ਨਜਾਇਜ ਸਬੰਧਾਂ ਦੇ ਚਲਦਿਆਂ ਵਿਅਕਤੀ ਦੇ ਕਤਲ ਦਾ ਖਦਸ਼ਾ

ss1

ਨਜਾਇਜ ਸਬੰਧਾਂ ਦੇ ਚਲਦਿਆਂ ਵਿਅਕਤੀ ਦੇ ਕਤਲ ਦਾ ਖਦਸ਼ਾ

ਲੰਬੀ, 19 ਮਈ (ਆਰਤੀ ਕਮਲ) : ਥਾਣਾ ਲੰਬੀ ਅਧੀਨ ਪੈਂਦੀ ਚੌਂਕੀ ਕਿਲਿਆਂਵਾਲੀ ਵਿਖੇ ਇਕ ਵਿਅਕਤੀ ਦਾ ਨਜਾਇਜ ਸਬੰਧਾਂ ਦੇ ਚਲਦਿਆਂ ਕਤਲ ਕੀਤੇ ਜਾਣ ਦਾ ਖਦਸ਼ਾ ਹੈ । ਇਸ ਸਬੰਧੀ ਥਾਣਾ ਲੰਬੀ ਵਿਖੇ ਦਰਜ ਮੁਕਦਮਾ ਨੰਬਰ 63 ਧਾਰਾ 302 ਅਤੇ 34ਆਈਪੀਸੀ ਤਹਿਤ ਦਰਜ ਕੀਤਾ ਗਿਆ ਹੈ । ਮ੍ਰਿਤਕ ਜਸਵਿੰਦਰ ਸਿੰਘ ਪੁੱਤਰ ਹਰਨੈਬ ਸਿੰਘ ਵਾਸੀ ਪਿੰਡ ਫੱਤਾਕੇਰਾ ਦੇ ਭਰਾ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਹੈ ਕਿ ਮਹਾਸ਼ਾ ਸਿੰਘ ਪੁੱਤਰ ਗੁਰਬਚਨ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਮ੍ਰਿਤਕ ਨਾਲ ਨਾਜਾਇਜ ਸਬੰਧ ਹਨ ਜਿਸ ਕਰਕੇ ਉਹਨਾਂ ਨੂੰ ਸ਼ੰਕਾ ਹੈ ਕਿ ਮਹਾਸ਼ਾ ਸਿੰਘ ਨੇ ਆਪਣੇ ਸਾਥੀਆਂ ਦੀ ਮਿਲੀਭੁਗਤ ਨਾਲ ਜਸਵਿੰਦਰ ਸਿੰਘ ਨੂੰ ਮਾਰ ਕੇ ਸੁੱਟ ਦਿੱਤਾ ਹੈ। ਜਸਵਿੰਦਰ ਸਿੰਘ ਨੂੰ ਮ੍ਰਿਤਕ ਹਾਲਤ ਵਿਚ ਰਸਤੇ ਤੇ ਪਿਆ ਪਾਇਆ ਗਿਆ ਸੀ । ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਮਹਾਸ਼ਾ ਸਿੰਘ ਤੋਂ ਇਲਾਵਾ ਕਾਲਾ ਸਿੰਘ ਪੁੱਤਰ ਚਾਨਣ ਸਿੰਘ, ਸੁਖਪਾਲ ਸਿੰਘ ਪੁੱਤਰ ਚਾਨਣ ਸਿੰਘ ਅਤੇ ਚਾਨਣ ਸਿੰਘ ਪੁੱਤਰ ਕਰਮ ਸਿੰਘ ਤੇ ਵੀ ਮੁਕਦਮਾ ਦਰਜ ਕੀਤਾ ਹੈ ।

Share Button

Leave a Reply

Your email address will not be published. Required fields are marked *