`ਧੂਮ-4’ ‘ਚੋਂ ਸਲਮਾਨ-ਸ਼ਾਹਰੁਖ ਦਾ ਪੱਤਾ ਕੱਟਿਆ

ss1

`ਧੂਮ-4’ ‘ਚੋਂ ਸਲਮਾਨ-ਸ਼ਾਹਰੁਖ ਦਾ ਪੱਤਾ ਕੱਟਿਆ

salman-khan-and-shahrukh-khan-out-from-upcoming-dhoom-4

ਯਸ਼ਰਾਜ ਬੈਨਰ ਦੀ ਸਭ ਤੋਂ ਕਾਮਯਾਬ ਫ੍ਰੈਂਚਾਇਜ਼ੀ ‘ਧੂਮ’ ਦਾ ਚੌਥਾ ਪਾਰਟ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਲੋਕਾਂ ਦਾ ਫ਼ਿਲਮ ਨੂੰ ਲੈ ਕੇ ਕ੍ਰੇਜ਼ ਵਧਦਾ ਜਾ ਰਿਹਾ ਹੈ। ਹਾਲ ਹੀ ‘ਚ ਇਸ ਫ਼ਿਲਮ ਨਾਲ ਜੁੜੀ ਖ਼ਬਰ ਆਈ ਸੀ ਕਿ ਫ਼ਿਲਮ ‘ਚ ਸਲਮਾਨ ਖ਼ਾਨ ਤੇ ਸ਼ਾਹਰੁਖ ਵਿੱਚੋਂ ਕੋਈ ਇੱਕ ਚੋਰ ਦਾ ਰੋਲ ਪਲੇਅ ਕਰੇਗਾ। ਪਹਿਲੀਆਂ ਫ਼ਿਲਮਾਂ ‘ਚ ਰਿਤਿਕ ਰੋਸ਼ਨ, ਜੌਨ ਅਬ੍ਰਾਹਮ ਤੇ ਆਮਿਰ ਖ਼ਾਨ ਚੋਰ ਦਾ ਰੋਲ ਕਰ ਚੁੱਕੇ ਹਨ।
ਫ਼ਿਲਮ ਦੀ ਕਹਾਣੀ ਵੀ ਚੋਰਾਂ ਦੇ ਆਲੇ-ਦੁਆਲੇ ਹੀ ਘੁੰਮਦੀ ਹੈ। ਇਸ ਲਈ ਫ਼ਿਲਮ ‘ਚ ਅਹਿਮ ਰੋਲ ਚੋਰ ਦਾ ਹੀ ਹੁੰਦਾ ਹੈ। ਹੁਣ ਇਸ ਫ਼ਿਲਮ ਦੇ ਚੋਰ ਨੂੰ ਲੈ ਕੇ ਖ਼ਬਰ ਆਈ ਹੈ ਕਿ ਫ਼ਿਲਮ ‘ਚ ਪ੍ਰੋਡਿਊਸਰ ਹੁਣ ਚੋਰ ਦੇ ਰੋਲ ਲਈ ਰਣਵੀਰ ਕਪੂਰ ਨੂੰ ਲੈਣ ਦੀ ਸੋਚ ਰਹੇ ਹਨ।
ਇਸ ਤੋਂ ਪਹਿਲਾਂ ਰਣਬੀਰ ਕਪੂਰ ਯਸ਼ਰਾਜ ਦੀ ਬਲਾਕਬਸਟਰ ਫ਼ਿਲਮ ‘ਸੰਜੂ’ ਵੀ ਕਰ ਚੁੱਕੇ ਹਨ। ਇਸ ਦੇ ਨਾਲ ਹੀ ਉਹ ਯਸ਼ਰਾਜ ਦੀ ਅਗਲੀ ਫ਼ਿਲਮ ‘ਸ਼ਮਸ਼ੇਰਾ’ ਕਰ ਰਹੇ ਹਨ। ਰਣਬੀਰ ਨੇ ਇਨ੍ਹਾਂ ਫ਼ਿਲਮਾਂ ਦੇ ਨਾਲ ਆਪਣੀ ਚਾਕਲੇਟੀ ਬੁਆਏ ਵਾਲੀ ਇਮੇਜ਼ ਨੂੰ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਜੇਕਰ ਰਣਬੀਰ ‘ਧੂਮ-4’ ਨੂੰ ਸਾਈਨ ਕਰਦੇ ਹਨ ਤਾਂ ਇਹ ਉਨ੍ਹਾਂ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼ ਹੋਵੇਗਾ।

Share Button

Leave a Reply

Your email address will not be published. Required fields are marked *