Sun. Aug 18th, 2019

ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾ ਤੇ ਚੱਲ ਕੇ ਜੀਵਨ ਸਫਲ ਬਣਾੳ

ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਲਈ (ਵਿਸ਼ੇਸ਼): ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾ ਤੇ ਚੱਲ ਕੇ ਜੀਵਨ ਸਫਲ ਬਣਾੳ

ਧੰਨ ਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ,; ਦੇ ਮਹਾਵਾਕ ਅਨੁਸਾਰ ਸਿੱਖ ਧਰਮ ਦੀ ਨੀਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋ ਹੀ ਮੰਨੀ ਜਾਦੀ ਹੈ।ਸੰਨ1469 ਈ; ਵਿੱਚ ਸਿੱਖ ਪੰਥ ਦਾ ਇਹ ਬੂਟਾ ਧੰਨ-ਧੰਨ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ।ਜਿਸ ਨੂੰ ਗੁਰੂ ਸਾਹਿਬਾ ਨੇ ਦਸ ਗੁਰੂਆਂ ਰਾਹੀ ਅੱਗੇ ਪ੍ਰਫੁਲੱਤ ਕੀਤਾ ।ਕਿੰਨੇ ਡੂੰਘੇ ਤੇ ਮਿੱਠੇ ਬੋਲ ਹਨ ਧੰਨ,ਧੰਨ ਗੁਰੂ ਨਾਨਕ ਸਾਹਿਬ ਜੀ ਦੇ ; ਬਿਨ ਤੇਲ ਦੀਵਾ ਕਿਵੇ ਜਲੇ” ਇਸ ਪਾਵਣ ਪੰਕਤੀ ਰਾਹੀ ਮੇਰੇ ਸਾਹਿਬ ਜੀ ਕੰਹਿਦੇ ਹਨ ਕਿ ਆਪਣੇ ਪਿਆਰੇ ਦੀ ਯਾਦ ਤੋ ਬਿਨਾ ਜੀਵਨ ਦਾ ਦੀਵਾ ਨਹੀ ਬਲ ਸਕਦਾ ਇਸ ਲਈ ਸੇਵਕਜਣੋ ਜੇਕਰ ਆਂਪਣੇ ਹਿਰਦੇ ਵਿੱਚ ਉਸ ਪ੍ਰਭੂ ਦੀ ਯਾਦ ਹੈ ਤਾਂ ਹੀ ਸਿਮਰਨ ਰੂਪੀ ਦੀਵਾ ਜਗ ਸਕੇਗਾ।ਇਸ ਨਾਲ ਆਤਮਿਕ ਆਨੰਦ ਬਣਿਆ ਰਹੇਗਾ।ਮਨ ਅਡੋਲ ਰਹੇਗਾ,ਕੱਚੇਪਿੱਲਿਆ ਦੀ ਸੰਗਤ ਤੋ ਬਚਿਆ ਰਹੇਗਾ।ਜਿਵੇ ਕਹਿ ਲਵੋ ਤੇਲ ਬਿਨਾ ਦੀਵਾ ਨਹੀ ਬਲ ਸਕਦਾ ਉਵੇ ਸਿਮਰਨ,ਸੇਵਾ,ਭਗਤੀ ਤੋ ਬਿਨਾ ਜੀਵਨ ਸਫਲ ਨਹੀ ਹੋ ਸਕਦਾ।ਧੰਨ,ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਦਾ ਇਹੀ ਸਿਧਾਂਤ ਹੈ ਕਿ ਜਿੱਥੇ ਅਕਾਲ ਪੁਰਖ ਦੀ ਯਾਦ ਨਹੀ ਉੱਥੇਮਾਇਆ ਮੋਹਨੀ,ਦੁਨਿਆਵੀ ਚੀਜਾ ਅੱਗੇ ਮਨ ਡੋਲ ਜਾਦਾ ਹੈ।ਪਰ ਜੇਕਰ ਗੁਰੂ ਨਾਨਕ ਦੇਵ ਜੀ ਦੇ ਸਿਧਾਤਾਂ ਮੁਤਾਬਕ ਚੱਲੀਏ ਤੇ ਸਰੀਰ ਰੂਪੀ ਦੀਵੇ ਵਿੱਚ ਸੱਚ ਦੇ ਮਾਰਗ ਤੇ ਚੱਲਣ ਵਾਲਾ ਤੇਲ ਪਾ ਦਈਏ ਤਾਂ ਇਹ ਦੁਨਿਆਵੀ ਚੀਜਾ ਤੁੱਛ ਸਮਾਨ ਹੀ ਲੱਗਦੀਆਂ ਹਨ।ਤੇ ਨਾਮ ਬਾਣੀ ਨਾਲ ਜੁੜ ਕੇ ਉਸ ਅਕਾਲ ਪੁਰਖ ਦੇ ਦੀਦਾਰ ਹੋ ਜਾਂਦੇ ਹਨ।ਤੇ ਅਤਮਿਕ ਆਨੰਦ ਆ ਜਾਦਾ ਹੈ।ਮੇਰੀ ਸਾਰੀ ਸਾਧ,ਸੰਗਤ ਨੂੰ ਬੇਨਤੀ ਹੈ ਕਿ ਦੁਨੀਆ ਵਿੱਚ ਆ ਕੇ ਪ੍ਰਭੂ ਭਗਤੀ ,ਨਾਮਸਿਮਰਨ ਜਰੂਰ ਕਰਨਾ ਚਾਹੀਦਾ ਹੈ । ਤਦੇ ਹੀ ਉਸ ਮਾਲਕ ਦੀ ਹਜੂਰੀ ਵਿੱਚ ਬੈਠਣ ਲਈ ਥਾਂ ਮਿਲਦੀ ਹੈ।ਸਿਮਰਨ ਦੀ ਬਰਕਤ ਨਾਲ ਆਪਾ ਬੇਫਿਕਰੇ ਹੋ ਜਾਈਦਾ ਹੈ।ਤੇ ਪ੍ਰਮਾਤਮਾ ਸਾਰੇ ਕੰਮ ਆਪ ਸੰਵਾਰਦਾ ਹੇੈ।ਜਿਵੇ ਕਹਿ ਲਵੋ ਹਰ ਕਾਰਜ,ਹਰ ਥਾ ੳਾਸ ਮਾਲਕ ਦੀ ਕਲਾ ਵਰਤਦੀ ਹੈ। ਗੁਰੂ ਸਾਹਿਬਾ ਦੇ ਸਿਧਾਤ ਮੁਤਾਬਕ ਮੈ ,ਮੇਰੀ ਦਾ ਪੂਰਨ ਤੌਰ ਤੇ ਖਾਤਮਾ ਕਰਨਾ ਪੈਦਾ ਹੈ ਤੇ ਫਿਰ ਗੁਰੂ ਜੀ ਦਾ ਹੁਕਮ ਸਿਰ ਮੱਥੇ ਮੰਨਣ ਦੀ ਸਰਤ ਤੇ ਪੂਰਾ ਉਤਰ ਗੁਰੂ ਦਾ ਬਣਿਆ ਜਾਦਾ ਹੈ। ਜਿਵੇ ਕਹਿ ਲਵੋ ਤਨ,ਮਨ ਧਨ ਸਭ ਸੌਪ ਗੁਰੂ ਨੂੰ ਹੁਕਿਮ ਮੰਨੀਏ ਪਾਈਏਵਾਲੀ ਅਵਸਥਾ ਬਣਾ ਸਭ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਹਨ। ਗੁਰੂ ਦੇ ਭਉ,ਭਾੳ ਤੇ ਭਗਤੀ ਤੋ ਸੱਖਣਾ ਇਨਸਾਨ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਨਹੀ ਕਰ ਸਕਦਾ ਇੱਕ ਜੁੜੇ ਹੋਏਵਿਆਕਤੀ ਲਈ ਸਬਰ,ਸੰਤੋਖ,ਸੱਚ,ਨਿਤਨੇਮ ਦਾ ਧਾਰਨੀ ਹੋਣਾ,ਸਭ ਦੀ ਇੱਜਤ ਆਬਰੂ ਦੀ ਰਖਵਾਲੀ ਜਿਵੇ ਕਹਿੰਦੇ ਨੇ ਵੇਖ ਪਰਾਈਆਂ ਧੀਆਂ ,ਭੈਣਾ ਜਾਣੇ,ਉੱਚੀ ਸੁੱਚੀ ਸੋਚ ਦਾ ਧਾਰਨੀ ਹੋਣਾ,ਸੱਰਬਤ ਦਾ ਭਲਾ ਮੰਗਣਾ,ਵੰਡ ਕੇ ਛਕਣਾ ,ਲੋੜਵੰਦਾ ਦੀ ਮੱਦਦ ਕਰਣਾ ਤਵੀਤ ਧਾਗੇ ਜਾਦੂ ਟੂਣੇ ਆਦਿ ਤੋ ਦੂਰ ਰਹਿਣਾ ਹੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ ਤੇ ਖਰਾ ਉਤਰਨ ਦੀ ਜਾਚ ਸਖਾਉਦੀ ਹੈ।ਸਭ ਤੋ ਵੱਡਾ ਗੁਣ ਦੋਸਤੋ ਹੁੰਦਾ ਹੈ ਨੀਵੇ ਹੋ ਕੇ ਚੱਲਣਾ ਜਿਵੇ ਧੰਨ,ਧੰਨ ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਹ।ਇਸ ਨਾਲ ਵੀ ਆਪਾਂ ਆਤਮਿਕ ਆਨੰਦ ਪ੍ਰਾਪਤ ਕਰ ਸਕਦੇ ਹਾਂ ਤੇ ਗੁਰ ਨਾਨਕ ਸਾਹਿਬ ਜੀ ਦੈ ਅਜੀਜ ਸਿੱਖ ਬਣ ਸਕਦੇ ਹਾ। ਬੱਸ ਇਹੋ ਹੀ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਸਬਦ ਦਾ ਦੀਵਾ ਬਾਲੋ ਤੇ ਆਪਣੇ ਅੰਦਰ ਨੂੰ ਰੌਸ਼ਨ ਕਰੋ ਤੇ ਜੀਵਣ ਸਫਲ ਬਣਾੳ ਧੰਨ ਧੰਨ ਗੁਰੂ ਨਾਨਕ ਸਹਿਬ ਜੀ ਤੇ ਗੁਰੂ ਰੂਪੀ ਸਾਧ ਸੰਗਤ ਜੀ ਗਲਤੀ ਹੋਵੇ ਤਾਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਅਤੇ ਆਪ ਸਾਰੀ ਗੁਰੂ ਰੂਪੀ ਸੰਗਤ ਜੀ ਦੀ ਅਨਜਾਣ ਬੇਟੀ ਸਮਝ ਕੇ ਮੁਆਫ ਕਰ ਦੇਣਾ ਜੀ । ਆਪ ਸਭ ਨੂੰ ਗੁਰਪਰਬ ਦੀਆਂ ਬਹੁਤ ,ਬਹੁਤ ਵਧਾਈਆਂ ਹੋਣ ਜੀ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786 58384

Leave a Reply

Your email address will not be published. Required fields are marked *

%d bloggers like this: