Sat. Apr 4th, 2020

ਧੀਆਂ ਲਈ ਰੋਜੀ ਰੋਟੀ ਕਮਾਉਣ ਖਾਤਿਰ ਇਟਲੀ ਆਏ ਪੰਜਾਬੀ ਦੀ ਮੌਤ

ਧੀਆਂ ਲਈ ਰੋਜੀ ਰੋਟੀ ਕਮਾਉਣ ਖਾਤਿਰ ਇਟਲੀ ਆਏ ਪੰਜਾਬੀ ਦੀ ਮੌਤ

ਮਿਲਾਨ ਇਟਲੀ 3 ਫਰਵਰੀ (ਸਾਬੀ ਚੀਨੀਆ): ਆਪਣੀਆ ਜਵਾਨ ਹੋ ਰਹੀਆਂ ਧੀਆਂ ਦੇ ਪਾਲਣ ਪੋਸਣ ਅਤੇ ਉਨਾਂ ਦੇ ਭੱਵਿਖ ਨੂੰ ਸੁਨਹਿਰੀ ਬਣਾਉਣ ਲਈ ਇਟਲੀ ਦੇ ਖੇਤੀ ਫਾਰਮ ਤੇ ਮਿਹਨਤ ਮਜਦੂਰੀ ਕਰਨ ਵਾਲੇ ਸੁਖਵੀਰ ਸਿੰਘ ਵਾਸੀ ਪਿੰਡ ਗੋਹ੍ਹ (ਖੰਨਾ) ਦੀ ਘਰੋ ਕੰਮ ਤੇ ਜਾਣ ਤੋ ਪਹਿਲਾ ਹਾਰਟ ਐਟਕ ਆਉਣ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਦੱਸਣਯੋਗ ਸੁਖਵੀਰ ਸਿੰਘ ਇਟਲੀ ਦੇ ਸ਼ਹਿਰ “ਲਾਤੀਨਾ ਦੀ ਚਿਸਤੇਰਨਾ, ਵਿਖੇ ਪਿਛਲੇ 6 ,7 ਸਾਲ ਤੋ ਰਹਿਕੇ ਆਪਣੇ ਪਰਿਵਾਰ ਲਈ ਰੋਜੀ ਰੋਟੀ ਕਮਾ ਰਿਹਾ ਸੀ। ਪਰ 1 ਫਰਵਰੀ ਨੂੰ ਕੰਮ ਤੇ ਜਾਣ ਤੋ ਪਹਿਲਾ ਹਾਰਟ ਐਟਕ ਆਉਣ ਨਾਲ ਉਸਦੀ ਮੌਤ ਹੋ ਗਈ । ਇਲਾਕੇ ਵਿਚ ਰਹਿੰਦੇ ਕੁਝ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਐਬਲੈਂਸ ਘਟਨਾ ਵਾਲੀ ਸਥਾਨ ਤੇ ਜਲਦੀ ਨਾਲ ਨਹੀ ਪੁੱਜ ਸਕੀ ਜਿਸਦਾ ਮੁੱਖ ਕਾਰਨ ਸੀ ਕਿ ਸੁਖਵੀਰ ਤੇ ਨਾਲ ਰਹਿੰਦੇ ਸਾਥੀਆਂ ਨੂੰ ਇਟਾਲੀਅਨ ਬੋਲੀ ਦਾ ਗਿਆਨ ਨਾ ਹੋਣ ਕਰਕੇ ਉਨਾਂ ਤੋ ਡਾਂਕਟਰੀ ਟੀਮ ਨੂੰ ਆਪਣੇ ਘਰ ਦਾ ਐਡਰੈਸ ਦੱਸਣ ਵਿਚ ਮੁਸ਼ਕਲ ਆ ਰਹੀ ਸੀ ਇੰਨੇ ਨੂੰ ਇਕ ਹੋਰ ਪੰਜਾਬੀ ਉਸਨੂੰ ਨਿੱਜੀ ਗੱਡੀ ਵਿਚ ਹਸਪਤਾਲ ਲੈਕੇ ਗਿਆ ਜਿੱਥੇ ਡਾਂਕਟਰਾਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੁਖਵੀਰ ਜਿੱਥੇ ਇਕ ਚੰਗਾ ਇਨਸਾਨ ਸੀ ਉੱਥੇ ਗੁਰੂ ਘਰ ਦਾ ਗੂੜਾ ਪ੍ਰੇਮੀ ਹੋਣ ਕਰਕੇ ਹਰ ਸੇਵਾ ਮੋਹਰੀ ਬਣਕੇ ਕਰਦਾ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: