Sat. Sep 14th, 2019

ਧਾਰਮਿਕ ਪੁਸਤਕ ”ਦਰਸ਼ਨ ਦੀਦਾਰੇ” ਦਾ ਲੋਕ ਅਰਪਣ ਅਤੇ ਧਾਰਮਿਕ ਕਵੀ ਦਰਬਾਰ ਸਮਾਗਮ ਕਰਵਾਇਆ

ਧਾਰਮਿਕ ਪੁਸਤਕ ”ਦਰਸ਼ਨ ਦੀਦਾਰੇ” ਦਾ ਲੋਕ ਅਰਪਣ ਅਤੇ ਧਾਰਮਿਕ ਕਵੀ ਦਰਬਾਰ ਸਮਾਗਮ ਕਰਵਾਇਆ

ਚੰਡੀਗੜ੍ਹ, 6 ਮਈ: ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸੈਕਟਰ -28 ਏ, ਚੰਡੀਗੜ੍ਹ ਦੇ ਲਾਇਬ੍ਰੇਰੀ ਹਾਲ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ|
ਸਮਾਗਮ ਦੇ ਪਹਿਲੇ ਪੜਾਅ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਧਾਰਮਿਕ ਪੁਸਤਕ ”ਦਰਸ਼ਨ ਦੀਦਾਰੇ” ਦਾ ਲੋਕ ਅਰਪਨ ਕੀਤਾ ਗਿਆ| ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ), ਗੁਰਦੀਪ ਸਿੰਘ ਸੱਗੂ (ਐਡੀਸ਼ਨਲ ਜ਼ੋਨਲ ਡਾਇਰੈਕਟਰ ਅਕਾਲ ਅਕੈਡਮੀਜ਼, ਬੜੂ ਸਾਹਿਬ) ਸ. ਮਨਮੋਹਨ ਸਿੰਘ ਦਾਊਂ (ਪ੍ਰਸਿੱਧ ਲੇਖਕ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ), ਡਾ. ਸ਼ਮਸ਼ੇਰ ਸਿੰਘ ਬਾਰੀ (ਸਾਬਕਾ ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਅਤੇ ਪੁਸਤਕ ਦੇ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ ਸ਼ਾਮਲ ਸਨ| ਇਸ ਮੌਕੇ ਪੁਸਤਕ ਬਾਰੇ ਪਰਚਾ ਹੈੱਡ ਗ੍ਰੰਥੀ ਤੇ ਕਥਾਵਾਚਕ ਗਿਆਨੀ ਗੁਰਜਿੰਦਰ ਸਿੰਘ ਅਤੇ ਸ. ਅਮਰਜੀਤ ਸਿੰਘ ਬਠਲਾਣਾ (ਪੱਤਰਕਾਰ) ਵੱਲੋਂ ਪੜ੍ਹੇ ਗਏ|
ਪੁਸਤਕ ਤੇ ਵਿਚਾਰ ਵਟਾਂਦਰੇ ਦੌਰਾਨ ਡਾ. ਸੁਰਿੰਦਰ ਸਿੰਘ ਗਿੱਲ, ਸ. ਹਰਪਾਲ ਸਿੰਘ, ਸ. ਅਮਰਜੀਤ ਸਿੰਘ, ਡਾ. ਖੁਸ਼ਹਾਲ ਸਿੰਘ ਅਤੇ ਅਵਤਾਰ ਸਿੰਘ ਮਹਿਤਪੁਰੀ ਨੇ ਪੁਸਤਕ ਨੂੰ ਖੋਜ ਭਰਪੂਰ, ਵਿਲੱਖਣ ਅਤੇ ਸਾਂਭਣ ਯੋਗ ਦੱਸਿਆ|
ਸਮਾਗਮ ਦੇ ਦੂਜੇ ਪੜਾਅ ਵਿੱਚ ਧਾਰਮਿਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਵੀ ਦਰਸ਼ਨ ਸਿੰਘ ਸਿੱਧੂ, ਸ. ਤੇਜਾ ਸਿੰਘ ਥੂਹਾ, ਦਰਸ਼ਨ ਤਿਊਣਾ, ਧਿਆਨ ਸਿੰਘ ਕਾਹਲੋਂ, ਡਾ. ਸੁਰਿੰਦਰ ਸਿੰਘ ਗਿੱਲ, ਦਲਜੀਤ ਕੌਰ ਦਾਊਂ, ਸ. ਅਵਤਾਰ ਸਿੰਘ ਮਹਿਤਪੁਰੀ, ਸ੍ਰੀਮਤੀ ਕਸ਼ਮੀਰ ਕੌਰ ਸੰਧੂ, ਕਾਕਾ ਯਸ਼ਵੀਰ ਸਿੰਘ, ਰਣਜੋਧ ਸਿੰਘ ਰਾਣਾ, ਮਨਮੋਹਨ ਸਿੰਘ ਦਾਊਂ, ਸ. ਜੀਤ ਸਿੰਘ ਸੋਮਲ ਅਤੇ ਦਰਸ਼ਨ ਸਿੰਘ ਸਾਬਕਾ ਫਾਇਰ ਅਫਸਰ ਵੱਲੋਂ ਕਵਿਤਾਵਾਂ ਪੜ੍ਹੀਆਂ ਗਈਆਂ|

Leave a Reply

Your email address will not be published. Required fields are marked *

%d bloggers like this: