ਧੀਆਂ-ਪੁੱਤਰਾਂ ਵਿੱਚ ਫਰਕ ਮਿਟਾਉਣ ਲਈ ਧੀਆਂ ਵੀ ਮਾਪਿਆਂ ਦੀਆਂ ਆਸਾਂ ‘ਤੇ ਖਰਾਂ ਉਤਰਣ- ਜਸਵੀਰ ਕੌਰ

ss1

ਧੀਆਂ-ਪੁੱਤਰਾਂ ਵਿੱਚ ਫਰਕ ਮਿਟਾਉਣ ਲਈ ਧੀਆਂ ਵੀ ਮਾਪਿਆਂ ਦੀਆਂ ਆਸਾਂ ‘ਤੇ ਖਰਾਂ ਉਤਰਣ- ਜਸਵੀਰ ਕੌਰ
ਕਦਮ ਕਲੱਬ ਸਿਰੀਏਵਾਲਾ ਨੇ ਨਾਟਕ ਮੇਲਾ ਕਰਵਾਇਆ
ਨਾਟਕਾਂ ਰਾਹੀ ਕੀਤੀ ਸਮਾਜਿਕ ਕੁਰੀਤੀਆਂ ‘ਤੇ ਕਰਾਰੀ ਚੋਟ

fullsizerenderਭਗਤਾ ਭਾਈ ਕਾ 30 ਸਤੰਬਰ (ਸਵਰਨ ਸਿੰਘ ਭਗਤਾ)ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ ਕਦਮ ਕਲੱਬ ਸਿਰੀਏਵਾਲਾ ਵੱਲੋਂ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਜਨਮ ਦਿਹਾੜਾ ਅਤੇ ਕਦਮ ਕਲੱਬ ਦਾ ਸਥਾਪਨਾ ਦਿਵਸ਼ ਵਿੱਚ ਪਹਿਲਾ ਵਿਸ਼ਾਲ ਨਾਟਕ ਮੇਲਾ ਕਰਵਾਇਆ ਸਾਨੋ ਸੌਕਤ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਮਹਿਲਾ ਕਾਂਸਟੇਬਲ ਜਸਵੀਰ ਕੌਰ ਰਾਮੂਵਾਲਾ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਕਲੱਬ ਪ੍ਰਧਾਨ ਸੁਖਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਹੋਏ ਨਾਟਕ ਮੇਲੇ ਦੌਰਾਨ ਇਨਕਲਾਬੀ ਨਾਟਕ, ਗੀਤ, ਕਵਿਤਾਵਾਂ, ਮਾਈਮ, ਕੋਰੀਓਗ੍ਰਾਫੀਆਂ ਆਦਿ ਪੇਸ਼ ਕੀਤੇ ਗਏ। ਉੱਘੇ ਰੰਗ ਕਰਮੀ ਸੁਖਵਿੰਦਰ ਚੀਦਾ ਨੇ ਦੀ ਟੀਮ ਵੱਲੋਂ ਬੇਗਮੋ ਦੀ ਧੀ, ਤਮਾਸ਼ਾ ਹਿੰਦੋਸਤਾਨ ਅਤੇ ਬੁੱਤ ਜਾਗ ਪਿਆ ਨਾਟਕ ਰਾਹੀ ਸਮਾਜਿਕ ਕੁਰੀਤੀਆਂ ‘ਤੇ ਕਰਾਰੀ ਚੋਟ ਕੀਤੀ। ਜਦ ਕਿ ਜੈ ਸਿੰਘ, ਰਾਜ ਢਿੱਲੋਂ, ਹੈਪੀ ਸਿੰਘ ਅਤੇ ਸੋਨੀ ਸਿਰੀਏਵਾਲਾ ਨੇ ਇਨਕਲਾਬੀ ਗੀਤ ਅਤੇ ਕੋਰੀਓਗ੍ਰਾਫੀ ਪੇਸ਼ ਕਰਕੇ ਵਾਹ-ਵਾਹ ਖੱਟੀ।
ਵਿਸ਼ਾਲ ਇਕੱਠ ਨੂੰ ਸੰਬੋਧਣ ਕਰਦੇ ਮੁੱਖ ਮਹਿਮਾਨ ਜਸਵੀਰ ਕੌਰ ਰਾਮੂਵਾਲਾ ਨੇ ਕਲੱਬ ਦੇ ਉੱਦਮਾਂ ਦੀ ਪ੍ਰਸੰਸਾਂ ਕਰਦੇ ਸ਼ਹੀਦੇ ਆਜ਼ਮ ਸ੍ਰ ਭਗਤ ਸਿੰਘ ਦੇ ਜਨਮ ਦੀ ਵਧਾਈ ਦਿੱਤੀ। ਉਨ ਕਿਹਾ ਕਿ ਸਹੀਦਾਂ ਦੇ ਸੂਪਨੇ ਸਕਾਰ ਕਰਨ ਲਈ ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ ਸਾਨੂੰ ਖੁੱਦ ਨੂੰ ਅੱਗੇ ਆਉਣਾ ਪਵੇਗਾ। ਉਨ ਕਿਹਾ ਕਿ ਧੀਆਂ-ਪੁੱਤਰਾਂ ਵਿੱਚ ਸਮਝੇ ਜਾਦੇ ਫਰਕ ਨੂੰ ਮਿਟਾਉਣ ਲਈ ਧੀਆਂ ਵੀ ਆਪਣੇ ਮਾਪਿਆਂ ਦੀਆਂ ਆਸਾਂ ਉਮੀਦਾਂ ‘ਤੇ ਖਰਾਂ ਉੱਤਰ ਕੇ ਆਪਣਾ ਨਾਮ ਰੋਸ਼ਨ ਕਰਨ ਤਾ ਜੋ ਹਰ ਲੜਕੀ ਦੇ ਮਾਪੇ ਚਾਹੁੰਣ ਕਿ ਉਨPਾ ਦੀ ਧੀ ਵੀ ਸਾਡਾ ਨਾਮ ਰੋਸ਼ਨ ਕਰੇ। ਇਸ ਮੌਕੇ ਕਲੱਬ ਵੱਲੋਂ ਜਸਵੀਰ ਕੌਰ ਰਾਮੂੰਵਾਲਾ ਦਾ ਵਿਸੇਸ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਪ੍ਰਿੰਸੀਪਲ ਹੰਸ ਸਿੰਘ ਸੋਹੀ, ਪ੍ਰੋ ਗੁਰਪ੍ਰੀਤ ਸਿੰਘ, ਅਜੈਪਾਲ ਸਿੰਘ ਆਦਿ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਉਨPਾ ਦੇ ਵਿਚਾਰਾਂ ਬਾਰੇ ਚਾਨਣਾ ਪਾਇਆ। ਮੰਚ ਦਾ ਸੰਚਾਲਣ ਕਲੱਬ ਦੇ ਸਰਪ੍ਰਸਤ ਮਾਸਟਰ ਸੁਰਿੰਦਰ ਸਿੰਘ ਭੱਟੀ ਵੱਲੋਂ ਕੀਤਾ ਗਿਆ। ਇਸ ਵੱਖ ਵੱਖ ਸਖਤੀਅਤਾਂ ਦਾ ਸਨਮਾਨ ਕੀਤਾ ਗਿਆ।  ਇਸ ਮੌਕੇ ਕਦਮ ਕਲੱਬ ਦੇ ਮੈਂਬਰ ਕ੍ਰਿਸ਼ਨ, ਸੋਨੂੰ, ਸੰਦੀਪ ਸਿੰਘ, ਬਿੱਟੂ, ਅਮਨਾ ਸਿੰਘ ਅਤੇ ਨੋਨੂੰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *