ਨਕਲੀ ਪਨੀਰ ਨਾਲ ਹੋ ਰਿਹਾ ਜਨਤਾ ਦੀ ਸਿਹਤ ਨਾਲ ਖਿਲਵਾੜ

ss1

ਨਕਲੀ ਪਨੀਰ ਨਾਲ ਹੋ ਰਿਹਾ ਜਨਤਾ ਦੀ ਸਿਹਤ ਨਾਲ ਖਿਲਵਾੜ
ਮਿਲਾਵਟਖੋਰਾਂ ਦੇ ਇਸ ਵਾਰ ਸੈਂਪਲ ਨਹੀਂ ਭਰੇ ਜਾਣਗੇ ,ਦੋਸਤਾਨਾ ਸਬੰਧ ਬਣਾਏ ਜਾਣਗੇ :- ਜ਼ਿਲ੍ਹਾ ਸਿਹਤ ਅਧਿਕਾਰੀ

images-2ਜੰਡਿਆਲਾ ਗੁਰੂ 19 ਅਕਤੂਬਰ ਵਰਿਦਰ ਸਿੰਘ :- ਇਸ ਸਮੇ ਪੰਜਾਬ ਵਿੱਚ ਦੁੱਧ ਤੋਂ ਬਹੁਤ ਸਾਰੇ ਬਣਨ ਵਾਲੇ ਉਤਪਾਦ ਜਿਵੇਂ ਬੇਕਰੀ ਦੀਆਂ ਵਸਤਾਂ , ਪਨੀਰ , ਦੇਸੀ ਘਿਓ , ਦਹੀਂ ਆਦਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ,ਕਿਓਂਕਿ ਇਨ੍ਹਾਂ ਵਸਤੂਆਂ ਦੇ ਉਤਪਾਦਨ ਵਿੱਚ ਯੂਰੀਆ ਦੁੱਧ ਦਾ ਵੱਡੇ ਪੱਧਰ ਤੇ ਇਸਤੇਮਾਲ ਹੋ ਰਿਹਾ ਹੈ ਜੇਕਰ ਦੁੱਧ ਹੀ ਨਕਲੀ ਹੋਵੇ ਤਾਂ ਇਨ੍ਹਾਂ ਚੀਜ਼ਾਂ ਦੇ ਖਾਣ ਨਾਲ ਸਾਡੀ ਸਿਹਤ ਤੇ ਕੀ ਅਸਰ ਪਵੇਗਾ, ਇਹ ਸਾਨੂੰ ਸੱਭ ਨੂੰ ਪਤਾ ਹੈ । ਨਕਲੀ ਦੁੱਧ ਨੂੰ ਬਨਾਉਣ ਵਿੱਚ ਸ਼ੈਂਪੂ ,ਯੂਰੀਆ ਅਤੇ ਹੋਰ ਤੇਜ਼ਾਬੀ ਤੱਤਾਂ ਦਾ ਮੇਲ ਕਰਕੇ ਬਣਾਇਆ ਜਾਂਦਾ ਹੈ ਜੋ ਸਾਡੀ ਸਿਹਤ ਲਈ ਨੁਕਸਾਨਦੇਹ ਹੈ। ਦੀਵਾਲੀ ਦਾ ਤਿਓਹਾਰ ਨਜ਼ਦੀਕ ਹੋਣ ਕਰਕੇ ਦੁਧ ਦੀ ਵਡੇ ਪੱਧਰ ਤੇ ਵਰਤੋਂ ਹੋ ਰਹੀ ਹੈ । ਜਿਸ ਵਿਚ ਦੁਧ ਦੀਆਂ ਡੇਹਰੀ ਵਲਿਆ ਦੀ ਖੂਬ ਚਾਂਦੀ ਰਹਿਂਦੀ ਹੈ ! ਇਸ ਪ੍ਰਕਾਰ ਲੋਕਾਂ ਦੀ ਸਿਹਤ ਨਾਲ ਪੈਸੇ ਦੇ ਲਾਲਚ ਵਿੱਚ ਖਿਲਵਾੜ ਕੀਤਾ ਜਾ ਰਿਹਾ ਹੈ। ਇਥੇ ਦਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਜੰਡਿਆਲਾ ਗੁਰੂ ਵਿੱਚ ਨਕਲੀ ਪਨੀਰ ਵੱਡੀ ਮਾਤਰਾ ਵਿਚ ਫੜਿਆ ਗਿਆ ਸੀ। ਜਿਸਦਾ ਬਾਅਦ ਵਿੱਚ ਸੈਂਪਲ ਫੇਲ ਹੋਣ ਤੇ ਨਸ਼ਟ ਕਰ ਦਿੱਤਾ ਗਿਆ ਸੀ। ਅੱਜ ਵੀ ਪਨੀਰ ਸ਼ਹਿਰ ਵਿਚ ਨਿਕੀ ਤੋਂ ਨਿਕੀ ਡੇਹਰੀ ਤੇ ਬਾਹਰੋਂ ਸਪਲਾਈ ਹੋ ਰਿਹਾ ਹੈ। ਇਹ ਸੱਭ ਕੁਝ ਹੋਣ ਦੇ ਬਾਵਜੂਦ ਸਿਹਤ ਵਿਭਾਗ ਅੱਖਾਂ ਬੰਦ ਕਰਕੇ ਬੈਠਾ ਹੈ ਜਦਕਿ ਮਿਲਾਵਟ ਖੋਰਾਂ ਦੇ ਹੌਂਸਲੇ ਬੁਲੰਦ ਹਨ। ਕੁਝ ਦੁਕਾਨਦਾਰਾਂ ਦਾ ਤਾਂ ਕਹਿਣਾ ਹੈ ਕਿ ਅਫਸਰਾਂ ਨੂਁ ਓਹਨਾ ਦਾ ਹਿਸਾ ਪਹੁਂਚ ਚੁਕਿਆ ਹੈ ! ਪੱਤਰਕਾਰ ਵੱਲੋਂ ਇਸ ਮਾਮਲੇ ਸੰਬੰਧੀ ਜਦੋਂ ਜਿਲ੍ਹਾ ਸਿਹਤ ਅਧਿਕਾਰੀ ਸ਼ਿਵਕਰਨ ਸਿੰਘ ਕਾਹਲੋਂ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਆਖਿਆ ਕਿ ਇਸ ਵਾਰ ਸੈਂਪਲ ਨਹੀਂ ਭਰੇ ਜਾਣਗੇ ਬਲਕਿ ਉਨ੍ਹਾਂ ਨਾਲ ਦੋਸਤਾਨਾ ਸੰਬੰਧ ਬਣਾਏ ਜਾਣਗੇ ਅਤੇ ਜੇਕਰ ਕੋਈ ਚੀਜ਼ ਖ਼ਰਾਬ ਹੋਵੇਗੀ ਤਾ ਉਸਨੂੰ ਮੌਕੇ ਤੇ ਨਸ਼ਟ ਕੀਤਾ ਜਾਵੇਗਾ। ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਸਿਹਤ ਵਿਭਾਗ ਦੀ ਟੀਮ ਨੂੰ ਦੇਖ ਆਪਣੀਆਂ ਦੁਕਾਨਾਂ ਬੰਦ ਨਾ ਕਰਨ। ਸਿਹਤ ਵਿਭਾਗ ਨੂੰ ਚੈਕਿੰਗ ਕਰਦੇ ਸਮੇਂ ਉਹ ਟੀਮਾਂ ਨੂੰ ਸਹਿਯੋਗ ਦੇਣ ! ਜੋ ਵੀ ਹੈ ਲਗਦਾ ਇਸ ਵਾਰ ਚੋਣਾਂ ਨਜ਼ਦੀਕ ਹੋਣ ਦੇ ਕਾਰਨ ਮਿਲਾਵਟ ਖੋਰਾਂ ਨੂਁ ਵੀ ਮੌਜਾਂ ਲਗ ਗਈਆਂ ਹਨ।

Share Button

Leave a Reply

Your email address will not be published. Required fields are marked *