Mon. Apr 22nd, 2019

ਨਗਰ ਕੌਂਸਲ ਚੋਣਾਂ: 51 ਉਮੀਦਵਾਰਾਂ ਵਿੱਚੋ 5 ਅਜ਼ਾਦ ਉਮੀਦਵਾਰਾਂ ਨੇ ਭਰੇ ਕਾਗਜ ਵਾਪਸ ਲਏ

ਨਗਰ ਕੌਂਸਲ ਚੋਣਾਂ: 51 ਉਮੀਦਵਾਰਾਂ ਵਿੱਚੋ 5 ਅਜ਼ਾਦ ਉਮੀਦਵਾਰਾਂ ਨੇ ਭਰੇ ਕਾਗਜ ਵਾਪਸ ਲਏ
13 ਵਾਰਡਾਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਅਤੇ ਆਪ ਤੇ ਅਜ਼ਾਦ ਟੱਕਰ

ਮੁੱਲਾਂਪੁਰ ਦਾਖਾ 8 ਦਸੰਬਰ (ਮਲਕੀਤ ਸਿੰਘ) 17 ਦਸੰਬਰ ਨੂੰ ਹੋਣ ਜਾ ਰਹੀਆ 32 ਨਗਰ ਕੌਸਲ ਚੋਣਾਂ ਲਈ ਸਥਾਨਕ ਕਸਬੇ ਦੀ ਨਗਰ ਕੌਂਸਲ ਦੇ 13 ਵਾਰਡਾਂ ਲਈ ਜਿਸ ਵਿੱਚ ਕਾਂਗਰਸ ਪਾਰਟੀ ਦੇ 13, ਅਕਾਲੀ ਦਲ ਦੇ 10, ਭਾਜਪਾ ਦੇ 3, ਆਮ ਆਦਮੀ ਪਾਰਟੀ ਦੇ 13 ਅਤੇ ਅਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਉਣ ਲਈ 51 ਉਮੀਦਵਾਰਾਂ ਨੇ ਕਾਗਜ ਹੀ ਦਾਖਲ ਕੀਤੇ ਸਨ ਇਨਾਂ ਵਿੱਚੋਂ 5 ਅਜ਼ਾਦ ਉਮੀਦਵਾਰਾਂ ਨੇ ਕਾਗਜ ਚੁੱਕ ਲਏ ਇਸ ਲਈ ਹੁਣ13 ਵਾਰਡਾਂ ਵਿੱਚ ਕਾਂਗਰਸ, ਅਕਾਲੀ ਦਲ ਤੇ ਭਾਜਪਾ ਅਤੇ ਆਪ ਤੇ ਅਜ਼ਾਦ 46 ਉਮੀਦਵਾਰ ਹੀ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਨਾਂ ਵਿੱਚੋਂ ਵਾਰਡ ਨੰਬਰ 03 ਤੋਂ ਸੁਰਿੰਦਰਪਾਲ ਕੋਰ ਪਤਨੀ ਸੁਰਿੰਦਰ ਸਿੰਘ 4 ਤੋਂ ਸੁਖਦੇਵ ਸਿੰਘ ਪੁੱਤਰ ਮਲਕੀਤ ਸਿੰਘ, 06 ਤੋਂ ਤਰਸੇਮ ਸਿੰਘ ਪੁੱਤਰ ਮੱਲ ਸਿੰਘ, ਬਲਜੀਤ ਸਿੰਘ ਪੁੱਤਰ ਅਵਤਾਰ ਸਿੰਘ ਅਤੇ 10 ਨੰਬਰ ਵਾਰਡ ਤੋਂ ਤਰਸੇਮ ਚੰਦ ਪੁੱਤਰ ਬਾਬੂ ਰਾਮ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਆਪਣੇ ਕਾਗਜ ਵਾਪਸ ਲੈ ਲਏ ਹਨ। ਇਨਾਂ ਦੇ ਕਾਗਜ ਚੁੱਕਣ ਨਾਲ ਹੁਣ ਕਾਂਗਰਸ ਦੇ ਉਮੀਦਵਾਰਾਂ ਨੂੰ ਬੱਲ ਮਿਲਿਆ ਹੈ।
ਇਨਾਂ ਉਮੀਦਵਾਰਾਂ ਸਰਬਸੰਮਤੀ ਨਾਲ ਬਿਠਾਉਣ ਲਈ ਕਾਂਗਰਸ ਹਾਈਕਮਾਂਡ ਦਾ ਰਾਤ ਦਿਨ ਇੱਕ ਕੀਤਾ ਹੋਇਆ ਸੀ। ਵਾਰਡ ਨੰਬਰ 10 ਤੋਂ ਇਕ ਹੋਰ ਅਜ਼ਾਦ ਉਮੀਦਵਾਰ ਕ੍ਰਿਸ਼ਨ ਕੁਮਾਰ ਕਾਂਸਲ ਨੂੰ ਵੀ ਬਿਠਾਉਣ ਦੇ ਕਾਫੀ ਯਤਨ ਕੀਤੇ ਪਰ ਉਹ ਟੱਸ ਤੋਂ ਮਸ ਨਾ ਹੋਏ।
ਉਧਰ ਜਦ ਅਜਾਦ ਉਮੀਦਵਾਰ ਬੀਬੀ ਹਰਿੰਦਰ ਕੌਰ ਵਾਰਡ ਨੰਬਰ 7 ਤੋਂ ਚੋਣ ਨਿਸ਼ਾਨ ਲੈਣ ਲਈ ਆਈ ਤਾਂ ਗਲਤੀ ਨਾਲ ਉਸ ਕੋਲੋ ਕਾਗਜ ਵਾਪਸੀ ਤੇ ਦਸਤਖਤ ਹੋ ਗਏ ਉਸਨੇ ਰੌਲਾ ਪਾਇਆ ਤਾਂ ਫਿਰ ਕਿਤੇ ਜਾ ਕੇ ਉਸਨੂੰ ਚੋਣ ਨਿਸ਼ਾਨ ਅਲਾਟ ਕੀਤਾ ਗਿਆ।

Share Button

Leave a Reply

Your email address will not be published. Required fields are marked *

%d bloggers like this: