ਨਗਰ ਕੌਂਸਲ ਪ੍ਰਧਾਨ ਖੁਦਕੁਸ਼ੀ ਮਾਮਲਾ: ਦੋ ਵਕੀਲਾਂ ਸਣੇ 20 ਖ਼ਿਲਾਫ਼ ਕੇਸ ਦਰਜ

ss1

ਨਗਰ ਕੌਂਸਲ ਪ੍ਰਧਾਨ ਖੁਦਕੁਸ਼ੀ ਮਾਮਲਾ: ਦੋ ਵਕੀਲਾਂ ਸਣੇ 20 ਖ਼ਿਲਾਫ਼ ਕੇਸ ਦਰਜ

ਮਾਨਸਾ (ਬੁਢਲਾਡਾ), 30 ਅਗਸਤ: ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਥਾਣਾ ਸਿਟੀ ਬੁਢਲਾਡਾ ਦੀ ਪੁਲੀਸ ਨੇ ਦੋ ਵਕੀਲਾਂ ਅਤੇ ਕੁਝ ਕੌਂਸਲਰਾਂ ਸਣੇ 20 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਬੁਢਲਾਡਾ ਥਾਣੇ ਅੱਗੇ ਕੁਝ ਕੌਂਸਲਰਾਂ ਤੇ ਸ਼ਹਿਰੀਆਂ ਵੱਲੋਂ ਲਾਇਆ ਧਰਨਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਭਰੋਸੇ ਮਗਰੋਂ ਚੁੱਕ ਲਿਆ ਗਿਆ। ਮਾਨਸਾ ਦੇ ਸਿਵਲ ਹਸਪਤਾਲ ਵਿੱਚ ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਸਿਟੀ ਪੁਲੀਸ ਬੁਢਲਾਡਾ ਨੇ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਬਿਆਨਾਂ ’ਤੇ ਬੁਢਲਾਡਾ ਬਾਰ ਐਸੋਸੀਏਸ਼ਨ ਦੇ ਆਗੂ ਐਡਵੋਕੇਟ ਸਵਰਨ ਸਿੰਘ, ਐਡਵੋਕੇਟ ਸੁਨੀਲ ਕੁਮਾਰ ਬਾਂਸਲ, ਆੜ੍ਹਤੀ ਪ੍ਰੇਮ ਸਿੰਘ ਦੋਦੜਾ, ਗੁਰਪਾਲ ਸਿੰਘ ਠੇਕੇਦਾਰ, ਏਜੰਸੀ ਮਾਲਕ ਸਤੀਸ਼ ਸਿੰਗਲਾ, ਦੁਕਾਨਦਾਰ ਲਵਲੀ ਕਾਠ, ਟਿੰਕੂ ਪੰਜਾਬ, ਗੁਰਿੰਦਰ ਕੁਮਾਰ, ਰਕੇਸ਼ ਕੁਮਾਰ ਕੰਟਰੀ, ਕੁਲਦੀਪ ਸ਼ੀਮਾਰ, ਗਗਨਦੀਪ ਗਿੰਨੀ, ਬਬਲੂ ਸ਼ਰਮਾ, ਸੁਭਾਸ਼ ਨਾਗਪਾਲ, ਸੱਤਪਾਲ ਸਿੰਘ, ਰਾਕੇਸ਼ ਕੁਮਾਰ ਸਣੇ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਮਾਮਲੇ ’ਚ ਅਜੇ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ।
ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਰਾਜਨੀਤਕ ਲੋਕਾਂ ਵੱਲੋਂ ਜ਼ਲੀਲ ਕਰਨ ਕਾਰਨ ਬੰਟੀ ਨੇ ਇਹ ਕਦਮ ਚੁੱਕਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਤੇ ਲੋਕਾਂ ਨੇ ਥਾਣਾ ਸਿਟੀ ਅੱਗੇ ਧਰਨਾ ਲਾ ਦਿੱਤਾ। ਧਰਨੇ ਵਿੱਚ ਪ੍ਰਸ਼ਾਸਨ ਵੱਲੋਂ ਐਸਡੀਐਮ ਹਰਜੀਤ ਸਿੰਘ ਸੰਧੂ ਅਤੇ ਪੁਲੀਸ ਦੇ ਡੀਐਸਪੀ ਬੁਢਲਾਡਾ ਜਸਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਮੁਲਜ਼ਮਾਂ ਦੀ ਛੇਤੀ ਹੀ ਗ੍ਰਿਫ਼ਤਾਰੀ ਕਰ ਲਈ ਜਾਵੇਗੀ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

Share Button

Leave a Reply

Your email address will not be published. Required fields are marked *