ਧੁੰਨ ਦੀ ਅਗਵਾਈ ਹੇਠ ਜਲੰਧਰ ਧਰਨੇ ਲਈ ਸੈਕੜੇਂ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ

ss1

ਧੁੰਨ ਦੀ ਅਗਵਾਈ ਹੇਠ ਜਲੰਧਰ ਧਰਨੇ ਲਈ ਸੈਕੜੇਂ ਗੱਡੀਆਂ ਦਾ ਕਾਫਲਾ ਰਵਾਨਾ ਹੋਇਆ

14-13 (1)
ਭਿੱਖੀਵਿੰਡ 13 ਜੂਨ (ਹਰਜਿੰਦਰ ਸਿੰਘ ਗੋਲ੍ਹਣ)-ਬਾਦਲ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਅਗਲੇ ਵਰ੍ਹੇ ਆ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅੰਤ ਹੋ ਜਾਵੇਗਾ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਵੱਲੋਂ ਜਲੰਧਰ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਆਪਣੇ ਹਜਾਰਾਂ ਸਾਥੀਆਂ ਸਮੇਤ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਕੀਤਾ ਤੇ ਆਖਿਆ ਕਿ ਅਕਾਲੀ ਸਰਕਾਰ ਨੇ ਵੋਟਾਂ ਦੌਰਾਨ ਜਨਤਾ ਨਾਲ ਪੰਜਾਬ ਨੂੰ ਕੈਲੋਫੋਰਨੀਆ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਪੰਜਾਬ ਨੂੰ ਕੈਲੋਫੋਰਨੀਆ ਬਣਾਉਣ ਦੀ ਬਜਾਏ ਵੈਲੀਫੋਰਨੀਆ ਬਣਾ ਕੇ ਰੱਖ ਦਿੱਤਾ ਹੈ। ਉਹਨਾਂ ਨੇ ਆਖਿਆ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਬੇਰੋਜਗਾਰ ਨੌਜਵਾਨਾਂ ਦੀਆਂ ਭੀੜਾਂ ਖੜੀਆਂ ਰੋਜਗਾਰ ਮੰਗ ਰਹੀਆਂ ਹਨ, ਜਦੋਂ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਦੀ ਬਜਾਏ ਅੰਗੂਠਾ ਵਿਖਾ ਰਹੀ ਹੈ, ਜਿਸ ਤੋਂ ਨੌਜਾਵਨ ਭਾਰੀ ਪ੍ਰੇਸ਼ਾਨ ਹਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰ ਦਾ ਤਖਤਾ ਪਲਟ ਕੇ ਰੱਖ ਦੇਣਗੇ।

ਇਸ ਸਮੇਂ ਸਾਬਕਾ ਚੇਅਰਮੈਂਨ ਭਗਵੰਤ ਸਿੰਘ ਕੰਬੋਕੇ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਗੁਰਸੇਵਕ ਸਿੰਘ ਕਲਸੀਆਂ, ਜੁਗਰਾਜ ਸਿੰਘ ਪਹੂਵਿੰਡ, ਗੁਰਸਾਹਿਬ ਸਿੰਘ ਪਹੂਵਿੰਡ, ਬਚਿੱਤਰ ਸਿੰਘ, ਰੇਸ਼ਮ ਸਿੰਘ ਖਾਲੜਾ, ਬਾਜ ਸਿੰਘ ਵੀਰਮ, ਹਰਦਿਆਲ ਸਿੰਘ, ਕੁਲਬੀਰ ਸਿੰਘ, ਦਲਬੀਰ ਸਿੰਘ, ਜਸ ਚੂੰਗ, ਗੁਰਵੇਲ ਸਿੰਘ, ਕਸ਼ਮੀਰ ਸਿੰਘ ਨਵਾਦਾ, ਸੁਰਿੰਦਰ ਸਿੰਘ ਫੋਜੀ, ਕਸ਼ਮੀਰ ਸਿੰਘ ਘਰਿਆਲਾ, ਸਤਨਾਮ ਸਿੰਘ ਅਲਗੋਂ, ਬਲਜੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ ਮਨਾਵਾ, ਜਸਬੀਰ ਸਿੰਘ ਤਲਵੰਡੀ, ਲਖਵਿੰਦਰ ਸਿੰਘ ਸੰਧੂ, ਰਾਣਾ ਸੁਰਸਿੰਘ, ਹੀਰਾ ਸੁਰਸਿੰਘ, ਮਾਨ ਸਿੰਘ ਠੱਠਾ, ਬਲਦੇਵ ਸਿੰਘ, ਚੰਨਣ ਸਿੰਘ, ਗੁਰਨਾਮ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਮੰਗਾ ਸਿੰਘ, ਗੁਰਦੇਵ ਸਿੰਘ, ਹਰਪਾਲ ਸਿੰਘ, ਜਰਮਨਜੀਤ ਸਿੰਘ ਗਿੱਲ, ਸੁਰਿੰਦਰ ਸਿੰਘ, ਗੁਰਨੈਬ ਸਿੰਘ, ਮਹਿੰਦਰ ਸਿੰਘ, ਪਿਆਰਾ ਸਿੰਘ, ਪੂਰਨ ਸਿੰਘ, ਪਿਆਰਾ ਸਿੰਘ, ਕਰਤਾਰ ਸਿੰਘ, ਅਨੂਪ ਸਿੰਘ, ਸਰੂਪ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜਰ ਸਨ।

Share Button

Leave a Reply

Your email address will not be published. Required fields are marked *