ਨਕਲੀ ਆਈ.ਪੀ.ਐੱਸ. ਅਫਸਰ ਬਣ ਕੇ ਲੁੱਟ ਖੋਹ ਮਚਾਉਣ ਵਾਲਾ ਕਾਬੂ

ss1

ਨਕਲੀ ਆਈ.ਪੀ.ਐੱਸ. ਅਫਸਰ ਬਣ ਕੇ ਲੁੱਟ ਖੋਹ ਮਚਾਉਣ ਵਾਲਾ ਕਾਬੂ

ਸੂਰਜਗੜ੍ਹ : ਇੱਥੋਂ ਦੇ ਥਾਣਾ ਮੁੱਖੀ ਕਮਲੇਸ਼ ਚੌਧਰੀ ਨੇ ਦੱਸਿਆ ਹੈ ਕਿ ਨੇੜਲੇ ਪਿੰਡ ਭਗਵਾੜੀ ਜਿਲ੍ਹਾ ਅਲਵਰ ਦੇ ਮੌਜੂਦਾ ਸਮੇਂ ਨਜਬਗੜ੍ਹ ਦਿੱਲੀ ਰਹਿਣ ਵਾਲੇ ਰਮੇਸ਼ ਕੁਮਾਰ ਉਰਫ ਰਵੀ ਕਾਂਤ ਨੂੰ ਨਕਲੀ ਆਈ.ਪੀ.ਐੱਸ. ਅਫਸਰ ਬਣ ਕੇ ਲੁੱਟਾਂ ਖੋਹਾਂ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਵਿਅਕਤੀ ਆਪਣੀ ਅਯਾਸ਼ੀ ਲਈ ਨੌਜਵਾਨਾਂ ਨੂੰ ਝੂਠੇ ਕੇਸਾਂ ਦਾ ਡਰਾਵਾ ਦੇ ਕੇ ਲੁੱਟ ਖੋਹ ਦੇ ਸ਼ਿਕਾਰ ਬਣਾ ਰਿਹਾ ਸੀ। ਆਪਣੇ ਆਪ ਨੂੰ 2012 ਬੈਚ ਦਾ ਆਈ.ਪੀ.ਐੱਸ. ਅਫਸਰ ਦੱਸਣ ਵਾਲਾ ਵਿਅਕਤੀ ਆਪਣੇ ਕੋਲ ਪੁਲਿਸ ਵਿਭਾਗ ਵਿੱਚ ਨੌਕਰੀਆਂ ਦੇਣ ਦੇ ਹੁਕਮ ਵੀ ਤਿਆਰ ਰੱਖਦਾ ਸੀ।
ਇਸ ਲੁੱਟ ਖੋਹ ਲਈ ਉਹ ਪੁਲਿਸ ਅਧਿਕਾਰੀ ਦੀ ਇੱਕ ਡਰੈਸ ਅਤੇ ਫੋਟੋ ਵੀ ਹਰ ਵੇਲੇ ਆਪਣੇ ਕੋਲ ਰੱਖਦਾ ਸੀ। ਉਸ ਨੇ ਦਿੱਲੀ ਦੇ ਦਵਾਰਕਾ ਵਿੱਚ ਆਪਣਾ ਇੱਕ ਨਿੱਜੀ ਦਫਤਰ ਵੀ ਖੋਲ੍ਹ ਰੱਖਿਆ ਸੀ ਜਿੱਥੇ ਉਹ ਬੈਠਦਾ ਸੀ ਅਤੇ ਉਹ ਲੋਕਾਂ ਤੋਂ ਨੌਕਰੀਆਂ ਦੇਣ ਦੇ ਬਦਲੇ ਪੈਸੇ ਲੁੱਟਦਾ ਸੀ। ਉਸ ਨੇ ਆਉਣ ਜਾਣ ਲਈ ਇੱਕ ਨੀਲੀ ਬੱਤੀ ਵਾਲੀ ਗੱਡੀ ਵੀ ਰੱਖੀ ਹੋਈ ਸੀ। ਇਸ ਦੌਰਾਨ ਉਹ ਦਿੱਲੀ ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਨੂੰ ਵੀ ਬੇਵਕੂਫ ਬਣਾਉਂਦਾ ਸੀ। ਆਈ.ਪੀ.ਐੱਸ. ਅਫਸਰ ਆਉਣ ਦਾ ਫੋਨ ਕਰਕੇ ਉਹ ਥਾਣੇ ਵਾਲਿਆਂ ਤੋਂ ਸੁਰੱਖਿਆ ਵੀ ਲੈ ਲੈਂਦਾ ਸੀ। ਨੀਲੀ ਬੱਤੀ ਹੋਣ ਕਰਕੇ ਕੋਈ ਉਸ ਨੂੰ ਰੋਕਦਾ ਵੀ ਨਹੀਂ ਸੀ। ਉਸ ਨੇ ਚੰਡੀਗੜ੍ਹ, ਦਿੱਲੀ, ਅਲਵਰ, ਜੈਪੁਰ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਬਹਾਨੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ।

Share Button

Leave a Reply

Your email address will not be published. Required fields are marked *