀਵਰਸਿਟੀ ਵਿੱਚ ਤਾਲੀਮ ਲੈਣ ਵਾਸਤੇ ਸਹੂਲਤ ਦਿੱਤੀ ਜਾਵੇਗੀ।

ਦੂਜੇ ਪੜਾਅ ਵਿੱਚ ਕਲਾਸ ਰੂਮ, ਹੋਸਟਲ ਤੇ ਪ੍ਰਬੰਧਕੀ ਬਲਾਕ ਉਸਾਰੇ ਜਾਣਗੇ। ਰਾਮ ਸਿੰਘ ਫਾਊਂਡਰ ਤੇ ਪ੍ਰਧਾਨ ਸਿੱਖ ਸੇਵਾ ਸੁਸਾਇਟੀ ਪਾਕਿਸਤਾਨ ਨੇ ਇਸ ਯੂਨੀਵਰਸਿਟੀ ਦਾ ਦੌਰਾ ਕਰਕੇ ਦੱਸਿਆ ਕਿ ਕੰਮ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਹੈ। ਕਰਤਾਰਪੁਰ ਵਾਂਗ ਇਸ ਯੂਨੀਵਰਸਿਟੀ ਨੂੰ ਵੀ ਜਲਦ ਨੇਪਰੇ ਚਾੜ੍ਹਿਆ ਜਾਵੇਗਾ।ਇਮਰਾਨ ਗੋਇੰਦਲ ਜੋ ਸਿੱਖਾਂ ਦੇ ਗੁਰੂਘਰਾਂ ਦੇ ਆਫੀਸ਼ਲ ਪ੍ਰਬੰਧਕ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਵਿਲੱਖਣ ਹੋਵੇਗੀ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਵੀ ਦਾਖਲਾ ਦਿੱਤਾ ਜਾਵੇਗਾ। ਜੋ ਅੰਤਰ-ਰਾਸ਼ਟਰੀ ਅਤੇ ਧਰਮ ਅਧਿਐਨ ਆਦਿ ਰਾਹੀ ਆਪਣੀਆਂ ਖੋਜਾਂ ਨਿਰੰਤਰ ਕਰਨਗੇ ਅਤੇ ਬਾਬਾ ਨਾਨਕ ਦੀ ਫਿਲਾਸਫੀ ਨੂੰ ਦੁਨੀਆਂ ਭਰ ਵਿੱਚ ਪ੍ਰਫੁੱਲਤ ਕਰਨਗੇ। ਉਹਨਾਂ ਕਿਹਾ ਕਿ ਨਨਕਾਣਾ ਸਾਹਿਬ ਦਾ ਹਰ ਬਸ਼ਿੰਦਾ ਬਾਬੇ ਨਾਨਕ ਯੂਨੀਵਰਸਿਟੀ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਅਜੀਜ ਅਹਿਮ ਸ਼ਾਹ ਸਾਬਾਕਾ ਬ੍ਰਿਗੇਡੀਅਰ ਇਸ ਯੂਨੀਵਰਸਿਟੀ ਦੇ ਕੰਮ ਨੂੰ ਨਿੱਜੀ ਤੌਰ ਤੇ ਦੇਖ ਰਹੇ ਹਨ।

ਸਾਜਿਦ ਤਰਾਰ ਮੁਸਲਿਮ ਫਾਰ ਟਰੰਪ ਨੇ ਕਿਹਾ ਕਿ ਨਨਕਾਣਾ ਸਾਹਿਬ ਯੂਨੀਵਰਸਿਟੀ ਸਾਡਾ ਸੁਪਨਾ ਸੀ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੂਰਾ ਕੀਤਾ ਹੈ। ਇਸ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕਰਕੇ ਜਿੱਥੇ ਸਿੱਖਾਂ ਨੂੰ ਤਸੱਲੀ ਬਖਸ਼ੀ ਹੈ, ਉੱਥੇ ਇਸ ਯੂਨੀਵਰਸਿਟੀ ਨੂੰ ਵਿਸ਼ਵ ਯੂਨੀਵਰਸਿਟੀ ਬਣਾਉਣ ਲਈ ਉਪਰਾਲੇ ਜਾਰੀ ਹਨ। ਸਾਜਿਦ ਨੇ ਕਿਹਾ ਕਿ ਅਸੀਂ ਕੁਝ ਕੋਰਸਾਂ ਦੀ ਟਰੀਟੀ ਅਮਰੀਕਾ ਦੀਆਂ ਯੂਨੀਵਰਸਿਟੀਆਂ ਨਾਲ ਕਰਵਾਵਾਂਗੇ। ਉਹਨਾਂ ਅੱਗੇ ਕਿਹਾ ਕਿ ਇਸ ਯੂਨੀਵਰਸਿਟੀ ਦੀ ਫੈਕਲਟੀ ਬਹੁਤ ਹੀ ਉੱਚ ਕੋਟੀ ਦੀ ਹੋਣੀ ਚਾਹੀਦੀ ਹੈ। ਜਿਸ ਲਈ ੳਹਨਾ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰਸਿਫ਼ਾਰਸ਼ ਕੀਤੀ ਕਿ ਵਿਸ਼ਵ ਪੱਧਰ ਦੇ ਪ੍ਰੋਫੈਸਰਾਂ ਦੀਆਂ ਸੇਵਾਵਾਂ ਲਈਆਂ ਜਾਣ। ਉਹਨਾਂ ਕਿਹਾ ਕਿ ਵਾਈਸ ਚਾਂਸਲਰ ਲਈ ਉਹਨਾਂ ਕੁਝ ਨਾਵਾਂ ਦੀ ਸਿਫਾਰਸ਼ ਅਮਰੀਕਾ ਸਥਿਤ ਵਾਸ਼ਿੰਗਟਨ ਡੀ. ਸੀ. ਅੰਬੈਸਡਰ ਰਾਹੀ ਪ੍ਰਧਾਨ ਮੰਤਰੀ ਨੂੰ ਵੀ ਭੇਜੇ ਹਨ ਤਾਂ ਜੋ ਉਹਨਾਂ ਨਾਵਾਂ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਜ਼ਰਸਾਨੀ ਕਰਕੇ ਨਿਯੁਕਤ ਕਰਨ।ਜਸਦੀਪ ਸਿੰਘ ਜੱਸੀ ਚੇਅਰਮੈਨ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕੀਤਾ ਹੈ ,ਜਿਨ੍ਹਾਂ ਨੇ ਯੂਨੀਵਰਸਿਟੀ ਬਾਬੇ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਬਿ ਤੇ ਚੋਣ ਕਰਕੇ ਕੰਮ ਸ਼ੁਰੂ ਕਰਵਾਇਆ ਹੈ। ਉਹਨਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਵਿਲੱਖਣ ਕੋਰਸ ਤੇ ਵਿਲੱਖਣ ਦਰਜੇ ਦੀ ਸਿੱਖਿਆ ਦੇਣ ਵਾਲਾ ਕੇਂਦਰ ਬਣਾਉਣਾ ਚਾਹੀਦਾ ਹੈ ।ਜਿੱਥੇ ਵਿਸ਼ਵ ਭਰ ਦੇ ਸਿੱਖ ਅਤੇ ਹੋਰ ਕਮਿਊਨਿਟੀਆਂ ਇਸ ਦਾ ਲਾਹਾ ਲੈ ਸਕਣ। ਜੱਸੀ ਨੇ ਅੱਗੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਭਵਨ ਉਸਾਰੀ ਵੀ ਇਸ ਯੂਨੀਵਰਸਿਟੀ ਵਿੱਚ ਕੀਤੀ ਜਾਵੇ। ਜਿੱਥੇ ਬਾਬਾ ਨਾਨਕ ਦੀਆਂ ਸਿੱਖਿਆਵਾਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਨੂੰ ਦੁਨੀਆ ਭਰ ਵਿੱਚ ਫੈਲਾਉਣ ਲਈ ਉਪਰਾਲਾ ਕੀਤਾ ਜਾਵੇ।

ਜੱਸੀ ਨੇ ਕਿਹਾ ਕਿ ਇਸ ਯੂਨੀਵਰਸਿਟੀ ਲਈ ਵਿਸ਼ਵ ਦੇ ਸਿੱਖਾਂ ਤੋਂ ਫੰਡ ਲਏ ਜਾਣ ਤਾਂ ਜੋ ਇਸ ਯੂਨੀਵਰਸਿਟੀ ਨੂੰ ਛੇਤੀ ਮੁਕੰਮਲ ਕੀਤਾ ਜਾਵੇ ਅਤੇ ਸਿੱਖਾਂ ਦਾ ਯੋਗਦਾਨ ਪੁਆਇਆ ਜਾਵੇ। ਉਹਨਾਂ ਕਿਹਾ ਕਿ ਉਹ ਜਲਦ ਹੀ ਇਮਰਾਨ ਖਾਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਫੰਡਾਂ ਬਾਰੇ ਵਿਚਾਰਾਂ ਕਰਨਗੇ।ਪੂਰੇ ਵਿਸ਼ਵ ਵਿਚ ਬਾਬੇ ਨਾਨਕ ਦੀ ਨਨਕਾਣਾ ਯੂਨੀਵਰਸਟੀ ਦੇ ਚਰਚੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: