Wed. Jul 24th, 2019

ਧੁੰਨੀ ‘ਤੇ ਤੇਲ ਲਗਾਉਣ ਨਾਲ ਦੂਰ ਹੁੰਦੇ ਹਨ ਚਿਹਰੇ ਦੇ ਦਾਗ-ਧੱਬੇ

ਧੁੰਨੀ ‘ਤੇ ਤੇਲ ਲਗਾਉਣ ਨਾਲ ਦੂਰ ਹੁੰਦੇ ਹਨ ਚਿਹਰੇ ਦੇ ਦਾਗ-ਧੱਬੇ

ਕੁਦਰਤ ਨੇ ਸਾਨੂੰ ਅਜਿਹੀ ਬਹੁਤ ਸਾਰੀਆਂ ਚੀਜਾਂ ਦਿੱਤੀਆਂ ਹਨ ਜੋ ਕਿ ਮਨੁੱਖ ਦੇ ਸਰੀਰ ਦੇ ਲਈ ਬਹੁਤ ਜਿਆਦਾ ਜ਼ਰੂਰੀ ਹੁੰਦੀਆਂ ਹਨ। ਅਸੀਂ ਸਾਰੇ ਨਹਾਉਣ ਤੋਂ ਬਾਅਦ ਲੌਂਗ ਦੇ ਤੇਲ ਦਾ ਇਸਤੇਮਾਲ ਤਾਂ ਜਰੂਰ ਕਰਦੇ ਹੀ ਹੋਣਗੇ ,ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਧੁੰਨੀ ਵਿਚ ਥੋੜਾ ਜਿਹਾ ਤੇਲ ਲਗਾਉਂਦੇ ਹੋ ਤਾਂ ਉਸਨੂੰ ਲਗਾਉਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।
ਅਸਲ ‘ਚ ਧੁੰਨੀ ਨੂੰ ਸਾਡੇ ਸਰੀਰ ਦਾ ਸੈਂਟ੍ਰਲ ਪੁਇੰਟ ਕਿਹਾ ਜਾਂਦਾ ਹੈ ਕਿਉਕਿ ਸਾਡੀ ਧੁੰਨੀ ਦਾ ਸਿੱਧਾ ਕੁਨੈਕਸ਼ਨ ਸਾਡੇ ਚਿਹਰੇ ਨਾਲ ਹੁੰਦਾ ਹੈ। ਧੁੰਨੀ ਕਿਸੇ ਵੀ ਮਹਿਲਾ ਲਈ ਬਹੁਤ ਮਹੱਤਵਪੂਰਣ ਹੈ ਤੇ ਆਪਣੇ ਸਰੀਰ ਦਾ ਬਹੁਤ ਵਧੀਆ ਢੰਗ ਨਾਲ ਖ਼ਿਆਲ ਰੱਖਦੀਆਂ ਹਨ ਜਦ ਬੱਚਾ ਆਪਣੀ ਮਾਂ ਦੇ ਪੇਟ ਵਿੱਚ ਹੁੰਦਾ ਹੈ ਮਤਲਬ ਜਦੋਂ ਕੋਈ ਵੀ ਇਸਤਰੀ ਗਰਬਵਤੀ ਹੁੰਦੀ ਹੈ ਤਾਂ ਮਾਂ ਦੀ ਧੁੰਨੀ ਹੀ ਬੱਚੇ ਲਈ ਸਹਾਰਾ ਹੁੰਦੀ ਹੈ ਜਿਸ ਵਿੱਚ ਉਹ ਅਨੇਕਾਂ ਪ੍ਰਕਾਰ ਦੀਆਂ ਕਿਰਿਆਵਾਂ ਕਰਦਾ ਹੈ ਜਿਵੇਂ ਕਿ ਸਾਹ ਲੈਣਾ , ਪੋਸ਼ਟਿਕ ਤੱਤਾਂ ਨੂੰ ਪ੍ਰਾਪਤ ਕਰਨਾ ਤੇ ਹਾਨੀਕਾਰਕ ਅਤੇ ਫਾਲਤੂ ਪਦਾਰਥਾਂ ਨੂੰ ਬਾਹਰ ਕੱਡਣਾ ਆਦਿ।
ਜੇਕਰ ਤੁਹਾਡੇ ਚਿਹਰੇ ‘ਤੇ ਗਲੋ ਨਹੀਂ ਹੈ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਭੀ ‘ਤੇ ਬਾਦਾਮ ਦਾ ਤੇਲ ਲਗਾਓ। ਇਸ ਨਾਲ ਸਕਿਨ ਗਲੋਇੰਗ ਅਤੇ ਸਾਫ ਹੋਵੇਗੀ। ਇਸ ਤੇਲ ‘ਚ ਵਿਟਾਮਿਨ ਈ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਅੱਖਾਂ ਅਤੇ ਬ੍ਰੇਨ ਦੋਂਵੇ ਹੀ ਹੈਲਦੀ ਰਹਿੰਦੇ ਹਨ। ਜੇ ਤੁਹਾਡੇ ਚਿਹਰੇ ਤੇ ਦਾਗ ਹਨ ਤਾਂ ਰਾਈ ਦਾ ਛੋਟਾ ਜਿਹਾ ਲੈ ਕੇ ਤੇ ਉਸਨੂੰ ਨਿੰਮ ਵਿੱਚ ਭਿਓਂ ਕੇ ਧੁੰਨੀ ਤੇ ਲਗਾਉਣ ਨਾਲ ਕੁੱਝ ਹੀ ਦਿਨਾਂ ਵਿੱਚ ਤੁਹਾਡੇ ਚਿਹਰੇ ਦੇ ਦਾਗ ਦੱਬੇ ਦੂਰ ਹੋ ਜਾਣਗੇ |
ਜੇ ਤੁਹਾਡੇ ਬੁੱਲ ਫਟਦੇ ਹਨ ਜਾਂ ਬੁੱਲ ਕਾਲੇ ਪੈ ਜਾਂਦੇ ਹਨ ਇਸਨੂੰ ਠੀਕ ਕਰਨ ਸਭ ਤੋਂ ਆਸਾਨ ਤਰੀਕਾ ਹੈ ਹਰ ਰੋਜ ਸਵੇਰੇ ਨਹਾਉਣ ਤੋਂ ਪਹਿਲਾਂ ਸਰੋਂ ਦਾ ਤੇਲ ਧੁੰਨੀ ‘ਚ ਲਗਾਉਣ ਨਾਲ ਕਦੇ ਵੀ ਤੁਹਾਡੇ ਬੁੱਲ ਨਹੀ ਫਟਣਗੇ।
ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਾਭੀ ‘ਤੇ ਜੈਤੂਨ ਦਾ ਤੇਲ ਲਗਾ ਕੇ ਮਸਾਜ ਕਰੋ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ‘ਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
ਮਾਹਵਾਰੀ ਦੇ ਦਰਦ ‘ਚੋਂ ਔਰਤਾਂ ਨੂੰ ਹਰ ਮਹੀਨੇ ਲੰਘਣਾ ਪੈਂਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਕਸਰ ਪੇਨ ਕਿਲਰ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਨਾਲ ਸਾਈਡ ਇਫੈਕਟ ਵੀ ਹੁੰਦੇ ਹਨ ਪੇਨਕਿਲਰ ਦੀ ਬਜਾਏ ਨਾਭੀ ‘ਤੇ ਬ੍ਰੈਂਡੀ ਲਗਾਓ, ਦਰਦ ਤੋਂ ਰਾਹਤ ਮਿਲੇਗੀ।

Leave a Reply

Your email address will not be published. Required fields are marked *

%d bloggers like this: