Sun. Jul 21st, 2019

ਧਰਮ ਸਿੰਘ ਖਾਲਸਾ ਭਾਈਰੂਪਾ ਨੂੰ ਓ.ਬੀ.ਸੀ ਸੈੱਲ ਦਾ ਪ੍ਰਧਾਨ ਬਣਾਏ ਜਾਣ ‘ਤੇ ਲੱਡੂ ਵੰਡੇ

ਧਰਮ ਸਿੰਘ ਖਾਲਸਾ ਭਾਈਰੂਪਾ ਨੂੰ ਓ.ਬੀ.ਸੀ ਸੈੱਲ ਦਾ ਪ੍ਰਧਾਨ ਬਣਾਏ ਜਾਣ ‘ਤੇ ਲੱਡੂ ਵੰਡੇ26-9

ਭਾਈਰੂਪਾ 25 ਜੂਨ (ਅਵਤਾਰ ਸਿੰਘ ਧਾਲੀਵਾਲ):ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਧਰਮ ਸਿੰਘ ਖਾਲਸਾ ਭਾਈਰੂਪਾ ਨੂੰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਓ.ਬੀ.ਸੀ ਸੈੱਲ ਦਾ ਪ੍ਰਧਾਨ ਨਿਯੁਕਤ ਕੀਤਾ ਹੈ।ਇਸ ਮੌਕੇ ਧਰਮ ਸਿੰਘ ਖਾਲਸਾ ਨੇ ਆਪਣੀ ਇਸ ਨਿਯੁਕਤੀ ਲਈ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।ਧਰਮ ਸਿੰਘ ਖਾਲਸਾ ਦੇ ਪ੍ਰਧਾਨ ਬਣਾਏ ਜਾਣ ‘ਤੇ ਅੱਜ ਭਾਈਰੂਪਾ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਯੂਥ ਕਾਂਗਰਸੀ ਆਗੂ ਤੀਰਥ ਸਿੰਘ ਭਾਈਰੂਪਾ ਦੀ ਅਗਵਾਈ ਵਿੱਚ ਲੱਡੂ ਵੰਡੇ ਅਤੇ ਧਰਮ ਸਿੰਘ ਖਾਲਸਾ ਦੀ ਇਸ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਧਰਮ ਸਿੰਘ ਖਾਲਸਾ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਗੁਰਚਰਨ ਸਿੰਘ ਧਾਲੀਵਾਲ, ਤੀਰਥ ਸਿੰਘ ਸਿੱਧੂ, ਗੋਰਾ ਜਵੰਧਾ, ਸੁਖਦੇਵ ਸਿੰਘ ਸੰਧੂ, ਗਿੰਦਰ ਸੰਧੂ, ਜੀਤ ਮੈਂਬਰ, ਸੂਬੇਦਾਰ ਨੰਦ ਸਿੰਘ, ਛਿੰਦਾ ਬਾਬੇਕਾ, ਗੁਰਮੇਲ ਮੰਡੇਰ, ਸੁੱਖ ਸੰਧੂ, ਸੁਖਮੰਦਰ ਨੰਬਰਦਾਰ, ਉਂਕਾਰ ਰੌਲਕਾ, ਗੁਰਤੇਜ ਮੰਡੇਰ, ਕਰਮਜੀਤ ਸੰਧੂ, ਹਰਪ੍ਰੀਤ ਖੋਖਰ, ਅੰਗਰੇਜ਼ ਸੰਧੂ, ਅਜੈਬ ਧਾਲੀਵਾਲ, ਮੰਦਰ ਬਾਬੇਕਾ, ਭਿੰਦੂ ਮੰਡੇਰ, ਭਾਨ ਸੈਣੀ, ਗੁਰਲਾਲ ਸਿੱਧੂ, ਗੁਰਦੀਪ ਸੈਣੀ, ਬਲਜੀਤ ਸਿੱਧੂ, ਹਰੀ ਸਿੱਧੂ, ਕਮਲਜੀਤ ਸਿੱਧੂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: