ਧੌਲਾ ਪਿੰਡ ਦਾ ਸੇਵਾ ਕੇਂਦਰ ਸਟਾਫ ਦੀ ਉਡੀਕ ਵਿੱਚ

ss1

ਧੌਲਾ ਪਿੰਡ ਦਾ ਸੇਵਾ ਕੇਂਦਰ ਸਟਾਫ ਦੀ ਉਡੀਕ ਵਿੱਚ

22dhaliwal-tapa-05
ਤਪਾ ਮੰਡੀ 22 ਸਤੰਬਰ (ਨਰੇਸ਼ ਗਰਗ)-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੇਣ ਲਈ ਸੂਬੇ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੇਵਾ ਕੇਂਦਰ ਬਣਾਏ ਗਏ ਸਨ। ਪਰ ਅਜੇ ਪਿੰਡ ਧੌਲਾ ਦਾ ਸੇਵਾ ਕੇਂਦਰ ਸਟਾਫ ਦੀ ਉਡੀਕ ਵਿੱਚ ਹੈ। ਜਿਸ ਕਾਰਣ ਬਿਨਾਂ ਸਟਾਫ ਤੋ ਪਿੰਡ ਧੌਲਾ ਨਿਵਾਸੀਆਂ ਨੂੰ ਸੇਵਾ ਕੇਂਦਰ ਦੀਆ ਸੇਵਾਵਾਂ ਨਹੀ ਮਿਲ ਰਹੀਆ । ਕਿਉਂਕਿ ਬਾਹਰੋ ਵੇਖਣ ਨੂੰ ਤਾ ਸੇਵਾ ਕੇਂਦਰ ਤਿਆਰ ਨਜਰ ਆ ਰਿਹਾ ਹੈ। ਪਰ ਅਜੇ ਤੱਕ ਪਿੰਡ ਧੌਲਾ ਦੇ ਸੇਵਾ ਕੇਦਰ ਵਿੱਚ ਪ੍ਰਸ਼ਾਸਨ ਵੱਲੋ ਕੋਈ ਵੀ ਅਧਿਕਾਰੀ ਅਤੇ ਸਟਾਫ ਨੂੰ ਇਸ ਵਿੱਚ ਤਾਇਨਾਤ ਨਹੀ ਕੀਤਾ ਗਿਆ। ਜਿਸ ਕਰਕੇ ਪਿੰਡ ਵਾਸੀਆ ਨੂੰ ਪਹਿਲਾ ਵਾਂਗ ਦੂਰ ਜਾਕੇ ਹੀ ਆਪਣੇ ਕੰਮ ਕਰਵਾਉਣੇ ਪੈਦੇ ਹਨ। ਜਿਸ ਨਾਲ ਉਹਨਾਂ ਦਾ ਕਾਫੀ ਸਮਾਂ ਅਤੇ ਪੈਸਾ ਖਰਾਬ ਹੁੰਦਾ ਹੈ। ਪਿੰਡ ਧੌਲਾ ਵਾਸੀਆ ਨੇ ਜਿਲਾ ਪ੍ਰਸ਼ਾਸਨ ਤੋ ਸੇਵਾ ਕੇਦਰ ਨੂੰ ਜਲਦ ਸੁਰੂ ਕਰਨ ਦੀ ਮੰਗ ਕੀਤੀ । ਜਿਸ ਨਾਲ ਇਹਨਾਂ ਸੇਵਾ ਕੇਦਰ ਦਾ ਲਾਭ ਲੈ ਸਕਣ।
ਦੂਜੇ ਪਾਸੇ ਸਬੰਧਤ ਅਧਿਕਾਰੀਆ ਨਾਲ ਗੱਲ ਕੀਤੀ ਤਾ ਉਹਨਾਂ ਨੇ ਕਿਹਾ ਕਿ ਪਿੰਡ ਧੌਲਾ ਦੇ ਸੇਵਾ ਕੇਦਰ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆ ਹਨ। ਉਨਾਂ ਦੱਸਿਆ ਕਿ ਇਨਾਂ ਸੇਵਾ ਕੇਂਦਰਾਂ ਦੇ ਸੰਚਾਲਨ ਲਈ ਮੈਨੇਜ਼ਰ,ਸੁਪਰਵਾਈਜ਼ਰ,ਕੰਪਿਊਟਰ ਓਪਰੇਟਰ ਅਤੇ ਸਕਿਊਰਟੀ ਗਾਰਡਾਂ ਨੂੰ ਨਿਯੁਕਤ ਕੀਤਾ ਜਾਵੇਗਾ। ਲੋਕਾਂ ਨੂੰ ਸੇਵਾ ਕੇਂਦਰ ਵਿੱਚ 62 ਜਨਤਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿੰਨਾਂ ਵਿਚੋਂ 42 ਸੇਵਾਵਾਂ ਆਨਲਾਈਨ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਜਲਦੀ ਹੀ ਇੰਨਾਂ ਸੇਵਾਵਾਂ ਵਿੱਚ ਹੋਰ ਵਾਧਾ ਕਰ ਦਿੱਤਾ ਜਾਵੇਗਾ ਅਤੇ ਇੰਨਾਂ ਸੇਵਾ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਸੁਵਿਧਾ ਕੇਂਦਰ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਸਗੋਂ ਉਨਾਂ ਨੂੰ ਘਰਾਂ ਦੇ ਨੇੜੇ ਹੀ ਜਨਤਕ ਸੇਵਾਵਾਂ ਮਿਲਣਗੀਆਂ।

Share Button

Leave a Reply

Your email address will not be published. Required fields are marked *