ਨਗਰ ਕੌਂਸਲ ਦੇ ਮੀਤ ਪ੍ਰਧਾਨ ਸਿਮਰਨਜੀਤ ਬਿੱਲਾ ਨੇ ਮੇਨ ਬਜਾਰ ਵਿੱਚ ਘੁੰਮ ਹਟਵਾਏ ਨਜਾਇਂਜ ਕਬਜੇ

ss1

ਨਗਰ ਕੌਂਸਲ ਦੇ ਮੀਤ ਪ੍ਰਧਾਨ ਸਿਮਰਨਜੀਤ ਬਿੱਲਾ ਨੇ ਮੇਨ ਬਜਾਰ ਵਿੱਚ ਘੁੰਮ ਹਟਵਾਏ ਨਜਾਇਂਜ ਕਬਜੇ

6-oct-saini-photo-16-oct-saini-photo-1aਰਾਜਪੁਰਾ, 6 ਅਕਤੂਬਰ (ਐਚ.ਐਸ.ਸੈਣੀ) ਨਗਰ ਕੌਂਸਲ ਰਾਜਪੁਰਾ ਦੇ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ ਵੱਲੋਂ ਕੌਂਸਲ ਇਨਕਰੋਚਮੈਂਟ ਟੀਮ ਦੇ ਨਾਲ ਜੇ.ਸੀ.ਬੀ ਮ੍ਵੀਨ, ਫਾਇਰ ਬ੍ਰਿਗੇੜ ਮ੍ਵੀਨ ਅਤੇ ਟਰੈਕਟਰ ਟਰਾਲੀਆਂ ਦੇ ਨਾਲ ਬਜਾਰ ਵਿੱਚ ਘੁੰਮ ਕੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਂਾਇਜ ਕਬਜਿਆਂ ਨੂੰ ਹਟਾਅ ਕੇ ਦੁਕਾਨਾ ਦੇ ਬਾਹਰ ਪਿਆ ਸਮਾਨ ਅਤੇ ਰੇਹੜੀਆਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ।
ਜਾਣਕਾਰੀ ਦੇ ਅਨੁਸਾਰ ਨਗਰ ਕੌਂਸਲ ਰਾਜਪੁਰਾ ਦੇ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਬਿੱਲਾ ਵੱਲੋਂ ਅੱਜ ਨਗਰ ਕੌਂਸਲ ਸੈਨੇਟਰੀ ਇੰਸਪੈਕਟਰ ਵਿਕਾਸ ਚੋਧਰੀ, ਪ੍ਰਦੀਪ ਥਾਪਰ, ਫਾਇਰ ਬ੍ਰਿਗੇੜ ਗੱਡੀ ਸਮੇਤ ਟੀਮ, ਸਫਾਈ ਸੇਵਕ, ਇੰਨਕਰੋਚਮੈਂਟ ਟੀਮ, ਜੇ.ਸੀ.ਬੀ ਮ੍ਵੀਨ ਬਜਾਰ ਵਿੱਚ ਕਬਜਾ ਛੁਡਾਉਣ ਦੀ ਮੁਹਿੰਮ ਚਲਾਈ ਗਈ। ਨਗਰ ਕੌਂਸਲ ਦੀ ਇਸ ਕਾਰਵਾਈ ਨਾਲ ੍ਵਹਿਰ ਵਿੱਚ ਹੜਕੰਪ ਮਚ ਗਿਆ ਤੇ ਦੁਕਾਨਦਾਰ ਆਪਣਾ ਸਮਾਨ ਜਲਦੀ ਵਿੱਚ ਇਕੱਠੇ ਕਰਦੇ ਨਜਰ ਆਏ। ਕੌਂਸਲ ਦੇ ਮੀਤ ਪ੍ਰਧਾਨ ਬਿੱਲਾ ਨੇ ਕਿਹਾ ਕਿ ਰਾਜਪੁਰਾ ਦੇ ਮੇਨ ਬਜਾਰ ਸਮੇਤ ਬਾਂਸ ਬਜਾਰ, ਐਮ.ਐਲ.ਏ ਰੋਡ, ੍ਵਾ੍ਵਤਰੀ ਮਾਰਕਿਟ, ਦੁਪੱਟਾ ਮਾਰਕਿਟ ਸਮੇਤ ਕਈ ਥਾਵਾਂ ਤੇ ਭਾਂਵੇ ਸੜਕਾਂ ਤਾਂ ਖੁੱਲੀਆਂ ਬਣੀਆਂ ਹੋਈਆਂ ਹਨ ਪਰ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਸਮਾਨ ਰੱਖ ਕੇ ਕੀਤੇ ਗਏ ਨਜਾਇਜ ਕਬਜਿਆਂ ਕਾਰਣ ਬਜਾਰ ਸੁੰਗੜ ਕੇ ਰਹਿ ਗਿਆ ਹੈ। ਇਨ੍ਹਾਂ ਨਜਾਇਜ ਕਬਜਿਆਂ ਅਤੇ ਰੇੇਹੜੀਆਂ ਕਾਰਣ ਬਜਾਰ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਅੱਜ ਦੀ ਇਸ ਕਾਰਵਾਈ ਵਿੱਚ ਬਜਾਰ ਵਿੱਚ ਦੁਕਾਨ੍ਹਾਂ ਦੇ ਬਾਹਰ ਪਿਆ ਸਮਾਨ ਜਬਤ ਕੀਤਾ ਗਿਆ ਹੈ ਤੇ ਦੁਕਾਨਾਂ ਅੱਗੇ ਜਿਹੜੇ ਥੜ੍ਹੇ ਬਣਾਏ ਹੋਏ ਹਨ ਨੂੰ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਆਪਣੀ ਦੁਕਾਨ ਦੇ ਬਾਹਰ ਸਮਾਨ ਰੱਖ ਕੇ ਨਜਾਇਜ ਕਬਜਾ ਕਰਨ ਦਾ ਕੋਈ ਅਧਿਕਾਰ ਨਹੀ ਹੈ। ਇਸ ਦੌਰਾਨ ਨਗਰ ਕੌਂਸਲ ਦੀ ਟੀਮ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਜਬਤਕ ਰ ਲਿਆ। ਇਸ ਕਾਰਵਾਈ ਦੌਰਾਨ ਸਿਟੀ ਟ੍ਰੈਫਿਕ ਪੁਲਸ ਦੇ ਮੁਲਾਜਮ ਵੀ ਨਾਲ ਘੁੰਮ ਰਹੇ ਸਨ।

Share Button

Leave a Reply

Your email address will not be published. Required fields are marked *