Sun. Aug 18th, 2019

ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

ਗੁਰੂ ਨਾਨਕ ਦੇਵ ਸਾਹਿਬ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ।
ਸਿੱਖ ਧਰਮ ਦੀ ਨੀਂਹ ਆਪ ਜੀ ਨੇ ਹੀ ਰੱਖੀ ।
ਆਪ ਜੀ ਦਾ ਜਨਮ ਸੰਨ 1469ਈਸਵੀ ਨੂੰ (ਪਾਕਿਸਤਾਨ) ,ਨਨਕਾਣਾ ਸਾਹਿਬ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ।
ਮਾਤਾ ,ਪਿਤਾ , ਆਪ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਜੀ ਸਨ। ਆਪ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਸੀ।
ਬਚਪਨ-ਜਦੋਂ ਆਪ ਜੀ ਪੰਜ ਕੁ ਸਾਲ ਦੇ ਹੋਏ ਤਾਂ ਹਾਣ ਦੇ ਬਾਲਕਾ ਨਾਲ ਖੇਡਣ ਕੁੱਦਣ ਲੱਗ ਪਏ,ਆਪ ਜਿੰਨਾ ਬਾਲਾ ਦੇ ਸੰਗ ਖੇਡਦੇ ਉਹਨਾ ਨੂੰ ਗੁਰਮਿਤ ਦਾ ਪਾਠ ਪੜ੍ਹਾਦੇ ਤੇ ਸੱਚ ਦੇ ਰਾਹ ਤੇ ਚੱਲਣ ਦਾ ਉਪਦੇਸ਼ ਦੇਦੇ। ਜਦੋਂ ਵੀ ਕੋਈ ਬ੍ਰਾਹਮਣ ਪਖੰਡ ਕਰਦਾ ਤਾਂ ਗੁਰੂ ਨਾਨਕ ਦੇਵ ਜੀ ਦੇਖ ਕੇ ਅੰਦਰੋ ਅੰਦਰੀ ਹੱਸਦੇ ਰਹਿੰਦੇ। ਜਿੰਨੀ ਦੇਰ ਤੱਕ ਗੁਰੂ ਜੀ ਬਾਲਕਾ ਵਿੱਚ ਖੇਡਣ ਨਾ ਆਉਦੇਂ ਤਾਂ ਉੱਨਾ ਸਮਾਂ ਅਧੂਰਾ ਰਹਿੰਦਾ ,ਜੋ ਕੋਈ ਵੀ ਵਸਤੂ ਗੁਰੂ ਨਾਨਕ ਜੀ ਦੇ ਘਰ ਬਣਦੀ ਤਾਂ ਉਹ ਸਾਰੇ ਬਾਲਕਾ ਨਾਲ ਰਲ ਵੰਡ ਕੇ ਸਕਦੇ।
ਬਚਪਨ ਦੇ ਸਾਥੀ- ਭਾਈ ਮਰਦਾਨਾ ਜੀ ਰਬਾਬੀ ਆਪ ਜੀ ਦੇ ਬਹੁਤ ਹੀ ਹਰਮਨ ਪਿਆਰੇ ਸਾਥੀ ਸੀ ਜਿੰਨਾ ਆਖਰੀ ਉਮਰ ਤੱਕ ਰਬਾਬ ਵਜਾ ਕੇ ਸੇਵਾ ਕੀਤੀ।
ਸਕੂਲੀ ਵਿੱਦਿਆ-ਜਦੋਂ ਗੁਰੂ ਨਾਨਕ ਦੇਵ ਜੀ ਸੱਤ ਕੁ ਸਾਲ ਦੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਪੰਡਤ ਗੋਪਾਲ ਦਾਸ ਦੀ ਪਾਠਸਾਲਾ ਵਿੱਚ ਪੜ੍ਹਨੇ ਪਾ ਦਿੱਤਾ। ਗੁਰੂ ਜੀ ਨੂੰ ਸਕੂਲ ਵਿੱਚ ਜੋ ਵੀ ਗਿਆਤ ਕਰਾਇਆ ਜਾਦਾ ਤਾਂ ਉਹ ਇੱਕ ਵਾਰ ਵਿੱਚ ਹੀ ਕਠਨ ਕਰ ਲੈਦੇਂ ,ਆਪ ਜੀ ਦੇ ਮੁਕਾਬਲੇ ਵਿੱਚ ਦੂਜੇ ਬਾਲਕਾ ਨੂੰ ਪਾਠ ਯਾਦ ਕਰਨ ਵਿੱਚ ਕਈ ਦਿਨ ਲੱਗ ਜਾਦੇ। ਗੁਰੂ ਨਾਨਕ ਜੀ ਨੇ ਆਪਣੀ ਸਕੂਲੀ ਵਿੱਦਿਆ ਤੇ ਧਰਮ ਗ੍ਰੰਥਾਂ ਦੀ ਜਾਂਚ ਤਿੰਨ ਸਾਲ ਦੇ ਅੰਦਰ ਹੀ ਪੂਰੀ ਕਰ ਲਈ।ਗੋਪਾਲ ਦਾਸ ਅਤੇ ਗੁਰੂ ਜੀ ਨੂੰ ਵਿੱਦਿਆ ਗਿਆਤ ਕਰਾਉਣ ਵਾਲੇ ਹੋਰ ਪਾਂਧੇ ਵੀ ਗੁਰੂ ਨਾਨਕ ਜੀ ਤੇ ਮਾਣ ਕਰਦੇ ਕੇ ਇਹ ਬਾਲਕ ਵੱਡਾ ਹੋ ਕੇ ਸਾਡਾ ਨਾਮ ਰੋਸ਼ਨ ਕਰੇਗਾ।
ਸੱਚਾ ਸੌਦਾ-ਆਪ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ ਕੰਮ ਧੰਦੇ ਲਾਉਣ ਵਾਸਤੇ ਵੀਹ ਰੁਪਏ ਦੇ ਕੇ ਸ਼ਹਿਰ ਵਾਪਾਰ ਕਰਨ ਲਈ ਭੇਜਿਆ
ਜਦ ਆਪ ਸ਼ਹਿਰ ਜਾ ਰਹੇ ਸੀ ਤਾਂ ਰਸਤੇ ਵਿੱਚ ਇੱਕ ਭੁੱਖੇ ਸਾਧੂਆ ਦੀ ਮੰਡਲੀ ਮਿਲ ਗਈ ,ਗੁਰੂ ਜੀ ਨੇ ਵੀਹ ਰੁਪਏ ਦਾ ਭੋਜਨ ਖਰੀਦ ਕੇ ਛਕਾ ਦਿੱਤਾ ਤੇ ਏਸੇ ਨੂੰ ਹੀ ਸੱਚਾ ਸੌਦਾ ਸਮਝਿਆ ।

ਵਿਆਹ -ਹੁਣ ਨਾਨਕ ਜੀ ਦੀ ਉਮਰ 18 ਸਾਲ ਹੋ ਗਈ ਸੀ। ਹੁਣ ਪਿਤਾ ਕਾਲੂ ਜੀ ਨੇ ਵੇਖਿਆ ਕਿ ਮੁੰਡਾ ਨਾਨਕ ਕੁੱਝ ਕੰਮ ਧਾਮ ਵਿੱਚ ਲੱਗ ਗਿਆ ਹੈ ਤਾਂ ਉਨ੍ਹਾਂਨੇ ਮੂਲਚੰਦ ਜੀ ਨੂੰ ਸੰਦੇਸ਼ ਭੇਜ ਕੇ ਉੱਨਾ ਦੀ ਪੁੱਤਰੀ ,ਸੁਲੱਖਣੀ ,ਦੇ ਵਿਆਹ ਦੀ ਤਾਰੀਖ ਨਿਸ਼ਚਿਤ ਕਰਵਾ ਦਿੱਤੀ ਅਤੇ ਬਰਾਤ ਬਟਾਲੇ ਨਗਰ ਲੈ ਕੇ ਚਲੇ ਗਏ। ਬਰਾਤ ਵਿੱਚ ਸਾਰੇ ਵਰਗ ਦੇ ਲੋਕ ਸਾਮਲ ਹੋਏ। ਜਦੋਂ ਬਰਾਤ ਬਟਾਲੇ ਨਗਰ ਪਹੁੰਚੀ ਤਾਂ ਉੱਥੇ ਸ਼ਾਨਦਾਰ ਸਵਾਗਤ ਹੋਇਆ।

ਨਾਨਕ ਜੀ ਕੁੱਝ ਪਲਾਂ ਦੇ ਅਰਾਮ ਲਈ ਮਿੱਟੀ ਦੀ ਇੱਕ ਦੀਵਾਰ ਦੇ ਕੋਲ ਬੈਠਕੇ ਆਰਾਮ ਕਰਨ ਲੱਗੇ।

ਕਿ ਇੱਕ ਵ੍ਰਧ ਮਹਿਲਾ ਨੇ ਨਾਨਕ ਜੀ ਨੂੰ ਕਿਹਾ: ਪੁੱਤਰ ! ਇਹ ਦੀਵਾਰ ਕੱਚੀ ਹੈ ਵੇਖਣਾ ਕਿਤੇ ਡਿੱਗ ਨਾ ਜਾਵੇ।

ਤੱਦ ਨਾਨਕ ਜੀ ਦੇ ਮੂੰਹ ਵਲੋਂ ਸਹਿਜ ਭਾਵ ਵਲੋਂ ਸ਼ਬਦ ਨਿਕਲਿਆ: ਇਹ ਦੀਵਾਰ ਕਦੇ ਵੀ ਨਹੀਂ ਗਿਰੇਗੀ। ਉਹ ਦੀਵਾਰ ਅੱਜ ਵੀ ਜਿਵੇਂ ਦੀਆਂ ਤਿਵੇਂ ਹੈ (ਇੱਥੇ ਗੁਰਦਵਾਰਾ ਸ਼੍ਰੀ ਕੰਧ ਸਾਹਿਬ ਹੈ।) ਤੁਹਾਡਾ ਵਿਆਹ ਸੰਨ 1487 ਵਿੱਚ ਹੋਇਆ ਸੀ।
ਸੰਨਤਾਨ-ਆਪ ਜੀ ਦੇ ਘਰ ਦੋ ਪੁੱਤਰਾ ਨੇ ਜਨਮ ਲਿਆ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ।

ਮੋਦੀਖਾਨਾ- ਫਿਰ ਆਪ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਦੇ ਸਹੁਰੇ ਘਰ ਸੁਲਤਾਨ ਪੁਰ ਲੋਧੀ ਚਲੇ ਗਏ ਤੇ ਮੋਦੀਖਾਨੇ ਵਿੱਚ ਨੌਕਰੀ ਸੁਰੂ ਕਰ ਦਿੱਤੀ, ਉੱਥੇ ਵੀ ਆਪ ਜੀ ਨੇ ਤੇਰਾ ਤੇਰਾ ਤੋਲ ਕੇ ਲੋਕਾ ਨੂੰ ਖੁੱਲਾ ਰਸਦ ਪਾਣੀ ਵੰਡਿਆ ,ਇਹ ਵੇਖ ਕੇ ਵਿਰੋਧੀਆ ਤੋਂ ਜਰ ਨਾ ਹੋਇਆ ਤੇ ਮੋਦੀਖਾਨੇ ਦੇ ਨਵਾਬ ਕੋਲ ਜਾ ਕੇ ਸ਼ਕਾਇਤ ਕਰ ਦਿੱਤੀ।
ਪਰ ਹਿਸਾਬ ਕਿਤਾਬ ਹੋਣ ਤੇ ਸਾਰਾ ਹਿਸਾਬ ਕਿਤਾਬ ਸਹੀ ਨਿਕਲਿਆ
ਤੇ ਵਿਰੋਧੀ ਗੁਰੂ ਜੀ ਦੇ ਚਰਨਾ ਤੇ ਢਹਿ ਪਏ।
ਪੰਡਤਾ ਨੂੰ ਉਪਦੇਸ – ਗੁਰੂ ਨਾਨਕ ਜੀ ਜਦ ਹਰਿਦੁਆਰ ਪਹੁੰਚੇ ਤਾਂ ਉੱਥੇ ਉੱਨ੍ਹਾ ਦੀ ਨਜਰ ਪੰਡਤਾ ਤੇ ਜਾ ਪਈ ਜੋ ਕੇ ਸੂਰਜ ਨੂੰ ਪਾਣੀ ਦੇ ਰਹੇ ਸਨ ,ਗੁਰੂ ਜੀ ਨੇ ਇਹ ਸਭ ਪਖੰਡ ਵੇਖ ਕੇ ਉਲਟ ਦਿਸਾ ਵੱਲ ਪਾਣੀ ਦੇਣਾ ਸੁਰੂ ਕਰ ਦਿੱਤਾ ,ਪੰਡਤ ਆਪ ਜੀ ਦੇ ਇਸ ਕਾਰਜ ਨੂੰ ਦੇਖ ਕੇ ਪਾਸ ਆਏ ਤੇ ਸਵਾਲ ਪੁੱਛਣ ਲੱਗੇ ਕੇ ਇਹ ਤੁਸੀਂ ਕੀ ਕਰ ਰਹੇ ਹੋ ਤਾਂ ਗੁਰੂ ਜੀ ਨੇ ਕਿਹਾ ਕੇ ਖੇਤਾਂ ਨੂੰ ਪਾਣੀ ਦੇ ਰਿਹਾ ਹਾ, ਪੰਡਤ ਹੱਸ ਕੇ ਕਹਿਣ ਲੱਗੇ
ਖੇਤਾਂ ਨੂੰ ਇੰਝ ਕਰਨ ਨਾਲ ਪਾਣੀ ਕਿਸ ਤਰਾ ਪਹੁੰਚੇਗਾ, ਤਾਂ ਫਿਰ ਆਪ ਜੀ ਨੇ ਉੱਤਰ ਦਿੱਤਾ ਕੇ ਜਦ ਤੁਹਾਡਾ ਦਿੱਤਾ ਪਾਣੀ ਧਰਤੀ ਤੋਂ ਕ੍ਰੋੜਾ ਦੂਰ ਜਾ ਸਕਦਾ ਹੈ ਤਾਂ ਫਿਰ ਸਾਡੇ ਖੇਤ ਤਾ ਕੁਝ ਕੁ ਮੀਲ ਧਰਤੀ ਤੇ ਹੀ ਹਨ ,ਫਿਰ ਉੱਥੇ ਪਾਣੀ ਕਿਉਂ ਨਹੀਂ ਪਹੁੰਚੇਗਾ । ਆਪ ਜੀ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣ ਕੇ ਪੰਡਤ ਬਹੁਤ ਸਰਮਿੰਦੇ ਹੋਏ।
ਉਦਾਸੀਆ- ਆਪ ਜੀ ਨੇ ਸਾਰੇ ਸੰਸਾਰ ਵਿੱਚ ਪ੍ਰਚਾਰ ਫੇਰੀ ਕਰਨ ਦਾ ਮਨ ਬਣਾਇਆ ਤੇ ਚਾਰੇ ਦਿਸਾਵਾ ਵੱਲ ਪੈਦਲ ਯਾਤਰਾ ਅਰੰਭ ਕਰ ਦਿੱਤੀ ,ਮੱਕਾ ,ਬਗਦਾਦ ,ਕਾਬਾ,ਤੇ ਹੋਰ ਕਈ ਅਰਬ ਦੇਸਾ ਵੱਲ ਗਏ ਤੇ ਬਹੁਤ ਸਾਰੇ ਭਟਕੇ ਹੋਏ ਇਨਸਾਨਾ ਨੂੰ ਗੁਰਬਾਣੀ ਦੇ ਸਬਦਾ ਰਾਹੀ ਭਾਈ ਮਰਦਾਨਾਂ ਜੀ ਤੋੰ ਰਬਾਬ ਨਾਲ ਕੀਰਤਨ ਗਾਇਨ ਕਰਕੇ ਆਪ ਦੇ ਮਿੱਠੇ ਬੋਲਾ ਨਾਲ ਸਿੱਧੇ ਰਾਹੇ ਪਾਇਆ , ਵਲੀ ਕੰਧਾਰੀ ਤੇ ਕੌਡੇ ਰਾਕਸ ਵਰਗੇ ਅਹੰਕਾਰੀਆ ਨੂੰ ਨਿਮਰਤਾ ਵੱਲ ਮੋੜਿਆ।
ਖੇਤੀ-ਆਪ ਜੀ ਨੇ ਪਿਛਲੀ ਉਮਰ ਵਿੱਚ ਜਾ ਕੇ ਬਲਦਾਂ ਨਾਲ ਖੇਤੀ ਸੁਰੂ ਕੀਤੀ ਤੇ ਕਰਤਾਰਪੁਰ ਸਹਿਰ ਵਸਾਇਆ।
ਉਪਦੇਸ – ਗੁਰੂ ਨਾਨਕ ਦੇਵ ਜੀ ਨੇ ਸਾਰੀ ਹੀ ਕਾਇਨਾਤ ਨੂੰ ਵੰਡ ਛਕਣ,ਨਾਮ ਜਪਣ ਤੇ ਹੱਥੀ ਕਿਰਤ ਕਰਨ ਦਾ ਉਪਦੇਸ ਦਿੱਤਾ।
ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੁ ਮੰਦੇ।।
ਗੁਰਯਾਈ ਦੇਣੀ ਅਤੇ ਜੋਤੀ ਜੋਤ ਸਮਾਣਾ-
ਆਪ ਜੀ ਦੀ ਉਚਾਰਨ ਕੀਤੀ ਹੋਈ ਰੱਬੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹੁੱਲਾ ਪਹਿਲਾ ਦੇ ਨਾਮ ਹੇਠ ਦਰਜ ਹੈ।
ਗੁਰੂ ਜੀ ਨੇ ਆਪਣੇ ਦੋਨਾਂ ਪੁੱਤਾਂ ਸ਼ਰੀਚੰਦ ਅਤੇ ਲਖਮੀਦਾਸ ਜੀ ਨੂੰ ਇਸ ਲਾਇਕ ਨਹੀਂ ਮੰਨਿਆ। ਫਿਰ ਵੀ ਉਨ੍ਹਾਂਨੇ ਪਰੀਕਸ਼ਾਵਾਂ ਲਈਆਂ। ਇਨ੍ਹਾਂ ਪਰੀਕਸ਼ਾਵਾਂ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਇਤਹਾਸ ਵਿੱਚ ਵਰਣਨ ਕੀਤਾ ਗਿਆ ਹੈ। ਸ਼੍ਰੀ ਅੰਗਦ ਦੇਵ ਜੀ ਸਾਰੀ ਪਰੀਖਿਆਵਾਂ ਵਿੱਚ ਖਰੇ ਉਤਰੇ।

ਜਾਂ ਸੁਧੋਸੁ ਤਾ ਲਹਣਾ ਟਿਕਿਓਨੁ ॥ ਅੰਗ 967

ਗੁਰੂ ਜੀ ਨੇ ਆਪਣਾ ਜੋਤੀ ਜੋਤ ਦਾ ਸਮਾਂ ਨਜ਼ਦੀਕ ਜਾਣਕੇ ਇੱਕ ਭਾਰੀ ਯੱਗ ਕੀਤਾ। ਸੈਕੜਾਂ ਕੋਹੋਂ ਵਲੋਂ ਸੰਗਤਾਂ ਆਉਣ ਲੱਗੀਆਂ। ਬਹੁਤ ਭਾਰੀ ਇਕੱਠ ਹੋਇਆ ਤੱਦ ਗੁਰੂ ਜੀ ਨੇ ਸਭ ਦੇ ਸਾਹਮਣੇ ਆਪਣੀ ਗੁਰੂਗੱਦੀ ਉੱਤੇ ਭਾਈ ਲਹਣਾ ਜੀ ਨੂੰ ਬੈਠਾ ਕੇ ਪੰਜ ਪੈਸੇ, ਇੱਕ ਨਾਰੀਅਲ ਅਤੇ ਕੁੱਝ ਸਾਮਗਰੀ ਭੇਂਟ ਕਰਕੇ ਭਾਈ ਲਹਣਾ ਜੀ ਦੇ ਚਰਣਾਂ ਉੱਤੇ ਮੱਥਾ ਟੇਕ ਦਿੱਤਾ। ਇਸ ਪ੍ਰਕਾਰ ਆਪਣੀ ਜੋਤ ਭਾਈ ਲਹਣੇ ਵਿੱਚ ਪਰਵੇਸ਼ ਕਰਾ ਦਿੱਤੀ ਅਤੇ ਭਾਈ ਲਹਣੇ ਨੂੰ ਅੰਗਦ ਨਾਮ ਦੇ ਕੇ 1539ਈਸਵੀ ਨੂੰ ਜੋਤੀ ਜੋਤ ਸਮਾ ਗਏ।

ਸੁਖਚੈਨ ਸਿੰਘ
ਠੱਠੀ ਭਾਈ (ਯੂ ਏ ਈ)
00971527632924

Leave a Reply

Your email address will not be published. Required fields are marked *

%d bloggers like this: