ਨਜਾਇਜ ਸ਼ਰਾਬ ਪਿਆਉਣ ਵਾਲੇ ਅਹਾਤਿਆਂ ਤੋਂ ਦੁੱਖੀ ਲੋਕਾਂ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ

ss1

ਨਜਾਇਜ ਸ਼ਰਾਬ ਪਿਆਉਣ ਵਾਲੇ ਅਹਾਤਿਆਂ ਤੋਂ ਦੁੱਖੀ ਲੋਕਾਂ ਰਾਸ਼ਟਰੀ ਰਾਜ ਮਾਰਗ ਕੀਤਾ ਜਾਮ

06malout01ਮਲੋਟ, 6 ਦਸੰਬਰ (ਆਰਤੀ ਕਮਲ) : ਬੀਤੀ ਦੇਰ ਸ਼ਾਮ ਮਲੋਟ ਸ਼ਹਿਰ ਦੇ ਰਾਸ਼ਟਰੀ ਰਾਜ ਮਾਰਗ ਤੇ ਪੰਜਾਬ ਪੈਲਸ ਦੇ ਨਜਦੀਕ ਚੱਲ ਰਹੇ ਕੁਝ ਨਜਾਇਜ ਸ਼ਰਾਬ ਦੇ ਅਹਾਤਿਆਂ ਤੋਂ ਦੁੱਖੀ ਹੋਏ ਆਸਪਾਸ ਦੇ ਮੁਹੱਲਾ ਵਾਸੀਆਂ ਨੇ ਰਾਸ਼ਟਰੀ ਰਾਜ ਮਾਰਗ ਤੇ ਜਾਮ ਲਗਾ ਦਿੱਤਾ । ਇਸ ਰੋਸ ਧਰਨੇ ਵਿਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਿਲ ਸਨ । ਲੋਕਾਂ ਦਾ ਕਹਿਣਾ ਸੀ ਕਿ ਉਹ ਇਸ ਸਬੰਧੀ ਕਈ ਵਾਰ ਪੁਲਿਸ ਨੂੰ ਸੂਚਿਤ ਕਰ ਚੁੱਕੇ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀ ਕੀਤੀ ਜਿਸ ਕਰਕੇ ਮਜਬੂਰਨ ਇਹ ਕਦਮ ਚੁੱਕਣ ਪਿਆ । ਸਥਾਨਕ ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ ਪੁੱਜੀਆਂ ਔਰਤਾਂ ਨੇ ਕਿਹਾ ਕਿ ਇਥੇ ਬੈਠ ਕੇ ਸ਼ਰਾਬ ਪੀਣ ਵਾਲੇ ਔਰਤਾਂ ਲੜਕੀਆਂ ਤੇ ਭੱਦੇ ਕਮੈਂਟ ਕਸਦੇ ਹਨ ਅਤੇ ਅਕਸਰ ਲੜਾਈ ਵਰਗਾ ਮਹੌਲ ਬਣਿਆ ਹੋਣ ਕਾਰਨ ਇਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ । ਉਹਨਾਂ ਕਿਹਾ ਕਿ ਲੋਕ ਹਨੇਰਾ ਹੋਣ ਤੇ ਇਹ ਸ਼ਰਾਬੀ ਸੜਕ ਕੰਢੇ ਹੀ ਖੜ ਕੇ ਪਿਸ਼ਾਬ ਕਰਨ ਲੱਗਦੇ ਹਨ । ਲੋਕਾਂ ਦਾ ਦੋਸ਼ ਸੀ ਕਿ ਨਜਾਇਜ ਤੌਰ ਤੇ ਸ਼ਰਾਬ ਪਿਆਉਣ ਲਈ ਬਣੇ ਇਹ ਅੱਡਿਆਂ ਤੇ ਕੁਝ ਨੌਜਵਾਨ ਲੜਕੇ ਲੁੱਕ ਛੁੱਪ ਕੇ ਹੋਰ ਨਸ਼ੇ ਵੀ ਕਰਦੇ ਹਨ ਜਿਸ ਕਰਕੇ ਉਹਨਾਂ ਨੂੰ ਆਪਣੇ ਬੱਚਿਆਂ ਦਾ ਹਮੇਸ਼ਾਂ ਡਰ ਬਣਿਆ ਰਹਿੰਦਾ ਹੈ । ਰਾਸ਼ਟਰੀ ਰਾਜ ਮਾਰਗ ਤੇ ਧਰਨਾ ਦੇਣ ਨਾਲ ਸੜਕੇ ਦੋ ਦੋਹਾਂ ਪਾਸੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ । ਪੁਲਿਸ ਵੀ ਮੌਕੇ ਤੇ ਪੁੱਜ ਗਈ ਪਰ ਮੂਕ ਦਰਸ਼ਕ ਹੀ ਬਣੀ ਰਹੀ ਅਤੇ ਉਲਟਾ ਲੋਕਾਂ ਨੂੰ ਹੀ ਸਮਝਾਉਣ ਵਿਚ ਲੱਗੀ ਰਹੀ । ਉਧਰ ਲੋਕਾਂ ਦਾ ਜਦ ਪੁਲਿਸ ਪ੍ਰਸ਼ਾਸਨ ਤੋਂ ਵੀ ਵਿਸ਼ਵਾਸ਼ ਉਠ ਗਿਆ ਤੇ ਰੋਹ ਭਖਣ ਲੱਗਾ ਤਾਂ ਲੋਕਾਂ ਦਾ ਗੁੱਸਾ ਦੇਖ ਕੇ ਇਹ ਅਹਾਤੇ ਵਾਲੇ ਅਹਾਤਾ ਸਮੇਟ ਭੱਜ ਗਏ ਜਿਸ ਪਿੱਛੋਂ ਲੋਕਾਂ ਨੇ ਇਕ ਵਾਰ ਧਰਨਾ ਚੱਕ ਲਿਆ । ਲੋਕਾਂ ਵਿਚ ਚਰਚਾ ਸੀ ਕਿ ਸੂਬੇ ਦੀ ਬਾਦਲ ਸਰਕਾਰ ਅਖਬਾਰਾਂ ਵਿਚ ਇਸ਼ਤਿਹਾਰ ਦੇ ਕਿ ਤੇ ਬਿਆਨਾ ਨਾਲ ਸੂਬੇ ਅੰਦਰ ਨਸ਼ਾ ਨਾ ਹੋਣ ਦਾ ਦਾਅਵਾ ਕਰਦੀ ਰਹਿੰਦੀ ਹੈ ਜਦਕਿ ਨਸ਼ਾ ਵੇਚਣ ਵਾਲਿਆਂ ਨੂੰ ਸੱਭ ਤੋਂ ਵੱਧ ਸ਼ਹਿ ਅਕਾਲੀ ਆਗੂਆਂ ਦੀ ਹੈ ।

Share Button

Leave a Reply

Your email address will not be published. Required fields are marked *