ਧੂੰਆਂ ਰਹਿਤ ਦੀਵਾਲੀ ਮਨਾਉਣ ਦਾ ਕੀਤਾ ਪ੍ਰਣ

ss1

ਧੂੰਆਂ ਰਹਿਤ ਦੀਵਾਲੀ ਮਨਾਉਣ ਦਾ ਕੀਤਾ ਪ੍ਰਣ

img_20161025_092604ਸ਼੍ਰੀ ਅਨੰਦਪੁਰ ਸਾਹਿਬ, 26 ਅਕਤੂਬਰ(ਦਵਿੰਦਰਪਾਲ ਸਿੰਘ) ਸ.ਸ.ਸ.ਸ ਬਾਸੋਵਾਲ ਦੇ ਸਮੁਹ ਵਿਦਿਆਰਥੀਆਂ ਨੇ ਧੂੰਆਂ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਕੀਤਾ। ਇਸ ਸਬੰਧੀ ਜਾਣਕਾਰੀ ਸਕੂਲ ਦੇ ਪੰਜਾਬੀ ਲੈਕਚਰਾਰ ਸ. ਚਰਨਜੀਤ ਸਿੰਘ ਥਾਨਾ ਸਟੇਟ ਅਵਾਰਡੀ ਨੇ ਦਿੱਤੀ। ਇਸ ਸਹੁੰ ਚੁੱਕ ਪ੍ਰੋਗਰਾਮ ਵਿੱਚ ਸਕੂਲ ਦੇ 700 ਤੋਂ ਵੱਧ ਵਿਦਿਆਰਥੀ ਅਤੇ ਸਟਾਫ ਨੇ ਭਾਗ ਲਿਆ।ਸਮੂਹ ਵਿਦਿਆਰਥੀਆਂ ਨੇ ਜਿੱਥੇ ਕੋਈ ਵੀ ਪਟਾਖੇ ਜਾਂ ਆਤਿਸ਼ਬਾਜ਼ੀ ਨਾ ਚਲਾਉਣ ਦਾ ਪ੍ਰਣ ਕੀਤਾ ਉੱਥੇ ਦੀਵਾਲੀ ਦਾ ਪਵਿੱਤਰ ਤਿਉਹਾਰ ਰੁੱਖ ਲਗਵਾਕੇ ਮਨਾਉਣ ਦਾ ਵੀ ਪ੍ਰਣ ਕੀਤਾ।ਆਪਣੇ ਆਂਢ ਗੁਆਂਡ ਅਤੇ ਸਮਾਜ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਜਵੇਗਾ।ਲੈਕਚਰਾਰ ਸ. ਚਰਨਜੀਤ ਸਿੰਘ ਨ ਪ੍ਰਦੂਸਣ ਦੀ ਸਮੱਸਿਆ ਅਤੇ ਇਸਦੇ ਭਵਿੱਖੀ ਨੁਕਸਾਨ ਬਾਰੇ ਵਿਸ਼ਥਾਰ ਪੁਰਵਕ ਵਿਚਾਰ ਚਰਚਾ ਕਰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।ਪ੍ਰਿਸੰੀਪਲ ਸ. ਕੁਲਵੰਤ ਸਿੰਘ ਜੀ ਨੇ ਵਾਤਾਵਰਨ ਸੰਭਾਲ ਅਤੇ ਸਮਾਜ ਦੀ ਹਰ ਪੱਖੋ ਬਹਿਤਰੀ ਲਈ ਕੰਮ ਕਰਦੇ ਹੋਏ ਪੜਾਈ ਦੇ ਨਾਲ ਨਾਲ ਸਮਾਜ ਵਿੱਚ ਜਿੰਮੇਵਾਰ ਨਾਗਰਿਕ ਬਨਣ ਦੀ ਪ੍ਰੇਰਨਾ ਦਿੱਤੀ ਇਸ ਮੌਕੇ ਸਕੂਲ ਦਾ ਸਮੂਹ ਸਟਾਫ ਜਿਨਾਂ ਵਿੱਚ ਪ੍ਰਿੰਸੀਪਲ ਸ. ਕੁਲਵੰਤ ਸਿੰਘ, ਸੀ.ਜੀ.ਆਰ.ਪੀ. ਲੈਕਚਰਾਰ ਚਰਨਜੀਤ ਸਿੰਘ ਥਾਨਾ, ਚਰਨ ਸਿੰਘ, ਸੁਰਜੀਤ ਸਿੰਘ, ਅਮਰੀਕ ਸਿੰਘ, ਹਰਮੇਸ਼ ਲਾਦੀ, ਰਾਮ ਰਤਨ, ਬਰਿੰਦਰਪਾਲ ਸਿੰਘ, ਅਜਮੇਰ ਸਿੰਘ ਭੱਟੀ,ਨਰਿੰਦਰ ਸਿੰਘ, ਸੰਦੀਪ ਬਸੀ, ਹਰਜਾਪ ਸਿੰਘ, ਨਰਿੰਦਰ ਕੁਮਾਰ, ਮੈਡਮ ਸੁਨੀਤਾ ਤੇਜਪਾਲ, ਜੋਤੀ, ਅੰਜਨਾ ਰਾਜਵਿੰਦਰ ਕੌਰ ,ਨੀਲਮ ਕੁਮਾਰੀ, ਪਵਨਦੀਪ ਕੌਰ, ਸ਼ਰਨਜੀਤ ਕੌਰ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *