ਨਗਰ ਕੌਸਲ ਨੇ ਬਰਸਾਤੀ ਨਾਲੇ ਦੀ ਕਰਵਾਈ ਸਫਾਈ

ss1

ਨਗਰ ਕੌਸਲ ਨੇ ਬਰਸਾਤੀ ਨਾਲੇ ਦੀ ਕਰਵਾਈ ਸਫਾਈ

30-33

ਬਨੂੜ 29 ਜੂਨ (ਰਣਜੀਤ ਸਿੰਘ ਰਾਣਾ) ਸਹਿਰ ਵਿਚੋਂ ਲੰਘਦੀ 25 ਫੁੱਟ ਚੋੜੀ ਬਰਸਾਤੀ ਚੋਈ ਦੀ ਸਫਾਈ ਨਾ ਹੋਣ ਕਾਰਨ ਘਾਹ ਫੂਸ ਨਾਲ ਨੱਕੋ ਨੱਕ ਭਰੀ ਚੋਈ ਦੀ ਪ੍ਰਕਾਸ਼ਿਤ ਹੋਈ ਖਬਰ ਤੋਂ ਬਾਅਦ ਅੱਜ ਨਗਰ ਕੌਸਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਅੱਜ ਨਗਰ ਕੌਸਲ ਦੇ ਅਧਿਕਾਰੀਆ ਨੇ ਜੇਸੀਬੀ ਮਸ਼ੀਨਾਂ ਲਗਾਵਾ ਕੇ ਚੋਈ ਦੀ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ। ਚੋਈ ਦੇ ਸਫਾਈ ਦੇ ਇਸ ਸ਼ੁਰੂ ਹੋਏ ਕੰਮ ਤੋਂ ਬਾਅਦ ਸਹਿਰ ਵਾਸੀਆ ਨੂੰ ਬਰਸਾਤਾ ਦੇ ਦਿਨਾ ਵਿਚ ਆਪਣੇ ਘਰਾਂ ਅੰਦਰ ਪਾਣੀ ਵੜਨ ਦਾ ਖ਼ਤਰਾ ਦੂਰ ਹੋ ਗਿਆ ਹੈ।
ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ ਨੇ ਦੱਸਿਆ ਕਿ ਸਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਸਹਿਰ ਵਾਸੀਆਂ ਦੀ ਮੰਗ ਤੇ ਅੱਜ ਤੋਂ ਚੋਈ ਦੀ ਸਫਾਈ ਸ਼ੁਰੂ ਕਰਵਾ ਦਿੱਤੀ ਗਈ ਹੈ ਜੋ 2-3 ਦਿਨਾ ਵਿਚ ਪੂਰੀ ਚੋਈ ਦੀ ਸਫਾਈ ਹੋ ਜਾਵੇਗੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇ 64 ਦੇ ਨਿਰਮਾਣ ਲਈ ਹਾਈਵੇ ਵੱਲੋਂ ਬੰਦ ਕੀਤੇ ਗਏ ਸੜਕ ਦੇ ਦੋਨੋਂ ਪਾਸਿਆ ਦੇ ਨਾਲਿਆ ਸਬੰਧੀ ਵੀ ਯੋਜਨਾ ਬਣਾਈ ਜਾ ਰਹੀ ਹੈ। ਉਨਾਂ ਕਿਹਾ ਕਿ ਅਜੇ ਤੱਕ ਨੈਸ਼ਨਲ ਹਾਈਵੇ ਨੇ ਆਪਣੀ ਅਸਲ ਡਰਾਇੰਗ ਹੀ ਪੇਸ਼ ਨਹੀ ਕੀਤੀ ਜਿਸ ਦੇ ਅਧਾਰ ਤੇ ਬਰਸਾਤੀ ਨਿਕਾਸੀ ਪਾਣੀ ਦੇ ਨਾਲੇ ਦੁਬਾਰਾ ਬਣਾਏ ਜਾ ਸਕਣ। ਉਨਾਂ ਕਿਹਾ ਕਿ ਬਰਸਾਤਾ ਦੇ ਦਿਨਾ ਵਿਚ ਸਹਿਰ ਵਾਸੀਆ ਨੂੰ ਨਿਕਾਸੀ ਪਾਣੀ ਵਿਚ ਕੋਈ ਵੀ ਮੁਸਕਿਲ ਪੇਸ਼ ਨਹੀ ਆਉਣ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *