Wed. Aug 21st, 2019

ਧੀਆਂ

ਧੀਆਂ

ਧੀਆਂ ਤਾਂ ਜੱਗ ਲਈ ਵਰਦਾਨ ਨੇ।
ਧੀਆਂ ਮਾਪਿਆਂ ਲਈ ਸ਼ਾਨ ਨੇ।
ਧੀਆਂ ਨੂੰ ਨਾ ਕੁੱਖ ਵਿੱਚ ਮਾਰੋ ਲੋਕੋ,
ਧੀਆਂ ਦੇ ਵੀ ਕਈ ਅਰਮਾਨ ਨੇ।

ਰੱਬ ਦੀ ਬਖ਼ਸ਼ੀ ਇਸ ਦੌਲਤ ਨੂੰ ਲੋਕੀ।
ਕੁੱਖ ਵਿੱਚ ਕਤਲ ਕਰਾਉਂਦੇ ਲੋਕੀ।
ਕੁੱਖ ਵਿੱਚ ਕਤਲ ਕਰਾਉਣ ਵਾਲੀ ਮਾਂ ਲੋਕੋ।
ਕਿਉਂ ਮਮਤਾ ਤੋਂ ਕੋਰੀ ਮਾਂ ਵੇ ਲੋਕੋ?

ਧੀਆਂ ਤਾਂ ਘਰ ਦਾ ਸ਼ਿੰਗਾਰ ਨੇ ਲੋਕੋ।
ਬਾਬਲ ਦੇ ਵਿਹੜੇ ਦੀ ਬਹਾਰ ਨੇ ਲੋਕੋ।
ਬਾਬੇ ਨਾਨਕ ਦੀ ਸਿੱਖਿਆ ਨੂੰ,
ਨਾ ਦਿਲੋਂ ਭੁਲਾਓ ਵੇ ਲੋਕੋ।

ਆਉ ਧੀਆਂ ਦੀ ਲੋਹੜੀ ਮਨਾਈਏ।
ਧੀਆਂ ਦੇ ਅਸੀਂ ਸ਼ਗਨ ਮਨਾਈਏ।
ਲੋਕਾਂ ਨੂੰ ਇਹ ਗੱਲ ਸਮਝਾਈਏ।
ਨਾ ਧੀਆਂ ਨੂੰ ਕੁੱਖ ਵਿੱਚ ਕਤਲ ਕਰਾਈਏ।

ਸੰਦੀਪ ਦਾ ਹੈ ਇਹੀ ਕਹਿਣਾ।
ਵਿਦਿਆ ਹੈ ਧੀ ਦਾ ਗਹਿਣਾ।
ਧੀਆਂ ਨੂੰ ਖੂਬ ਪੜ੍ਹਾਓ ਵੇ ਲੋਕੋ,
ਨਾ ਕੁੱਖ ਵਿੱਚ ਕਤਲ ਕਰਾਓ ਵੇ ਲੋਕੋ।

ਸੰਦੀਪ ਕੌਰ ਹਿਮਾਂਯੂੰਪੁਰਾ
9781660021

Leave a Reply

Your email address will not be published. Required fields are marked *

%d bloggers like this: