Sun. May 26th, 2019

ਧੀ ਈਵਾ ਨਾਲ ਸੁਰਵੀਨ ਚਾਵਲਾ ਨੇ ਕਰਵਾਇਆ ਪਹਿਲਾ ਫੋਟੋਸ਼ੂਟ

ਧੀ ਈਵਾ ਨਾਲ ਸੁਰਵੀਨ ਚਾਵਲਾ ਨੇ ਕਰਵਾਇਆ ਪਹਿਲਾ ਫੋਟੋਸ਼ੂਟ

ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਬੀਤੀ 15 ਅਪਰੈਲ ਨੂੰ ਆਪਣੀ ਜ਼ਿੰਦਗੀ ‘ਚ ਈਵਾ ਨਾਂ ਦੀ ਖੂਬਸੂਰਤ ਬੱਚੀ ਦਾ ਸਵਾਗਤ ਕੀਤਾ ਹੈ। ਸੁਰਵੀਨ ਜਦੋਂ ਗਰਭਵਤੀ ਸੀ ਤਾਂ ਉਸ ਨੇ ਆਪਣੇ ਬੇਬੀ ਬੰਪ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸੀ। ਹੁਣ ਇੱਕ ਵਾਰ ਫੇਰ ਐਕਟਰਸ ਨੇ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਸੁਰਵੀਨ ਦੀ ਗੋਦ ‘ਚ ਉਸ ਦੀ ਧੀ ਈਵਾ ਵੀ ਨਜ਼ਰ ਆ ਰਹੀ ਹੈ।

ਸੁਰਵੀਨ ਨੇ ਇਹ ਫੋਟੋ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤੀ ਹੈ ਜੋ ਇਸ ਸਮੇਂ ਖੂਬ ਵਾਇਰਲ ਹੋ ਰਹੀ ਹੈ। ਹੁਣ ਤਕ ਈਵਾ ਤੇ ਸੁਰਵੀਨ ਦੀਆਂ ਤਸਵੀਰਾਂ ‘ਚ ਈਵਾ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆ ਰਿਹਾ ਸੀ ਪਰ ਇਸ ਫੋਟੋਸ਼ੂਟ ‘ਚ ਉਸ ਦਾ ਫੇਸ ਸਾਫ਼ ਨਜ਼ਰ ਆ ਰਿਹਾ ਹੈ। ਸੁਰਵੀਨ ਦਾ ਇਹ ਫੋਟੋਸ਼ੂਟ ਬਲੈਕ ਐਂਡ ਵ੍ਹਾਈਟ ਹੈ। ਇਸ ਨੂੰ ਸ਼ੇਅਰ ਕਰਦੇ ਹੋਏ, ਉਸ ਨੇ ਲਿਖਿਆ ਹੈ ‘ਉਹ ਪਿਆਰ,,, ਜਿਸ ਨਾਲ ਮੇਰੀ ਹੁਣੇ ਜਾਣ-ਪਛਾਣ ਹੋਈ।”

ਸੁਰਵੀਨ ਨੇ ਆਪਣੇ ਮਾਂ ਬਣਨ ਦੇ ਤਜ਼ਰਬੇ ਬਾਰੇ ਕਿਹਾ ਕਿ ਸ਼ੁਰੂਆਤ ‘ਚ ਅਸੀਂ ਡਰ ਰਹੇ ਸੀ ਪਰ ਹੌਲੀ-ਹੌਲੀ ਚੀਜ਼ਾਂ ਆਮ ਹੁੰਦੀਆਂ ਗਈਆਂ। ਇਹ ਕਾਫੀ ਖੂਬਸੂਰਤ ਅਹਿਸਾਸ ਹੈ ਜਿਸ ਨੂੰ ਮੈਂ ਬਿਆਨ ਨਹੀਂ ਕਰ ਸਕਦੀ। ਮੈਂ ਮਦਰਹੁੱਡ ਬਾਰੇ ਜ਼ਿਆਦਾ ਨਹੀਂ ਜਾਣਦੀ ਪਰ ਇਹ ਯਾਦਗਾਰ ਰਹੇਗਾ।

Leave a Reply

Your email address will not be published. Required fields are marked *

%d bloggers like this: