Tue. Jul 16th, 2019

ਨਕਸਲੀਆਂ ਨਾਲ ਮੁਕਾਬਲੇ ’ਚ CRPF ਦਾ ਜਵਾਨ ਸ਼ਹੀਦ, ਇਕ ਜ਼ਖਮੀ

ਨਕਸਲੀਆਂ ਨਾਲ ਮੁਕਾਬਲੇ ’ਚ CRPF ਦਾ ਜਵਾਨ ਸ਼ਹੀਦ, ਇਕ ਜ਼ਖਮੀ

ਛੱਤੀਸਗੜ੍ਹ ਦੇ ਨਕਸਲਵਾਦ ਪ੍ਰਭਾਵਿਤ ਜ਼ਿਲ੍ਹੇ ਵਿਚ ਕੇਂਦਰੀ ਰਿਜਰਵ ਪੁਲਿਸ ਬਲ ਅਤੇ ਨਕਸਲੀਆਂ ਵਿਚ ਹੋਏ ਮੁਕਾਬਲੇ ਵਿਚ ਬਲ ਦਾ ਇਕ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਇਕ ਹੋਰ ਜ਼ਖਮੀ ਹੋ ਗਿਆ। ਸੂਬੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਤਰੀ ਜ਼ਿਲ੍ਹੇ ਦੇ ਖਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ ਵਿਚ ਸੁਰੱਖਿਆ ਬਲ ਅਤੇ ਨਕਸਲੀਆਂ ਵਿਚ ਹੋਏ ਮੁਕਾਬਲੇ ਵਿਚ ਸੀਆਰਪੀਐਫ ਦੀ 211ਵੀਂ ਬਟਾਲੀਅਨ ਦੇ ਹਵਲਦਾਰ ਹਰਿਸ਼ ਚੰਦ ਸ਼ਹੀਦ ਹੋ ਗਏ। ਜਦੋਂ ਕਿ ਸੁਧੀਰ ਕੁਮਾਰ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਖਲਾਰੀ ਥਾਣਾ ਖੇਤਰ ਵਿਚ ਸੀਆਰਪੀਐਫ ਦੇ ਦਲ ਨੂੰ ਇਸ ਮਹੀਨੇ ਦੀ ਤਿੰਨ ਤਾਰੀਖ ਨੂੰ ਗਸਤ ਲਈ ਰਵਾਨਾ ਕੀਤਾ ਗਿਆ ਸੀ। ਅੱਜ ਜਦੋਂ ਜਵਾਨ ਖਲਾਰੀ ਅਤੇ ਬੋਰਾਈ ਥਾਣਾ ਖੇਤਰ ਦੇ ਮੱਧ ਚਮੇਦਾ ਪਿੰਡ ਦੇ ਜੰਗਲ ਵਿਚ ਸਨ ਤਾਂ ਨਕਸਲੀਆਂ ਨੇ ਉਨ੍ਹਾਂ ਉਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ।

ਜਵਾਬੀ ਕਾਰਵਾਈ ਬਾਅਦ ਨਕਸਲੀ ਉਥੋਂ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਖੇਤਰ ਲਈ ਵਾਧੂ ਪੁਲਿਸ ਪਾਰਟੀ ਰਵਾਨਾ ਕੀਤੀ ਗਈ ਹੈ ਅਤੇ ਜ਼ਖਮੀ ਜਵਾਨ ਅਤੇ ਲਾਸ਼ ਨੂੰ ਜੰਗਲ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਧਮਤਰੀ ਜ਼ਿਲ੍ਹੇ ਤੋਂ ਲਗੇ ਕਾਂਕੇਰ ਜ਼ਿਲ੍ਹੇ ਵਿਚ ਵੀ ਵੀਰਵਾਰ ਨੂੰ ਨਕਸਲੀਆਂ ਨੇ ਸੀਮਾ ਸੁਰੱਖਿਆ ਬਲ ਦੀ ਪਾਰਟੀ ਉਤੇ ਹਮਲਾ ਕਰ ਦਿੱਤਾ ਸੀ ਇਸ ਹਮਲੇ ਵਿਚ ਚਾਰ ਜਵਾਨ ਸ਼ਹੀਦ ਹੋ ਗਏ ਸਨ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ ਸਨ।

ਸੂਬੇ ਦੇ ਨਕਸਲ ਪ੍ਰਭਾਵਤ ਖੇਤਰਾਂ ਵਿਚ ਨਕਸਲੀਆਂ ਵੱਲੋਂ ਚੋਣ ਬਾਈਕਾਟ ਦੇ ਐਲਾਨ ਬਾਅਦ ਖੇਤਰ ਵਿਚ ਸੁਰੱਖਿਆ ਬਲ ਦੇ ਜਵਾਨ ਲਗਾਤਾਰ ਮੁਹਿੰਮ ਚਲਾ ਰਹੇ ਹਨ। ਛੱਤੀਸਗੜ੍ਹ ਦੀ 11 ਲੋਕ ਸਭਾ ਸੀਟਾਂ ਲਈ ਤਿੰਨ ਚਰਨਾਂ ਵਿਚ 11 ਅਪ੍ਰੈਲ, 18 ਅਪ੍ਰੈਲ ਅਤੇ 23 ਅਪ੍ਰੈਲ ਨੂੰ ਚੋਣ ਹੋਵੇਗੀ। ਪਹਿਲੇ ਪੜਾਅ ਵਿਚ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਸੀਟ ਲਈ, ਦੂਜੇ ਪੜਾਅ ਵਿਚ ਕਾਂਕੇਰ, ਰਾਜਨਾਂਦਗਾਂਵ ਅਤੇ ਮਹਾਸਮੁੰਦ ਲੋਕ ਸਭਾ ਸੀਟਾਂ ਲਈ ਅਤੇ ਤੀਜੇ ਪੜਾਅ ਵਿਚ ਰਾਏਪੁਰ, ਬਿਲਾਸਪੁਰ, ਰਾਏਗੜ੍ਹ, ਕੋਰਬਾ, ਜਾਂਜਗੀਰ ਚਾਂਪਾ, ਦੁਰਗ ਅਤੇ ਸਰਗੁਜਾ ਲੋਕ ਸਭਾ ਸੀਟਾਂ ਲਈ ਚੋਣਾਂ ਹੋਣਗੀਆਂ।

Leave a Reply

Your email address will not be published. Required fields are marked *

%d bloggers like this: