ਧਾਮ ਤਲਵੰਡੀ ਖੁਰਦ ਵਿਖੇ ਮੁਫਤ ਮੈਡੀਕਲ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ

ss1

ਧਾਮ ਤਲਵੰਡੀ ਖੁਰਦ ਵਿਖੇ ਮੁਫਤ ਮੈਡੀਕਲ ਕੈਂਪ ਦੌਰਾਨ ਸੈਂਕੜੇ ਮਰੀਜ਼ਾਂ ਨੇ ਲਾਭ ਲਿਆ

7-nov-mlp-02ਮੁੱਲਾਂਪੁਰ ਦਾਖਾ 7 ਨਵੰਬਰ (ਮਲਕੀਤ ਸਿੰਘ) ਸਮਾਜ ਸੇਵੀ ਸੰਸਥਾਵਾਂ ਵੱਲੋ ਲਗਾਏ ਜਾਂਦੇ ਫਰੀ ਚੈੱਕ-ਅੱਪ ਕੈਂਪ ਲੋੜਵੰਦਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਅਜਿਹੇ ਕੈਂਪ ਮਾਨਵਤਾ ਦੀ ਭਲਾਈ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵੀ ਅਤੇ ਧਾਰਮਿਕ ਸ਼ਖਸੀਅਤ ਸਵਾਮੀ ਸ਼ੰਕਰਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੇ ਸਹਾਇਤਾ ਸੰਸਥਾ ਇੰਡੀਆ ਵੱਲੋਂ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਹਿਯੋਗ ਨਾਲ ਲਗਾਏ ਫਰੀ ਮੈਡੀਕਲ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ ।

      ਸਮਾਜ ਸੇਵੀ ਸੰਸਥਾ ਦੀ ਸਹਾਇਤਾ ਅਮਰੀਕਾ ਦੇ ਪ੍ਰਧਾਨ ਡਾ. ਹਰਕੇਸ਼ ਸੰਧੂ ਅਤੇ ਡਾ. ਰਾਜਿੰਦਰ ਸਿੰਘ ਨੇ ਕਿਹਾ ਕਿ ਸਹਾਇਤਾ ਸੰਸਥਾ ਵੱਲੋਂ ਹਰੇਕ ਸਾਲ ਅਮਰੀਕਾ ਤੋਂ ਭਾਰਤ ਵਿੱਚ ਵਿਦੇਸ਼ੀ ਡਾਕਟਰਾਂ ਦੀਆਂ ਟੀਮਾਂ ਸਮੇਤ ਆਕੇ ਜੋ ਕੈਂਪ ਲਗਾਏ ਜਾਂਦੇ ਹਨ ਉਨਾਂ ਦਾ ਮੁੱਖ ਮਕਸਦ ਇਲਾਜ ਨਾ ਕਰਵਾ ਸਕਣ ਵਾਲੇ ਵਿੱਤੀ ਬੋਝ ਥੱਲੇ ਆ ਚੁੱਕੇ ਗਰੀਬ ਮਰੀਜ਼ਾ ਦੀ ਮਦਦ ਕਰਨਾ ਹੈ ਹੱਡੀਆਂ ਦੇ ਮਾਹਰ ਡਾ. ਜੇ. ਜੇ. ਨਿਕੋਲੋਸੀ ਅਮਰੀਕਾ ਨੇ ਕਿਹਾ ਕਿ ਭਾਰਤ ਵਿੱਚ ਕਸਤਰ ਨਾ ਕਰਨ ਅਤੇ ਤਲੇ ਹੋਏ ਖਾਧੇ ਜਾ ਰਹੇ ਖਾਦ-ਪਦਾਰਥਾਂ ਅਤੇ ਖੁਰਾਕ ਵਿੱਚ ਆ ਰਹੀਆਂ ਅਨੇਕਾਂ ਤਰਾਂ ਦੀਆਂ ਮਿਲਾਵਟਾਂ ਕਾਰਨ ਮਨੁੱਖੀ ਸਰੀਰ ਦੀਆਂ ਹੱਡੀਆਂ ਕਮਜੋਰ ਅਤੇ ਉਨਾਂ ਦੀ ਸਰੀਰ ਵਿੱਚਲੀ ਲੱਚਕ ਖਤਮ ਹੋ ਰਹੀ ਹੈ, ਜਿਨਾਂ ਨਾਲ ਸਰੀਰਕ ਕਮਜ਼ੋਰੀ ਅਤੇ ਮਹਿੰਗੇ ਇਲਾਜ ਪੱਖੋ ਲੋਕ ਇਲਾਜ ਨਾ ਕਰਵਉਣ ਤੋਂ ਵਾਂਝੇ ਰਹਿ ਜਾਂਦੇ ਹਨਸਹਾਇਤਾ ਦਾ ਮੁੱਖ ਮਕਸਦ ਹੀ ਅਜਿਹੇ ਲੋਕਾਂ ਦੀ ਮੱਦਦ ਕਰਨਾਂ ਹੈ ਇਸ ਮੌਕੇ ਪੇਟ ਦੇ ਰੋਗਾਂ ਦੇ ਮਾਹਰ ਡਾ. ਹਰਕੇਸ਼ ਸੰਧੂ ਅਮਰੀਕਾ, ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਜੇ. ਜੇ. ਨਿਕੋਲੋਸੀ ਅਮਰੀਕਾ ਅਤੇ ਰਾਜਿੰਦਰਾ ਆਈ ਸੈਂਟਰ ਲੁਧਿਆਣਾ ਤੋਂ ਅੱਖਾਂ ਦੇ ਮਾਹਰ ਡਾ. ਰਾਜਿੰਦਰ ਸਿੰਘ ਨੇ ਮਰੀਜ਼ਾਂ ਦੀ ਚੈਕ-ਅੱਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਅਤੇ ਲੋੜਵੰਦਾਂ ਦੇ ਫਰੀ ਲੈਂਨਜ ਪਾਏ ਗਏ ਇਸ ਮੌਕੇ ਵਿਸ਼ੇਸ ਤੌਰ ਤੇ ਸਵਾਮੀ ਗੰਗਾ ਨੰਦ ਭੂਰੀ ਵਾਞਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਪ੍ਰਧਾਨ ਬੀਬੀ ਜਸਬੀਰ ਕੌਰ, ਸਕੱਤਰ ਕੁਲਦੀਪ ਸਿੰਘ ਮਾਨ, ਜੱਥੇਦਾਰ ਅਵਤਾਰ ਸਿੰਘ, ਭਾਈ ਬਲਜਿੰਦਰ ਸਿੰਘ, ਸੇਵਾ ਸਿੰਘ ਖੇਲਾ, ਮਨਿੰਦਰ ਸਿੰਘ ਤੂਰ, ਅਰਬਿੰਦ ਕੁਮਾਰ ਸਿੰਘ, ਜਸਵੰਤ ਸਿੰਘ ਸੁਧਾਰ ਵਾਲੇ, ਪ੍ਰਿੰ. ਏਕਮਦੀਪ ਕੌਰ, ਗੁਰਮੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਗਰੇਵਾਲ, ਪਵਨਦੀਪ ਕੌਰ, ਬਲਵੰਤ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *