ਨਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸ਼ਾਂ ਸਮੇਤ ਦੋਸ਼ੀ ਦਬੋਚੇ

ss1

ਨਜਾਇਜ਼ ਅਸਲੇ ਅਤੇ ਜਿੰਦਾ ਕਾਰਤੂਸ਼ਾਂ ਸਮੇਤ ਦੋਸ਼ੀ ਦਬੋਚੇ
ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ ਬਰਾਮਤ
ਪਿਛਲੇ ਮਹੀਨੇ ਇੱਕ ਵਿਅਕਤੀ ਨੂੰ ਕੀਤੀ ਸੀ ਜਾਨੋਂ ਮਾਰਨ ਦੀ ਕੋਸ਼ਿਸ਼

11-21
ਤਲਵੰਡੀ ਸਾਬੋ, 11 ਅਗਸਤ (ਗੁਰਜੰਟ ਸਿੰਘ ਨਥੇਹਾ)- ਪੁਲਸ ਥਾਣਾ ਜੌੜਕੀਆਂ ਦੀ ਪੁਲਸ ਨੇ ਪਿਛਲੇ ਮਹੀਨੇ ਦਰਜ ਇੱਕ ਮੁਕੱਦਮੇ ਦੇ ਪੰਜ ਦੋਸ਼ੀਆਂ ਵਿਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਦੋ ਬੱਤੀ ਬੋਰ ਰਿਵਾਲਵਰ ਅਤੇ ਸੱਤ ਜਿੰਦਾ ਕਾਰਤੂਸ਼ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦੋਂ ਕਿ ਉਕਤ ਮੁਕੱਦਮੇ ਵਿਚ ਲੋੜੀਂਦੇ ਦੋ ਕਥਿਤ ਦੋਸ਼ੀ ਅਜੇ ਪੁਲਸ ਦੀ ਗ੍ਰਿਫਤ ‘ਚੋਂ ਬਾਹਰ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਰ ਪਰਮਜੀਤ ਸਿੰਘ ਐਸ ਐਚ ਓ ਜੌੜਕੀਆਂ ਨੇ ਦੱਸਿਆ ਕਿ ਮੁਲਜ਼ਮਾਂ ਗੁਰਪ੍ਰੀਤ ਸਿੰਘ ਪੁੱਤਰ ਕੌਰ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਮੱਖਣ ਸਿੰਘ, ਕਰਨਵੀਰ ਸਿੰਘ ਪੁੱਤਰ ਨਾਜਰ ਸਿੰਘ, ਰਮਨਦੀਪ ਸਿੰਘ ਉਰਫ ਸ਼ੰਪੂ ਅਤੇ ਗੋਰਾ ਸਿੰਘ ਨੇ ਬੀਤੀ ਜੁਲਾਈ ਮਹੀਨੇ ਵਿਚ ਪਿੰਡ ਰਾਏਪੁਰ ਦੀਆਂ ਗਲੀਆਂ ਨਾਲਿਆਂ ਦੇ ਪੰਚਾਇਤੀ ਕੰਮਾਂ ਦੀ ਦੇਖ ਰੇਖ ਕਰਦੇ ਵਕਤ ਅਜਾਇਬ ਸਿੰਘ ਪੁੱਤਰ ਸ਼ੇਰ ਸਿੰਘ ਕੌਮ ਮਿਸਤਰੀ ਸਿੱਖ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਇਰਿੰਗ ਕਰ ਦਿੱਤੀ ਜਿਸ ਵਿਚ ਅਜਾਇਬ ਸਿੰਘ ਵਾਲ ਵਾਲ ਬਚ ਗਿਆ ਜਦੋਂ ਕਿ ਗੋਲੀ ਲੱਗਣ ਨਾਲ ਰਮਨਦੀਪ ਸਿੰਘ ਰਮਨਾ ਪੁੱਤਰ ਗਰਸੇਵਕ ਸਿੰਘ ਜਖਮੀ ਹੋ ਗਿਆ। ਮਾਮਲੇ ਦੀ ਪੜਤਾਲ ਉਪਰੰਤ ਪੁਲਸ ਥਾਣਾ ਜੌੜਕੀਆਂ ਵਿਚ ਦਰਜ਼ ਮੁਕੱਦਮਾ ਨੰਬਰ 52 ਅਧੀਨ ਧਾਰਾ 307, 148, 149, 120 ਬੀ, ਆਈ ਪੀ ਸੀ ਅਤੇ ਆਰਮਡ ਐਕਟ 25, 54, 59 ਦਰਜ਼ ਹੋਇਆ ਸੀ। ਜਿਸ ਦੇ ਮੁਲਜ਼ਮ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ, ਪੁਲਸ ਉਹਨਾਂ ਦੀ ਭਾਲ ਵਿਚ ਸੀ । ਸਖਤ ਮਿਹਨਤ ਦੇ ਚਲਦਿਆਂ ਆਖਰ ਉਕਤ ਪੰਜ ਦੋਸ਼ੀਆਂ ਵਿਚੋਂ ਤਿੰਨ ਨੂੰ ਪੁਲਸ ਨੇ ਕਾਬੂ ਕਰਕੇ ਉਹਨਾਂ ਪਾਸੋਂ ਦੋ ਪਿਸਤੌਲ ਬੱਤੀ ਬੋਰ ਅਤੇ ਸੱਤ ਜਿੰਦਾ ਕਾਰਤੂਸ ਬਿਨ੍ਹਾਂ ਲਾਇਸੈਂਸ ਬਰਾਮਦ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅੱਜ ਇੱਕ ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ। ਐਸ ਐਚ ਓ ਜੌੜਕੀਆਂ ਨੇ ਸ਼ੱਕ ਜਾਹਿਰ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਹੋਏ ਮੁਲਜ਼ਮਾਂ ਦਾ ਇਲਾਕੇ ਅੰਦਰ ਵਾਪਰੀਆਂ ਹੋਰ ਘਟਨਾਵਾਂ ਵਿਚ ਹੱਥ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਕਾਰਨ ਉਹਨਾਂ ਤੋਂ ਹੋਰ ਪੁੱਛ ਗਿਛ ਕਰਨ ਲਈ ਅਦਾਲਤ ਪਾਸੋਂ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।

Share Button

Leave a Reply

Your email address will not be published. Required fields are marked *