ਧਾਨਕ ਜਾਗਰਤੀ ਕਮੇਟੀ ਨੇ ਕਬੀਰ ਜਯੰਤੀ ਨੂੰ ਸਮਰਪਿਤ ਵਿਸ਼ਾਲ ਜਾਗਰਣ ਕਰਵਾਇਆ

ss1

ਧਾਨਕ ਜਾਗਰਤੀ ਕਮੇਟੀ ਨੇ ਕਬੀਰ ਜਯੰਤੀ ਨੂੰ ਸਮਰਪਿਤ ਵਿਸ਼ਾਲ ਜਾਗਰਣ ਕਰਵਾਇਆ

24-22 (4)
ਲੰਬੀ, 23 ਜੂਨ (ਆਰਤੀ ਕਮਲ) : ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਕਬੀਰ ਭਜਨ ਮੰਡਲੀ ਧਾਨਕ ਜਾਗਰਤੀ ਕਮੇਟੀ ਵੱਲੋਂ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਪੰਡਿਤ ਸ਼ਾਮ ਲਾਲ ਪਾਰਿਕ ਸਨ। ਉਨਾਂ ਨੇ ਸਮੂਹ ਹਾਜ਼ਰ ਸੰਗਤਾਂ ਨੂੰ ਸੰਤ ਕਬੀਰ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਬੇਸਹਾਰਾ ਪਸ਼ੂਆਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਬੇਲੋੜਾ ਦਾਨ ਸਮਾਜਿਕ ਸੰਸਥਾਵਾਂ ਨੂੰ ਨਹੀਂ ਦੇਣਾ ਚਾਹੀਦਾ, ਕਿੳਂੁਕਿ ਕੁਝ ਸੰਸਥਾਵਾਂ ਨੂੰ ਛੱਡ ਕੇ ਸੰਸਥਾਵਾਂ ਦੇ ਆਗੂ ਦਾਨ ਦੇ ਪੈਸੇ ਨੂੰ ਆਪਣੀ ਐਸ਼ ਪ੍ਰਸਤੀ ਲਈ ਵਰਤਦੇ ਹੋਏ ਇਸ ਪੈਸੇ ਦਾ ਦੁਰਉਪਯੋਗ ਕਰਦੇ ਹਨ। ਉਹਨਾਂ ਕਿਹਾ ਕਿ ਥਾਂ ਥਾਂ ਲੱਗ ਰਹੀਆਂ ਛਬੀਲਾਂ ਵੀ ਬੰਦ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਦੀ ਥਾਂ ਤੇ ਠੰਡੇ ਪਾਣੀ ਵਾਲੀਆਂ ਟੈਂਕੀਆਂ ਜਾਂ ਪੱਕੇ ਵਾਟਰ ਕੂਲਰ ਲਗਾਉਣੇ ਚਾਹੀਦੇ ਹਨ ਤਾਂ ਜੋ ਰਾਹਗੀਰਾਂ ਨੂੰ ਇੱਕ ਦਿਨ ਦੀ ਬਜਾਏ ਰੋਜ਼ਾਨਾ ਪਾਣੀ ਮੁਹੱਈਆ ਹੋਵੇ। ਇਸ ਮੌਕੇ ਸਮੂਹ ਭਜਨ ਮੰਡਲੀ ਦੇ ਮੈਂਬਰਾਂ ਤੋਂ ਇਲਾਵਾ ਵਰਿੰਦਰਪਾਲ ਸਿੰਘ ਬਜਾਜ, ਛੱਤਰਪਾਲ ਸਿੰਘ, ਸ਼ੁਸ਼ੀਲ, ਕਾਲੀ, ਜੱਜਬੀਰ ਆਦਿ ਇਲਾਕਾ ਨਿਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ।

Share Button

Leave a Reply

Your email address will not be published. Required fields are marked *