ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਮਨਾਇਆ ਵਣ ਮਹਾ ਉਤਸਵ

ss1

ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਮਨਾਇਆ ਵਣ ਮਹਾ ਉਤਸਵ
ਸਰਕਾਰੀ ਸਕੂਲ ਵਿੱਚ ਪੌਦੇ ਲਗਾਏ

19-9 (2)
ਕੀਰਤਪੁਰ ਸਾਹਿਬ 19 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਅਧਿਕਾਰੀਆਂ ਵਲੋਂ ਜਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਵਣ ਮਹਾ ਉਤਸਵ ਮਨਾਇਆ ਗਿਆ ਜਿਸ ਤਹਿਤ ਉਹਨਾਂ ਵਲੋਂ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਇਸ ਮੌਕੇ ਭਾਜਪਾ ਮੰਡਲ ਕੀਰਤਪੁਰ ਸਾਹਿਬ ਦੇ ਪ੍ਰਧਾਨ ਕੈਪਟਨ ਬਲਵੀਰ ਸਿੰਘ ਅਤੇ ਸਾਬਕਾ ਪ੍ਰਧਾਨ ਲਾਲ ਜੋਤੀ ਪ੍ਰਸਾਦ ਵੀ ਉਹਨਾਂ ਦੇ ਨਾਲ ਸਨ । ਇਸ ਮੌਕੇ ਨਗਰ ਪੰਚਾਇਤ ਦੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਆਪਣਾ ਆਲ ਦੁਆਲਾ ਸਾਫ ਰੱਖਣਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਪ੍ਰਦੂਸਣ ਤੋਂ ਬਚਣ ਲਈ ਇੱਕ ਇੱਕ ਪੌਦਾ ਜਰੂਰ ਆਪਣੇ ਘਰ ਵਿੱਚ ਲਗਾਉਣਾ ਚਾਹੀਦਾ ਹੈ ।ਇਸ ਮੌਕੇ ਵਣ ਵਿਭਾਗ ਦੇ ਕੀਰਤਪੁਰ ਸਾਹਿਬ ਏਰੀਆ ਦੇ ਅਫਸਰ ਹਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਪੋਦੀਆ ਦੀ ਸਾਭ ਸਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਅਤੇ ਸਮੇਂ ਸਮੇਂ ਤੇ ਲੋੜ ਅਨੁਸਾਰ ਦਵਾਈਆਂ ਦਾ ਛੜਕਾ ਵੀ ਕਰਨਾ ਚਾਹੀਦਾ ਹੈ ਤਾਂ ਜੋ ਪੋਦੀਆ ਵਧਣ ਸਕਤੀ ਤੇ ਕੋਈ ਪ੍ਰਵਾਭ ਨਾ ਪਵੇ ਉਹਨਾਂ ਕਿਹਾ ਕਿ ਜਿਥੇ ਪੌਦਾ ਲਗਾਉਣਾ ਜਰੂਰੀ ਹੈ ਉਥੇ ਹੀ ਉਸ ਦੀ ਸਹੀ ਤਰ੍ਹਾਂ ਸਾਭ ਸਭਾਲ ਵੀ ਜਰੂਰੀ ਹੈ। ਇਸ ਮੌਕੇ ਭਾਜਪਾ ਮੰਡਲ ਕੀਰਤਪੁਰ ਸਾਹਿਬ ਦੇ ਪ੍ਰਧਾਨ ਕੈਪਟਨ ਬਲਵੀਰ ਸਿੰਘ, ਸਾਬਕਾ ਪ੍ਰਧਾਨ ਲਾਲ ਜੋਤੀ ਪ੍ਰਸਾਦ ,ਇੰਸਪੈਕਟਰ ਬਲਵਿੰਦਰ ਸਿੰਘ, ਅਤੇ ਵਣ ਵਿਭਾਗ ਦੇ ਕੀਰਤਪੁਰ ਸਾਹਿਬ ਏਰੀਆ ਦੇ ਅਫਸਰ ਹਰਜਿੰਦਰ ਸਿੰਘ ਤੋਂ ਇਲਾਵਾ ਭਗਤ ਸਿੰਘ, ਸਚੀਨ ਕੁਮਾਰ ਗੋਲਡੀ, ਮੱਖਣ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *