ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ

ss1

ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

satwinder_7@hotmail.com

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਿਆਰੇ ਜਗਤ ਦੇ।

ਮੱਖਣ ਸ਼ਾਹ ਲਬਾਣੇ ਗੁਰੂ ਜੀ ਨੂੰ ਪਿਆਰ ਕਰਦੇ।

ਮੱਖਣ ਸ਼ਾਹ ਜਹਾਜ਼ ਸਣੇ ਨੇ ਸਮੁੰਦਰ ਵਿਚ ਫਸਗੇ।

ਗੁਰੂ ਤੇਗਬ ਹਾਦਰ ਜੀ ਨੂੰ ਬੈਠੇ ਯਾਦ ਕਰਦੇ।

ਫੁਰਨੇ ਨਾਲ ਪਿਆਰਿਆਂ ਦੇ ਕੰਮ ਰੱਬ ਜੀ ਕਰਦੇ।

ਗੁਰੂ ਜੀ ਮੱਖਣ ਸ਼ਾਹ ਦਾ ਬੇੜਾ ਅੱਜ ਪਾਰ ਕਰਦੇ।

ਬੇੜਾ ਹੋਇਆ ਪਾਰ ਗੁਰੂ ਨੂੰ ਸ਼ਾਹ ਜੀ ਭਾਲਦੇ।

ਬਾਬੇ ਬਕਾਲੇ ਆ 22 ਸਾਧਾਂ ਵਿਚੋਂ ਗੁਰੂ ਲੱਭਲੇ।

ਮੱਖਣ ਸ਼ਾਹ ਪਖੰਡੀਆਂ ਦੇ ਅੱਗੇ 5 ਮੋਹਰਾਂ ਧਰਦੇ।

ਗੁਰੂ, ਗੁਰੂ ਪਿਆਰੇ ਅੱਗੇ ਆਪ ਨੂੰ ਪ੍ਰਗਟ ਕਰਦੇ।

ਕਸ਼ਮੀਰੀ ਪੰਡਤ ਔਰਗਜ਼ੇਬ ਦੀ ਫਰਿਆਦ ਕਰਦੇ।

ਲ਼ਾਵੇਂ ਸਾਡੇ ਜੇਨਊ ਹਿੰਦੂ ਧਰਮ ਖਤਰੇ ਤੋਂ ਬਚਾਦੇ।

ਗੁਰੂ ਜੀ ਔਰਗਜ਼ੇਬ ਦਾ ਆਪ ਅੱਤਿਆਚਾਰ ਸਹਿੰਗੇ।

ਗੁਰੂ ਤੇਗ ਬਹਾਦਰ ਦਿੱਲੀ ਦੇ ਵਿਚ ਸੀਸ ਭੇਟ ਕਰਗੇ।

ਸਤਵਿੰਦਰ ਸਾਰੀ ਦੁਨੀਆਂ ਦੇ ਸਾਂਝੇ ਗੁਰੂ ਕਹਾਉਂਦੇ।

ਸੱਤੀ ਉਹਦੇ ਦਰ ਤਾ ਸਾਰੇ ਧਰਮਾ ਲਈ ਨੇ ਖੁੱਲਦੇ।

ਮਨੁਖ ਹੀ ਧਰਮਾ ਦੀਆਂ ਵੰਡੀਆਂ ਰਹਿੰਦੇ ਪਾਉਂਦੇ।

ਐਸੇ ਪਾਤਸ਼ਾਹ ਮਾਹਾਰਾਜ ਦੇ ਤਾਂ ਵਾਰੇ-ਵਾਰੇ ਜਾਂਦੇ।

Share Button

Leave a Reply

Your email address will not be published. Required fields are marked *