Tue. Apr 23rd, 2019

ਧੁੱਪੇ ਜਾਣ ਤੋਂ ਪਹਿਲਾਂ ਖਾਓ ਇਹ ਚੀਜ਼ਾਂ

ਧੁੱਪੇ ਜਾਣ ਤੋਂ ਪਹਿਲਾਂ ਖਾਓ ਇਹ ਚੀਜ਼ਾਂ

ਗਰਮੀਆਂ ਦੇ ਦਿਨ ‘ਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਦਾ ਸੇਵਨ ਕਰੋ। ਪਸੀਨੇ ਨਾਲ ਸਰੀਰ ‘ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ। ਲੂ ਤੋਂ ਬੱਚਣ ਲਈ ਅੱਜ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਬਚ ਸਕਦੇ ਹੋ।

* ਲੂ ਲੱਗ ਕੇ ਬੁਖਾਰ ਹੋ ਜਾਵੇ ਤਾਂ ਇਮਲੀ ਉਬਾਲ ਕੇ ਪੁਣ ਲਓ। ਇਕ ਕੱਪ ਸ਼ਰਬਤ ਵਾਂਗ ਵਰਤੋਂ, ਬੁਖਾਰ ਠੀਕ ਹੋ ਜਾਵੇਗਾ।* ਆਲੂਬੁਖਾਰੇ ਨੂੰ ਗਰਮ ਪਾਣੀ ‘ਚ ਪਾ ਕੇ ਰੱਖੋ। ਫੇਰ ਉਸ ਨੂੰ ਪਾਣੀ ‘ਚ ਮਸਲ ਲਉ। ਇਸ ਪਾਣੀ ਨੂੰ ਪੀਣ ਨਾਲ ਲੂ ਨਾਲ ਹੋਈ ਘਬਰਾਹਟ ਤੇ ਬੇਚੈਨੀ ਦੂਰ ਹੋ ਜਾਂਦੀ ਹੈ।

*ਨਾਰੀਅਲ ਦੇ ਦੁੱਧ ‘ਚ ਕਾਲਾ ਜ਼ੀਰਾ ਪੀਸ ਕੇ ਸਰੀਰ ‘ਤੇ ਮਲਣ ਨਾਲ ਲੂ ਲੱਗਣ ‘ਤੇ ਹੋਣ ਵਾਲੀ ਸੜਨ ਘੱਟਦੀ ਹੈ।*ਲੂ ਦਾ ਅਸਰ ਖ਼ਤਮ ਕਰਨ ਲਈ ਇਮਲੀ ਦਾ ਗੁੱਦਾ ਹੱਥਾਂ ਪੈਰਾਂ ਦੇ ਤਲਵਿਆਂ ਤੇ ਮਲੋ।*ਲੂ ਤੋਂ ਬਚਣ ਲਈ ਤੁਲਸੀ ਦੇ ਪੱਤਿਆਂ ਦਾ ਰਸ ਸ਼ੱਕਰ ‘ਚ ਰਲਾ ਕੇ ਪੀਓ ਲੂ ਨਹੀਂ ਲਗੇਗੀ।*ਲੂ ਤੋਂ ਬਚਣ ਲਈ, ਪਿਆਜ਼ ਦਾ ਰਸ ਪੁੜਪੁੜੀਆਂ ਤੇ ਛਾਤੀ ‘ਤੇ ਮਲੋ। *ਰੋਟੀ ਨਾਲ ਕੱਚਾ ਪਿਆਜ਼ ਖਾਣ ਨਾਲ ਵੀ ਲੂ ਤੋਂ ਬਚਾਅ ਰਹਿੰਦਾ ਹੈ।*ਔਲੇ ਦਾ ਮੁਰੱਬਾ ਚਾਂਦੀ ਦੇ ਵਰਕ ‘ਚ ਲਪੇਟ ਕੇ ਖਾਉ।

*ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਲਸੀ ਦੇ ਰਸ ‘ਚ ਥੋੜ੍ਹਾ ਜਿਹਾ ਲੂ ਪਾ ਕੇ ਪੀ ਲਵੋ। ਲੂ ਨਹੀਂ ਲਗੇਗੀ ਤੇ ਬਹੁਤਾ ਪਸੀਨਾ ਵੀ ਨਹੀਂ ਆਵੇਗਾ। ਪਿਆਸ ਵੀ ਨਹੀਂ ਲੱਗੇਗੀ।*ਲੂ ਲੱਗ ਜਾਣ ‘ਤੇ ਠੰਢੇ ਪਾਣੀ ‘ਚ ਬਰਫ਼ ਤੇ ਗੁਲਾਬ ਜਲ ਪਾ ਕੇ ਮੱਥੇ ‘ਤੇ ਕਪੜੇ ਦੀਆਂ ਗਿੱਲੀਆਂ ਪੱਟੀਆਂ ਰੱਖੋ।*ਖਰਬੂਜ਼ੇ ਦੇ ਬੀਜ ਪੀਸ ਕੇ ਸਿਰ ਜਾਂ ਸਰੀਰ ‘ਤੇ ਲੇਪ ਕਰੋ। ਇਨ੍ਹਾਂ ਤੋਂ ਬਣੀ ਠੰਢਿਆਈ ਲਾਭਦਾਇਕ ਹੈ।

*ਲੂ ਲੱਗਣ ‘ਤੇ ਸਰੀਰ ‘ਚ ਹੋਣ ਵਾਲੀ ਸੜਨ ਦੂਰ ਕਰਨ ਲਈ ਜੌਂ ਦੇ ਆਟੇ ‘ਚ ਪਾਣੀ ਪਾ ਕੇ ਪਤਲਾ ਲੇਪ ਬਣਾ ਲਉ। ਇਸ ਨੂੰ ਪੂਰੇ ਸਰੀਰ ‘ਤੇ ਲਗਾਓ।*ਲੂ ਤੋਂ ਤੁਰੰਤ ਅਰਾਮ ਪਾਉਣ ਲਈ ਜੌਅ ਦਾ ਆਟਾ ਤੇ ਪੀਸਿਆ ਪਿਆਜ਼ ਮਿਲਾ ਕੇ ਸਰੀਰ ‘ਤੇ ਲੇਪ ਕਰੋ। ਲੂ ਤੋਂ ਰਾਹਤ ਮਿਲਦੀ ਹੈ।* ਉਲਟੀਆਂ ਤੇ ਦਸਤ ਲੱਗਣ ‘ਤੇ ਪਾਣੀ ‘ਚ ਨਿੰਬੂ, ਲੂਣ, ਸ਼ੱਕਰ ਮਿਲਾ ਕੇ ਮਰੀਜ਼ ਨੂੰ ਇੱਕ ਘੰਟੇ ਪਿੱਛੋਂ ਪਿਆਉਂਦੇ ਰਹੋ।

Share Button

Leave a Reply

Your email address will not be published. Required fields are marked *

%d bloggers like this: