Thu. Jun 20th, 2019

ਧਰਮ ਨੂੰ ਅਧਾਰ ਬਣਾ ਕੇ ਹਵਾਈ ਸੈਨਾ ਦੇ ਕਾਰਕੁੰਨ ਦਾਹੜਾ ਨਹੀ ਵੱਧਾਫ਼ਰੱਖ ਸਕਦੇ ਹਨ: ਸੁਪਰੀਮ ਕੋਰਟ

ਧਰਮ ਨੂੰ ਅਧਾਰ ਬਣਾ ਕੇ ਹਵਾਈ ਸੈਨਾ ਦੇ ਕਾਰਕੁੰਨ ਦਾਹੜਾ ਨਹੀ ਵੱਧਾਫ਼ਰੱਖ ਸਕਦੇ ਹਨ: ਸੁਪਰੀਮ ਕੋਰਟ

ਨਵੀਂ ਦਿੱਲੀ 15 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਸੁਪਰੀਮ ਕੋਰਟ ਦੇ ਤਿਹਰੀ ਬੈਂਚ ਦੇ ਜੱਜਾਂ ਨੇ ਅਜ ਇਕ ਮਾਮਲੇ ਵਿਚ ਸੁਣਵਾਈ ਕਰਦਿਆਂ ਫੈਸਲਾ ਦਿੱਤਾ ਕਿ ਧਰਮ ਦੇ ਅਧਾਰ ਤੇ ਘੱਟ ਗਿਣਤੀ (ਵਿਸ਼ੇਸ਼ ਸਮੁਦਾਇ) ਦਾਹੜਾ ਨਹੀ ਵੱਧਾ ਸਕਦੇ ਹਨ । ਮੁੱਖ ਜੱਜ ਟੀਐਸ ਠਾਕੁਰ, ਐਲ ਰਾਵ ਅਤੇ ਡੀਵਾਈ ਚੰਦ੍ਰਚੂੜ ਦੀ ਤਿਹਰੀ ਬੈਂਚ ਣ ਤੇ ਰੋਕ ਦਾ ਕੇਂਦਰ ਦਾ ਫੈਸਲਾ ਕਿਸੇ ਮੌਲਿਕ ਅਧਿਕਾਰਾ ਦੀ ੳਲੰਘਣਾ ਨਹੀ ਕਰਦਾ ਹੈ ।
ਹਵਾਈ ਸੈਨਾ ਦੇ ਦੋ ਮੁਸਲਿਮ ਕਾਰਕੁੰਨਾ ਵਲੋਂ ਅਦਾਲਤ ਵਿਚ ਪਾਈ ਅਪੀਲ ਨੂੰ ਅਜ ਨਕਾਰ ਦਿੱਤਾ ਜਿਸ ਨੂੰ ਪਹਿਲਾਂ ਹੀ ਹਾਈ ਕੋਰਟ ਵੀ ਨਕਾਰ ਚੁਕੀ ਸੀ । ਮੋਹੰਮਦ ਜੂਬੈਰ ਅਤੇ ਅੰਸਾਰੀ ਆਫਤਾਬ ਵਲੋਂ ਵੱਖ ਵੱਖ ਪਾਈ ਗਈ ਅਪੀਲਾਂ ਤੇ ਇਹ ਫੈਸਲਾ ਦਿੱਤਾ ਗਿਆ ਹੈ । ਇਨ੍ਹਾ ਨੇ ਮੁਸਲਿਮ ਕਾਰਕੁੰਨਾ ਦੇ ਦਾਹੜੇ ਰਖਣ ਤੇ ਰੋਕ ਲਾਉਣ ਦੇ ਸੰਬੰਧ ਵਿਚ ਲਗੀ ਰੋਕ ਦੇ ਖਿਲਾਫ 24 ਫਰਵਰੀ ਦੇ ਆਦੇਸ਼ ਨੂੰ ਚੁਨੌਤੀ ਦਿੱਤੀ ਸੀ । ਜੂਬੈਰ ਨੇ ਅਪਣੀ ਅਪੀਲ ਵਿਚ ਕਿਹਾ ਕਿ ਇਹ ਆਦੇਸ਼ ਆਮ ਜਨਤਾ ਦੇ ਮੌਲਿਕ ਅਧਿਕਾਰਾ ਨੂੰ ਰੱਦ ਕਰਦਾ ਹੈ ਤੇ ਨਾਲ ਹੀ ਇਸ ਸਰਕਾਰ ਵਲੋਂ ਜਾਰੀ ਕੀਤੇ 18 ਜੁਲਾਈ ਦੇ ਨੋਟੀਫਿਕੇਸ਼ਨ ਦੇ ਉੱਲਟ ਹੈ । ਅਪੀਲਕਰਤਾ ਮੁਤਾਬਿਕ ਗ੍ਰਹਿ ਮੰਤਰਾਲਿਆ ਦੇ ਇਸ ਆਦੇਸ਼ ਵਿਚ ਵਰਦੀਧਾਰੀ ਮੁੱਸਲਿਮ ਅਤੇ ਸਿੱਖ ਕਾਰਕੁੰਨਾ ਨੂੰ ਦਾਹੜਾ ਰੱਖਣ ਲਈ ਅਪਣੇ ਅਧਿਕਾਰਿਆ ਕੋਲੋ ਪਹਿਲਾ ਇਜਾਜਤ ਲੈਣ ਲਈ ਲਿਖਿਆ ਹੋਇਆ ਹੈ।

Leave a Reply

Your email address will not be published. Required fields are marked *

%d bloggers like this: