ਨਗਰ ਕੌਂਸ਼ਲ ਚੋਣਾਂ ਦਾ ਡੰਕਾ ਵੱਜਿਆ

ਨਗਰ ਕੌਂਸ਼ਲ ਚੋਣਾਂ ਦਾ ਡੰਕਾ ਵੱਜਿਆ
ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਦੀਆ ਸਰਗਮੀਆ ਸ਼ੁਰੂ
ਆਮ ਆਦਮੀ ਪਾਰਟੀ ਦੀ ਹਲਚਲ ਨਹੀ ਦੇ ਰਹੀ ਦਿਖਾਈ

ਮੁੱਲਾਂਪੁਰ ਦਾਖਾ 1 ਦਸੰਬਰ (ਮਲਕੀਤ ਸਿੰਘ) 17 ਦਸੰਬਰ ਨੂੰ ਹੋਣ ਜਾ ਰਹੀਆ 32 ਨਗਰ ਕੌਸ਼ਲਾਂ ਦੀਆ ਚੋਣਾਂ ਦੇ ਮੱਦੇਨਜ਼ਰ ਸਥਾਨਕ ਕਸਬੇ ਅੰਦਰ ਕਾਂਗਰਸ ਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਆਪੋ-ਆਪਣੀਆ ਸਰਗਰਮੀਆ ਸ਼ੁਰੂ ਕਰ ਦਿੱਤੀਆ ਹਨ ਜਦੋਂਕਿ ਆਮ ਆਦਮੀ ਦੀ ਕੋਈ ਹੱਲਚਲ ਦਿਖਾਈ ਨਹੀ ਦੇ ਰਹੀ।
ਅਕਾਲੀ ਦਲ ਦੇ ਸਥਾਨਕ ਦਫਤਰ ਵਿਖੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਜਰਨਲ ਸਕੱਤਰ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਹੇਠ ਅਕਾਲੀ ਭਾਜਪਾ ਦੀ ਸਾਂਝੀ ਮੀਟਿੰਗ ਹੋਈ ਹੈ। ਜਿਸ ਵਿੱਚ ਨਗਰ ਕੌਂਸਲਾਂ ਚੋਣਾਂ ਸਬੰਧੀ ਵਿਚਾਰ ਚਰਚਾਂ ਕੀਤੀ ਗਈ। ਸਥਾਨਕ ਨਗਰ ਕੌਸ਼ਲ ਦੇ ਕੁੱਲ 13 ਵਾਰਡਾਂ ਵਿੱਚੋਂ ਭਾਜਪਾ ਨੂੰ ਵਾਰਡ ਨੰਬਰ 8, 10 ਅਤੇ 12 ਛੱਡੇ ਗਏ ਹਨ ਜਦੋਂ ਕਿ ਬਾਕੀ 10 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਉਤਾਰੇ ਜਾਣਗੇ।
ਸਾਬਕਾ ਵਿਧਾਇਕ ਇਆਲੀ ਅਨੁਸਾਰ ਉਹ ਵਿਕਾਸ ਕਾਰਜਾਂ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਨੂੰ ਘੇਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 8 ਮਹੀਨੇ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਦੇ ਕੰਮਾਂ ਦਾ ਹਿਸਾਬ ਲਿਆ ਜਾਵੇਗਾ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀ ਕਾਰਗੁਜਾਰੀ ਬਾਰੇ ਕਈ ਸਵਾਲਾਂ ਜਵਾਬ ਮੰਗਿਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਜਾਇਬ ਸਿੰਘ ਚਾਹਲ, ਮੰਡਲ ਪ੍ਰਧਾਨ ਬਿਸੰਭਰ ਦਾਸ ਅਤੇ ਮਹਾਂ ਮੰਤਰੀ ਗੌਰਵ ਸੁਖਦੇਵਾ, ਨਵਦੀਪ ਸਿੰਘ ਗਰੇਵਾਲ, ਜਗਜੀਤ ਸੇਠੀ, ਡਾ. ਅਮਰਜੀਤ ਸਿੰਘ, ਸੱਜਣ ਬਾਂਸਲ, ਵਿੱਕੀ ਮਲਹੋਤਰਾ, ਬਲਵੀਰ ਚੰਦ ਬੀਰ੍ਹਾ ਅਤੇ ਗੇਂਦਾ ਰਾਮ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: