ਧਾਰਮਿਕ ਭਾਵਨਾਵਾਂ ਦੀ ਦੁਹਾਣੀ ਦੇਣੀ ਬੰਦ ਕਰਨ ਅਕਾਲੀ : ਰੰਜਨ

ss1

ਧਾਰਮਿਕ ਭਾਵਨਾਵਾਂ ਦੀ ਦੁਹਾਣੀ ਦੇਣੀ ਬੰਦ ਕਰਨ ਅਕਾਲੀ : ਰੰਜਨ

9-7ਜੈਤੋ, 08 ਜੁਲਾਈ (ਪ.ਪ.): ਪੰਥ ਨੂੰ ਘੋੜੀ ਬਣਾ ਕੇ ਜਦੋਂ ਬਾਦਲਾਂ ਦਾ ਸਾਰਾ ਟੱਬਰ ਇਸ ਉਪਰ ਸਵਾਰ ਹੋ ਗਿਆ ਸੀ ਉਦੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੰੁਚੀ ਅਤੇ ਜਦੋਂ ਬਹਿਬਲ ਕਲਾਂ ਵਿਚ ਦੋ ਬੇਗੁਨਾਹ ਸਿੱਖਾਂ ਦਾ ਕਤਲ ਏ ਆਮ ਕੀਤਾ ਗਿਆ ਤਾਂ ਉਸ ਵਕਤ ਵੀ ਅਕਾਲੀ ਦਲ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੋਈ ਆਂਚ ਨਹੀਂ ਆਈ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਸਿੰਘ ਨੇ ਕਰਦਿਆਂ ਦੋਸ਼ ਲਾਇਆ ਕਿ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਦੋ ਸਿੱਖਾਂ ਦੇ ਕਾਤਲਾਂ ਨੂੰ ਗਿ੍ਰਫਤਾਰ ਕਰਵਾਉਣ ਲਈ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਉਪਰ ਛਪੀ ਝਾੜੂ ਦੀ ਤਸਵੀਰ ਤੋਂ ਇਹਨਾਂ ਦੋਹਾਂ ਪਾਰਟੀਆਂ ਦੇ ਵਲੰਟੀਅਰਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਹਨਾਂ ਸਵਾਲ ਕੀਤਾ ਕਿ ਜੇਕਰ ਝਾੜੂ ਦੀ ਤਸਵੀਰ ਨਾਲ ਹੀ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਤਾਂ ਫਿਰ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਦੀ ਪਰਿਕਰਮਾ ਵਿਚ ਅਸਲੀ ਝਾੜੂ ਕਿਉਂ ਮਾਰੇ ਜਾਂਦੇ ਹਨ। 1984 ਵਿਚ ਦਿੱਲੀ ਸਮੇਤ ਅਨੇਕਾਂ ਥਾਵਾਂ ਉਤੇ ਸਿੱਖਾਂ ਦੀ ਕਤਲੋਗਾਰਤ ਰਾਹੀਂ ਉਧੜਧੰਮੀ ਮਚਾਉਣ ਵਾਲੀ ਕਾਂਗਰਸ ਪਾਰਟੀ ਅੱਜ ਆਪ ਦੇ ਸੁਪਰੀਮੋ ਸ਼੍ਰੀ ਅਰਵਿੰਦਰ ਕੇਜਰੀਵਾਲ ਦੇ ਪੁਤਲੇ ਸਾੜ ਰਹੀ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਸਿੱਖ ਸਭ ਸਮਝ ਰਹੇ ਹਨ ਅਤੇ ਇਹ ਸਭ ਡਰਾਮੇ ਵਿਧਾਨ ਸਭਾ ਚੋਣਾਂ ਕਰਕੇ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਹਨ। ਸ੍ਰੀ ਰੰਜਨ ਆਤਮਜੀਤ ਨੇ ਯਾਦ ਕਰਵਾਇਆ ਕਿ ਦਿੱਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਖੁਦ ਅਕਾਲੀ ਦਲ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਫੋਟੋ ਵਾਲੇ ਮੈਨੀਫੈਸਟੋ ਉਪਰ ਆਪਣਾ ਚੋਣ ਨਿਸ਼ਾਨ ਬਾਲਟੀ ਛਪਵਾਇਆ ਸੀ, ਉੁਸ ਨਾਲ ਭਾਵਨਾਵਾਂ ਆਹਤ ਨਹੀਂ ਹੋਈਆਂ। ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ, ਕਾਂਗਰਸ ਪਾਰਟੀ ਅਤੇੇ ਭਾਰਤੀ ਜਨਤਾ ਪਾਰਟੀ ਦਾ ਬਿਸਤਰਾ ਗੋਲ ਹੋਣ ਜਾ ਰਿਹਾ ਹੈ ਅਤੇ ਇਹ ਤਿੰਨੇ ਪਾਰਟੀਆਂ ਆਪਣੇ ਧੁੰਦਲੇ ਹੁੰਦੇ ਜਾ ਰਹੇ ਭਵਿੱਖ ਨੂੰ ਬਚਾਉਣ ਲਈ ਹੁਣ ਧਰਮ ਦਾ ਸਹਾਰਾ ਲੈ ਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚੱਲ ਰਹੀਆਂ ਹਨ ਜਿੰਨਾਂ ਨੂੰ ਆਮ ਲੋਕ ਭਲੀ ਭਾਂਤ ਸਮਝਦੇ ਹਨ। ਉਹਨਾਂ ਤਿੰਨਾਂ ਪਾਰਟੀਆਂ ਨੂੰ ਸਲਾਹ ਦਿੱਤੀ ਕਿ ਉਹ ਬਿਨਾਂ ਸਿਰ ਪੈਰਾਂ ਦੇ ਦੋਸ਼ ਲਾਉਣੇ ਬੰਦ ਕਰਨ ਨਹੀਂ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੁਹਾਡੇ ਇਕ ਇਕ ਗੁਨਾਹ ਦੀਆਂ ਤਸਵੀਰਾਂ ਪਾ ਕੇ ਪੰਥ ਨਾਲ ਕਮਾਏ ਧਰੋਹ ਦਾ ਪਰਦਾਫਾਸ਼ ਕਰ ਦੇਣਗੇ।

Share Button

Leave a Reply

Your email address will not be published. Required fields are marked *