Thu. Apr 25th, 2019

ਧੁੱਪ ਕਰਦੀ ਹੈ ਕਈ ਬੀਮਾਰੀਆਂ ਦਾ ਇਲਾਜ

ਧੁੱਪ ਕਰਦੀ ਹੈ ਕਈ ਬੀਮਾਰੀਆਂ ਦਾ ਇਲਾਜ

ਜਦੋਂ ਧੁੱਪ ਸਰੀਰ ਨੂੰ ਲਗਦੀ ਹੈ ਤਾਂ ਸਰੀਰ ਵਿਚ ਵਿਟਾਮਿਨ-ਡੀ ਬਣਨਾ ਸ਼ੁਰੂ ਹੋ ਜਾਂਦਾ ਹੈ, ਜੋ ਤੰਦਰੁਸਤ ਸਰੀਰ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਦੀ ਘਾਟ ਕਾਰਨ ਕੈਲਸ਼ੀਅਮ ਦੀ ਵੀ ਘਾਟ ਆ ਜਾਂਦੀ ਹੈ, ਜਿਸ ਨਾਲ ਹੱਡੀਆਂ ਦੀਆਂ ਬਿਮਾਰੀਆਂ, ਕਮਜ਼ੋਰੀ ਆਉਣਾ, ਪਿੱਠ ਦਰਦ, ਗਰਦਨ ਦਰਦ, ਪੱਠਿਆਂ ਦਾ ਦਰਦ, ਵਾਲਾਂ ਦਾ ਝੜਨਾ, ਡਿਪਰੈਸ਼ਨ, ਮੋਟਾਪਾ, ਗਠੀਆ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ।
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮੁਤਾਬਿਕ ਮਨੁੱਖੀ ਸਰੀਰ ਨੂੰ ਹਰ ਰੋਜ਼ 1000 ਆਈ ਯੂ (ਇੰਨਟਨੈਸ਼ਨਲ ਯੂਨਿਟ) ਵਿਟਾਮਿਨ-ਡੀ ਦੀ ਜ਼ਰੂਰਤ ਹੁੰਦੀ ਹੈ, ਜੋ ਹਰ ਰੋਜ਼ 10 ਤੋਂ 15 ਮਿੰਟ ਧੁੱਪ ਲੈਣ ਦੇ ਬਰਾਬਰ ਹੈ। ਧੁੱਪ ਨੂੰ ‘ਸਨ-ਸ਼ਾਈਨ ਵਿਟਾਮਿਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪ੍ਰਾਚੀਨ ਯੋਗੀਆਂ ਤੇ ਕਈ ਹੋਰ ਸੱਭਿਅਤਾਵਾਂ ਨੂੰ ਪਤਾ ਸੀ ਕਿ ਸੂਰਜ ਦੀ ਵਰਤੋਂ ਹਰ ਕਿਸਮ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਤੇ ਖ਼ੁਸ਼ਹਾਲੀ ਲਈ ਜ਼ਰੂਰੀ ਹੈ। ਪੁਰਾਣੇ ਸਮੇਂ ਵਿਚ ਸੂਰਜ ਦੀ ਰੋਸ਼ਨੀ ਦਾ ਇਸਤੇਮਾਲ ਕਰਨ ਦਾ ਇਕ ਇਤਿਹਾਸ ਹੈ। ਪੁਰਾਣੇ ਯੂਨਾਨੀ ਇਸ ਨੂੰ ਹੈਲੀਓਸਿਸ ਕਹਿੰਦੇ ਸਨ। ਅੱਜ-ਕੱਲ੍ਹ ਸੂਰਜ ਦੀ ਰੋਸ਼ਨੀ ਦੇ ਇਲਾਜ ਨੂੰ ਹੈਲੀਓਥੈਰੇਪੀ ਕਿਹਾ ਜਾਂਦਾ ਹੈ।

Share Button

Leave a Reply

Your email address will not be published. Required fields are marked *

%d bloggers like this: