ਨਗਰ ਕੌਸਲ ਖਿਲਾਫ਼ ਕੂੜਾ ਚੁੱਕਣ ਵਾਲੇ ਮੁਲਾਜ਼ਮ ਭੱੜਕੇ,ਕੰਮ ਬੰਦ, ਲੋਕ ਪ੍ਰੇਸ਼ਾਨ

ss1

ਨਗਰ ਕੌਸਲ ਖਿਲਾਫ਼ ਕੂੜਾ ਚੁੱਕਣ ਵਾਲੇ ਮੁਲਾਜ਼ਮ ਭੱੜਕੇ,ਕੰਮ ਬੰਦ, ਲੋਕ ਪ੍ਰੇਸ਼ਾਨ

fdk-1ਫ਼ਰੀਦਕੋਟ 17 ਨਵੰਬਰ ( ਜਗਦੀਸ਼ ਬਾਂਬਾ ) ਸ਼ਹਿਰ ਦੀਆਂ ਸਾਰੀਆ ਬਸਤੀਆ ‘ਤੇ ਮਹੁੱਲਿਆ ਦੇ ਘਰਾਂ ਵਿਚੋਂ ਕੂੜਾ ਚੁੱਕਣ ਵਾਲੀ ਕੰਪਨੀ ਵੱਲੋਂ ਅਚਾਨਕ ਲੰਮਾ ਸਮਾਂ ਪਹਿਲਾ ਕੰਮ ਬੰਦ ਕਰ ਦਿੱਤੇ ਜਾਣ ਕਰਕੇ ਜਿੱਥੇ ਮਹੁੱਲਾ ਵਾਸੀਆ ਨੂੰ ਮਾਨਸ਼ਿਕ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪਿਆ,ਉੱਥੇ ਹੀ ਨਗਰ ਕੌਸਲ ਵੱਲੋਂ ਕੂੜਾ ਚੁੱਕਣ ਵਾਲੇ ਮੁਲਾਜਮਾ ਨੂੰ ਘਰਾਂ ਵਿਚੋਂ ਕੂੜਾ ਚੁਕ ਕੇ ਕੂੜਾ ਡੰਮ ਵਿੱਚ ਸੁੱਟਣ ਦੇ ਨਿਰਦੇਸ਼ ਜਾਰੀ ਕੀਤੇ ਗਏ ‘ਤੇ ਨਾਲ ਹੀ ਮਹੁੱਲਾ ਵਾਸੀਆ ਵੱਲੋਂ ਕੂੜਾ ਚੁੱਕਣ ਬਦਲੇ ਦਿੱਤੀ ਜਾਣ ਵਾਲੀ ਰਾਸ਼ੀ ਵਿਚੋਂ ਹੀ ਤਨਖਾਹ ਦਿੱਤੀ ਜਾਣ ਲੱਗੀ ਪ੍ਰੰਤੂ ਬੀਤੇਂ ਦਿਨੀਂ ਨਗਰ ਕੌਸਲ ਵੱਲੋਂ ਸਾਰੇ ਮੁਲਾਜਮਾਂ ਨੂੰ ਸਫਾਈ ਕਰਮਚਾਰੀ ਜੋ ਟਰੈਕਟਰ ਟ੍ਰਾਲੀਆਂ ਰਾਹੀ ਕੂੜਾ ਚੁੱਕਦੇ ਹਨ ਨਾਲ ਕੂੜਾ ਚੁੱਕਣ ਵਾਲੇ ਮੁਲਾਜਮਾਂ ਨੂੰ ਕੰਮ ਕਰਨ ਦੇ ਜਿਉ ਹੀ ਨਿਰਦੇਸ਼ ਜਾਰੀ ਕੀਤੇ ਤਾਂ ਸਮੂਹ ਮੁਲਾਜਮਾਂ ਨੇ ਕੰਮ ਬੰਦ ਕਰ ਦਿੱਤਾ ਤੇ ਮੰਗ ਕੀਤੀ ਕਿ ਪਹਿਲਾ ਦੀ ਤਰਾਂ ਹੀ ਕੰਮ ਚਾਲੂ ਰੱਖਣ ਦਾ ਤਰੁੰਤ ਐਲਾਨ ਕੀਤਾ ਜਾਵੇ ਤਾਂ ਜੋ ਬੇਰੁਜਗਾਰੀ ਦੀ ਮਾਰ ਝੱਲ ਰਹੇ ਸਮੂਹ ਮੁਲਾਜਮਾਂ ਨੂੰ ਰਾਹਤ ਮਿਲ ਸਕੇ । ਉਕਤ ਮੋਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਾਜਨ ਕੁਮਾਰ ਸਮੇਤ ਬਲਵੰਤ ਸਿੰਘ, ਸਤਵਿੰਦਰ ਸਿੰਘ ,ਸ਼ਿੰਦਰਪਾਲ ਸਿੰਘ, ਵਿਜੈ ਕੁਮਾਰ ਨੇ ਦੱਸਿਆ ਕਿ ਪਹਿਲਾ ਕੂੜਾ ਚੁੱਕਣ ਵਾਲੀ ਕੰਪਨੀ ਭੱਜ ਗਈ ‘ਤੇ ਫਿਰ ਨਗਰ ਕੌਸਲ ਨੇ ਸਮੂਹ ਮੁਲਾਜਮਾਂ ਨੂੰ ਘਰਾਂ ਵਿਚੋਂ ਕੂੜਾ ਨਾ ਚੁੱਕਣ ਦੇ ਹੁਕਮ ਜਾਰੀ ਕਰ ਦਿੱਤੇ,ਜਿਸ ਕਰਕੇ ਸਮੂਹ ਮੁਲਾਜਮ ਦੋਂ ਵਕਤ ਦੀ ਰੋਟੀ ਲਈ ਦਰ-ਦਰ ਦੀਆਂ ਠੋਕਰਾ ਖਾਣ ਲਈ ਮਜਬੂਰ ਹਨ । ਉਨਾਂ ਕਿਹਾ ਕਿ ਕੂੜਾ ਚੁੱਕਣ ਵਾਲੇ ਸਮੂਹ ਮੁਲਾਜ਼ਮ ਪਹਿਲਾ ਵੀ ਘਰਾਂ ਵਿਚੋਂ ਕੂੜਾ ਇਕੱਠ ਕਰਕੇ ਕੂੜਾ ਡੰਮ ਵਿੱਚ ਹੀ ਪਾਉਂਦੇ ਸਨ ਪ੍ਰੰਤੂ ਹੁਣ ਨਗਰ ਕੌਸਲ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਕੂੜਾ ਡੰਮਾਂ ਵਿੱਚ ਪਾਉਣ ਤੋਂ ਪਹਿਲਾਂ ਡੰਮਾਂ ਵਿਚੋਂ ਕੂੜਾ ਚੁੱਕਣ ਵਾਲੇ ਮੁਲਾਜਮਾਂ ਨਾਲ ਹਰ ਰੋਜ ਕੂੜਾ ਦੂਰ-ਦੁਰਾਡੇ ਸੁੱਟਣ ਵਿੱਚ ਮੱਦਦ ਕੀਤੀ ਜਾਵੇ । ਉਨਾਂ ਕਿਹਾ ਕਿ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਘਰਾਂ ਵਿਚੋਂ ਕੂੜਾ ਰੇਹੜੀਆ ‘ਤੇ ਇਕੱਠ ਕਰਨ ਤੋਂ ਬਾਅਦ ਨਗਰ ਕੌਸਲ ਦੇ ਮੁਲਾਜਮਾਂ ਨਾਲ ਕੰਮ ਕਰਵਾਉਣ ਦੇ ਬੱਦਲੇ ਨਾ ਤਾਂ ਤਨਖਾਹ ਵਧਾਉਣ ਦੀ ਕੋਈ ਗੱਲ ਕੀਤੀ ਜਾ ਰਹੀ ਹੈ ਤੇ ਨਾ ਹੀ ਇਨਾਂ ਮੁਲਾਜਮਾਂ ਨੂੰ ਨਗਰ ਕੌਸਲ ਦੇ ਅੰਡਰ ਕੰਮ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ,ਜਿਸ ਕਰਕੇ ਸਮੂਹ ਮੁਲਾਜਮਾਂ 15 ਦਿਨਾਂ ਤੋਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ । ਉਕਤ ਆਗੂਆ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਮਹੁੱਲਿਆ ਵਿੱਚ ਲੱਗਦੇ ਜਾ ਰਹੇ ਗੰਦਗੀ ਦੇ ਢੇਰਾਂ ਤੋਂ ਇਲਾਵਾ ਕਈ ਦਿਨਾਂ ਤੋਂ ਵਹਿਲੇ ਹੋਏ ਮੁਲਾਜਮਾਂ ਦੀਆਂ ਮੰਗਾਂ ਵੱਲ ਤਰੁੰਤ ਧਿਆਨ ਦਿੱਤਾ ਜਾਵੇ ਤਾਂ ਜੋ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ । ਇਸ ਮੌਕੇ ਕਾਕਾ ਸਿੰਘ, ਗੁਰਦੀਪ ਸਿੰਘ, ਸੰਮੀ ਸਿੰਘ, ਰੌਕੀ,ਸਿੰਦਰਪਾਲ ਸਿੰਘ, ਵਿਜੈ ਕੁਮਾਰ, ਸਾਜਨ ਕੁਮਾਰ ,ਬਲਵੰਤ ਸਿੰਘ, ਸਤਨਾਮ ਸਿੰਘ, ਮੁਕੇਸ਼ ਸਿੰਘ, ਰਵੀ ਕੁਮਾਰ, ਰੌਸ਼ਨ ਕੁਮਾਰ,ਅਜੈ ਕੁਮਾਰ,ਰਾਜੇ ਕੁਮਾਰ,ਨਿੱਕੀ ਵੀ ਹਾਜਰ ਸਨ । ਊਧਰ ਦੂਜੇ ਪਾਸੇ ਜਦ ਕੂੜਾ ਚੁੱਕਣ ਵਾਲੇ ਮੁਲਾਜਮਾਂ ਦੀ ਹੜਤਾਲ ਸਬੰਧੀ ਨਗਰ ਕੌਸਲ ਦੇ ਪ੍ਰਧਾਨ ਸਤੀਸ਼ ਗਰੋਵਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਨਾਂ ਮੁਲਾਜਮਾਂ ਨੂੰ ਹਟਾਇਆ ਨਹੀ ਗਿਆ ਬਲਕਿ ਕੂੜਾ ਚੁੱਕਣ ਵਾਲੇ ਮੁਲਾਜਮਾਂ ਦੇ ਨਾਲ ਹੀ ਕੰਮ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸਫਾਈ ਕਰਮਚਾਰੀਆ ਦੀ ਘਾਟ ਹੋਣ ਕਰਕੇ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ,ਉਨਾਂ ਭਰੋਸਾ ਦਿੱਤਾ ਕਿ ਜੱਲਦ ਹੀ ਇਨਾਂ ਮੁਲਾਜਮਾਂ ਨਾਲ ਰਾਬਤਾ ਕਾਇਮ ਕਰਕੇ ਮੰਗਾਂ ‘ਤੇ ਗੌਰ ਕੀਤਾ ਜਾਵੇਗਾ ਤਾਂ ਜੋ ਮਹੁੱਲਾ ਵਾਸੀਆ ਨੂੰ ਆ ਰਹੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ ।

Share Button

Leave a Reply

Your email address will not be published. Required fields are marked *