Wed. Oct 23rd, 2019

ਧਾਰਾ 370 ਵਿਰੋਧੀ ਪਟੀਸ਼ਨਾਂ ’ਤੇ ਹਾਲੇ ਸੁਣਵਾਈ ਨਹੀਂ ਕਰਨਾ ਚਾਹੁੰਦੀ ਸੁਪਰੀਮ ਕੋਰਟ

ਧਾਰਾ 370 ਵਿਰੋਧੀ ਪਟੀਸ਼ਨਾਂ ’ਤੇ ਹਾਲੇ ਸੁਣਵਾਈ ਨਹੀਂ ਕਰਨਾ ਚਾਹੁੰਦੀ ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਜ਼ਿਆਦਾਤਰ ਵਿਵਸਥਾਵਾਂ ਰੱਦ ਕਰਨ ਦੇ ਕੇਂਦਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਨਾਰਾਜ਼ਗੀ ਪ੍ਰਗਟਾਈ। ਭਾਰਤ ਦੇ ਚੀਫ਼ ਜਸਟਿਸ (CJI) ਨੇ ਪਟੀਸ਼ਨਰ ਐੱਲਐੱਲ ਸ਼ਰਮਾ ਨੂੰ ਕਿਹਾ ਕਿ ਧਾਰਾ 370 ਉੱਤੇ ਇਹ ਕਿਹੋ ਜਿਹੀ ਪਟੀਸ਼ਨ ਹੈ?

ਚੀਫ਼ ਜਸਟਿਸ ਨੇ ਕਿਹਾ ਕਿ ਇਹ ਪਟੀਸ਼ਨ ਰੱਦ ਕੀਤੀ ਜਾ ਸਕਦੀ ਸੀ ਪਰ ਜਸਿਟਰੀ ਵਿੱਚ ਪੰਜ ਹੋਰ ਪਟੀਸ਼ਨਾਂ ਵੀ ਹਨ। ਉੱਧਰ, ਕੇਂਦਰ ਨੇ ਸੂਬੇ ਵਿੱਚ ਮੀਡੀਆ ’ਤੇ ਲਾਈਆਂ ਪਾਬੰਦੀਆਂ ਹਟਾਉਣ ਦੀ ਮੰਗ ਵਾਲੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਕਿ ਜੰਮੂ–ਕਸ਼ਮੀਰ ਵਿੱਚ ਰੋਜ਼ਾਨਾ ਸੁਧਾਰ ਹੋ ਰਿਹਾ ਹੈ ਤੇ ਪਾਬੰਦੀਆਂ ਹੌਲੀ–ਹੌਲੀ ਹਟਾਈਆਂ ਜਾ ਰਹੀਆਂ ਹਨ।

ਅਦਾਲਤ ਨੇ ਪਟੀਸ਼ਨਰ ਵਕੀਲ ਐੱਮਐੱਲ ਸ਼ਰਮਾ ਨੂੰ ਕਿਹਾ ਕਿ ਧਾਰਾ 370 ’ਤੇ ਦਿੱਤੀ ਗਈ ਇਹ ਪਟੀਸ਼ਨ ਪੜ੍ਹਨ ਵਿੱਚ 30 ਮਿੰਟ ਲੱਗ ਗਏ ਪਰ ਇਸ ਦਾ ਕੋਈ ਮਤਲਬ ਸਮਝ ਨਹੀਂ ਆਇਆ।

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਸਰਕਾਰ ਨੂੰ ਸਮਾਂ ਦੇਣਾ ਚਾਹੁੰਦੇ ਹਨ। ਵਕੀਲ ਐੱਮਐੱਲ ਸ਼ਰਮਾ ਨੇ ਜਿੱਥੇ ਧਾਰਾ 370 ਦੀਆਂ ਵਿਵਸਥਾਵਾਂ ਰੱਦ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ, ਉੱਥੇ ਹੀ ਪੱਤਰਕਾਰ ਨੇ ਆਪਣੀ ਪਟੀਸ਼ਨ ਵਿੱਚ ਸਮੁੱਚੇ ਸੂਬੇ ਵਿੱਚ ਮੋਬਾਇਲ ਇੰਟਰਨੈੱਟ ਤੇ ਲੈਂਡਲਾਈਨ ਸੇਵਾਵਾਂ ਸਮੇਤ ਸੰਚਾਰ ਦੇ ਸਾਰੇ ਮਾਧਿਅਮ ਬਹਾਲ ਕਰਨ ਦੀ ਹਦਾਇਤ ਦੇਣ ਦੀ ਮੰਗ ਕੀਤੀ ਹੈ; ਤਾਂ ਜੋ ਮੀਡੀਆ ਆਪਣਾ ਕੰਮ ਕਰ ਸਕੇ।

ਸ੍ਰੀ ਸ਼ਰਮਾ ਨੇ ਜੰਮੂ–ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਦੇ ਕੇਂਦਰੀ ਫ਼ੈਸਲੇ ਦੇ ਇੱਕ ਦਿਨ ਬਾਅਦ 6 ਅਗਸਤ ਨੂੰ ਇਹ ਪਟੀਸ਼ਨ ਦਾਇਰ ਕੀਤੀ ਸੀ।

Leave a Reply

Your email address will not be published. Required fields are marked *

%d bloggers like this: