Thu. Apr 25th, 2019

‘ਧੀ ਪੰਜਾਬ ਦੀ’ ਕਿਰਨ ਕੌਰ ਦਾ ਕਾਲਜ ਵਿਖੇ ਕੀਤਾ ਗਿਆ ਸਨਮਾਨ

‘ਧੀ ਪੰਜਾਬ ਦੀ’ ਕਿਰਨ ਕੌਰ ਦਾ ਕਾਲਜ ਵਿਖੇ ਕੀਤਾ ਗਿਆ ਸਨਮਾਨ

kiranਬੁਢਲਾਡਾ, 19 ਨਵੰਬਰ (ਨਿਰਪੱਖ ਆਵਾਜ਼ ਬਿਊਬੋ): ਪਿਛਲੇ ਦਿਨੀਂ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ‘ਧੀ ਪੰਜਾਬ ਦੀ ਐਵਾਰਡ 2016’ ਵਿੱਚ ਪਹਿਲਾ ਸਥਾਨ ਪ੍ਰਾਪਤ ਵਾਲੀ ਕਿਰਨ ਕੌਰ ਵਿਦਿਆਰਥਣ ਬੀ.ਲਿਬ ਦਾ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸਨਮਾਣ ਕਰਨ ਦੀ ਰਸਮ ਸਾਬਕਾ ਵਿਧਾਇਕ ਸ. ਹਰਬੰਤ ਸਿੰਘ ਦਾਤੇਵਾਸ ਅਤੇ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ‘ਧੀ ਪੰਜਾਬ ਦੀ’ ਐਵਾਰਡ ਲਗਾਤਾਰ ਦੂਸਰੀ ਵਾਰੀ ਸੰਸਥਾ ਦੇ ਹਿੱਸੇ ਆਉਣਾ ਸਾਡੇ ਲਈ ਬੜੀ ਮਾਣ ਅਤੇ ਫਖ਼ਰ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਾਡੀ ਇਸ ਹੋਣਹਾਰ ਵਿਦਿਆਰਥਣ ਨੇ ਥੀਏਟਰ, ਖੇਡਾਂ, ਐੱਨ.ਐੱਸ.ਐੱਸ. ਅਤੇ ਐੱਨ. ਸੀ.ਸੀ. ਵਿੱਚ ਵੀ ਪਿਛਲੇ ਸਾਲਾਂ ਤੋਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ. ਹਰਬੰਤ ਸਿੰਘ ਦਾਤੇਵਾਸ ਨੇ ਕਿਹਾ ਕਿ ਇਹ ਸੰਸਥਾ ਸੱਭਿਆਚਾਰਕ ਗਤੀਵਿਧੀਆਂ ਨੂੰ ਹੁੰਗਾਰਾ ਦੇਣ ਵਿੱਚ ਵੱਡੀ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਨੇ ਕਿਰਨ ਕੌਰ ਦੇ ਮਾਪਿਆਂ ਅਤੇ ਪ੍ਰਿੰਸੀਪਲ ਸਾਹਿਬ ਨੂੰ ਇਹ ਐਵਾਰਡ ਜਿੱਤਣ ਲਈ ਵਧਾਈ ਦਿੱਤੀ। ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ਵ ਪੱਧਰੀ ਗਿੱਧਾ ਕੋਚ ਪਾਲ ਸਿੰਘ ਸਮਾਓਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਰਨ ਕੌਰ ਵਰਗੇ ਵਿਦਿਆਰਥੀਆਂ ਦੇ ਹੁਨਰ ਪਛਾਣ ਕਿ ਉਨ੍ਹਾਂ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਇਸ ਮੌਕੇ ਸਮੂਹ ਸਟਾਫ਼, ਬਸੰਤ ਸਿੰਘ ਬਹਾਦਰਪੁਰ, ਢੋਲੀ ਪਰਮਜੀਤ ਸਿੰਘ ਪੰਮਾ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: