ਧੋਖਾਧੜੀ ਕਰ ਕੇ 5 ਕਰੋੜ ਦਾ ਚੈੱਕ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ 3 ਨਾਮਜ਼ਦ

ss1

ਧੋਖਾਧੜੀ ਕਰ ਕੇ 5 ਕਰੋੜ ਦਾ ਚੈੱਕ ਪਾਸ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ 3 ਨਾਮਜ਼ਦ

ਥਾਣਾ ਹਰਿਆਣਾ ਦੀ ਪੁਲਸ ਨੇ ਧੋਖਾਦੇਹੀ ਕਰ ਕੇ ਬੈਂਕ ਵਿਚੋਂ 5 ਕਰੋੜ ਰੁਪਏ ਦਾ ਚੈੱਕ ਕੈਸ਼ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਜਲੰਧਰ ਰੋਡ ਹੁਸ਼ਿਆਰਪੁਰ ‘ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਪ੍ਰਬੰਧਕ ਅਸ਼ਵਨੀ ਕੁਮਾਰ ਨੇ ਜ਼ਿਲਾ ਪੁਲਸ ਮੁਖੀ ਕੋਲ ਦਿੱਤੀ ਸ਼ਿਕਾਇਤ ‘ਚ ਕਿਹਾ ਕਿ ਪਿੰਡ ਰਾਮਪੁਰ ਦੇ ਵਾਸੀ ਇੰਦਰਜੀਤ ਸਿੰਘ, ਜਲੰਧਰ ਦੇ ਵਾਸੀ ਰਵੀ ਕੁਮਾਰ ਅਤੇ ਹਰਿਆਣਾ ਦੇ ਵਾਸੀ ਗੌਰਵ ਚੌਫਲਾ ਨੇ ਕਥਿਤ ਤੌਰ ‘ਤੇ ਇਕ ਬੰਦ ਹੋ ਚੁੱਕੀ ਫਰਮ ਦੇ ਖਾਤੇ ਰਾਹੀਂ 5 ਕਰੋੜ ਰੁਪਏ ਦਾ ਚੈੱਕ ਪਾਸ ਕਰਵਾਉਣ ਦਾ ਯਤਨ ਕੀਤਾ ਸੀ। ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਦੇ ਨਿਰਦੇਸ਼ਾਂ ‘ਤੇ ਸ਼ਿਕਾਇਤ ਦੀ ਜਾਂਚ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੇ ਜਾਣ ਤੋਂ ਬਾਅਦ ਤਿੰਨੋਂ ਦੋਸ਼ੀਆਂ ਖਿਲਾਫ਼ ਧਾਰਾ 420, 465, 467, 471 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *