Sat. Apr 4th, 2020

ਧਰਮ ਦੇ ਨਾਮ ‘ਤੇ ਗੋਰਖ ਧੰਦਾ ਨਹੀਂ ਹੋਣਾ ਚਾਹੀਦਾ

ਧਰਮ ਦੇ ਨਾਮ ‘ਤੇ ਗੋਰਖ ਧੰਦਾ ਨਹੀਂ ਹੋਣਾ ਚਾਹੀਦਾ

ਬਹੁਤ ਚੰਗੀ ਗੱਲ ਹੈ ਕਿ ਅਸੀਂ ਆਪਣੇ ਗੁਰੂਆਂ, ਪੀਰਾਂ, ਪੈਗ਼ੰਬਰਾਂ, ਯੋਧਿਆਂ ਅਤੇ ਮਹਾਂਬਲੀਆਂ ਨੂੰ ਯਾਦ ਕਰਦੇ ਹਾਂ । ਉਹਨਾਂ ਦੇ ਪੁਰਬ ਮਨਾਉਂਦੇ ਹਾਂ ਤੇ ਯਾਦਗਾਰਾਂ ਸਥਾਪਤ ਕਰਦੇ ਹਾਂ ਤਾਂ ਕਿ ਅਗਲੀਆਂ ਪੀੜ੍ਹੀਆਂ ਨੂੰ ਪਤਾ ਰਹੇ ।ਪਰ ਦੁੱਖ ਦੀ ਗੱਲ ਇਹ ਹੈ ਕਿ ਕਈ ਵਾਰ ਕੁਝ ਲੋਕ ਜਾਣੇ ਅਣਜਾਣੇ ਵਿਚ ਅਜਿਹੀਆਂ ਕਾਰਵਾਈਆਂ ਕਰ ਜਾਂਦੇ ਹਨ, ਜੋ ਉਹਨਾਂ ਦੇ ਵੱਲੋਂ ਮਹਾਂਪੁਰਖਾਂ ਪ੍ਰਤੀ ਸ਼ਰਧਾ ਦੇ ਪਰਗਟਾਵੇ ਦੀ ਬਜਾਏ ਬੇਅਦਬੀ ਦਾ ਕਾਰਨ ਬਣਦੀਆਂ ਹਨ । ਮਿਸਾਲ ਵਜੋੰ ਮਹਾਂਪੁਰਖਾਂ ਦੇ ਨਾਮ ਉੱਤੇ ਵਪਾਰਕ ਅਦਾਰਿਆਂ ਦਾ ਨਾਮ ਰੱਖਣਾ । ਅਸੀਂ ਜਾਣਦੇ ਹਾਂ ਕਿ ਕਿਸੇ ਵੀ ਵਪਾਰ ਦਾ ਮੂਲ ਮਨੋਰਥ ਵੱਧ ਤਂ ਵੱਧ ਮੁਨਾਫਾ ਕਮਾੳਣਾ ਹੁੰਦਾ ਹੈ । ਜਦ ਕਿਸੇ ਕਾਰੋਬਾਰ ਦਾ ਨਾਮ ਮਹਾਂਪੁਰਖਾਂ ਦੇ ਨਾਮ ਤੇ ਰੱਖ ਕੇ ਅਜਿਹਾ ਗੋਰਖ ਧੰਦਾ ਕੀਤਾ ਜਾਂਦਾ ਹੇੈ ਤਾਂ ਇਸ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਆਪਣੇ ਸਵਾਰਥ ਵਾਸਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਾਜਾਿੲਜ ਫਾਿੲਦਾ ਉਠਾ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ।

ਹਾਂ, ਮਹਾਂਪੁਰਖਾਂ ਦੀਆਂ ਸਿਖਿਆਵਾਂ ਮੁਤਾਬਿਕ ਉਹਨਾਂ ਦੇ ਨਾਮ ਉੱਤੇ ਕੋਈ ਨਿਸ਼ਕਾਮ ਭਾਵਨਾ ਵਾਲੀ ਚੈਰਿਟੀ ਚਲਾਉਣੀ ਕਿਸੇ ਵੀ ਤਰਾਂ ਗਲਤ ਨਹੀਂ, ਪਰ ਗੁਰੂ ਨਾਨਕ ਢਾਬਾ/ਸਵੀਟ ਸੈਂਟਰ/ ਹੱਟ/ ਕਲਾਥ ਹਾਊਸ ਅਤੇ ਚਾਟ ਹਾਊਸ ਆਦਿ ਨਾਮ ਰੱਖਣੇ ਮਹਾਂਪੁਰਖਾਂ ਦਾ ਸਿਧੇ ਤੌਰ ਤੇ ਨਿਰਾਦਰ ਹੈ ਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਚਿੱਟੇ ਦਿਨ ਖਿਲਵਾੜ ਵੀ । ਅਜਿਹੇ ਵਪਾਰਕ ਅਦਾਰਿਆਂ ਵਿਚ ਨਾ ਹੀ ਸੁਚਮ ਰੱਖੀ ਜਾ ਸਕਦੀ ਹੈ ਨਾ ਹੀ ਮਰਿਆਦਾ ਤੇ ਸਤਿਕਾਰ ਅਤੇ ਨਾ ਹੀ ਕੋਈ ਇਮਾਨਦਾਰੀ ਦੀ ਗਰੰਟੀ ਦਿੱਤੀ ਜਾ ਸਕਦੀ ਹੈ । ਇਹ ਅਦਾਰੇ ਸਿਰਫ ਤੇ ਸਿਰਫ ਸਵਾਰਥ ਅਤੇ ਮਨਾਫਾਖੋਰੀ ਨੂੰ ਮੁਖ ਰੱਖਕੇ ਚਲਾਏ ਜਾਂਦੇ ਹਨ । ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਅਸੀਂ ਮਹਾਂਪੁਰਖਾਂ ਦੇ ਪਾਏ ਪੁਰਨਿਆਂ ਉੱਤੇ ਨਹੀਂ ਚੱਲ ਸਕਦੇ ਤਾਂ ਸਾਨੂੰ ਉਹਨਾਂ ਦੇ ਸਤਿਕਾਰਤ ਨਾਵਾਂ ਹੇਠ ਆਪਣਾ ਗੋਰਖ ਧੰਦਾ ਚਲਾ ਕੇ ਮੁਨਾਫਾਖੋਰੀ ਕਰਨ ਤੇ ਉਹਨਾਂ ਦੀ ਬੇਅਦਬੀ ਕਰਨ ਦਾ ਵੀ ਕੋਈ ਹੱਕ ਨਹੀਂ ।

ਧਾਰਮਿਕ ਆਗੂਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤੇ ਸਾਨੂੰ ਨੈਤਿਕ ਤੌਰ ਤੇ ਵੀ ਸੋਚਣਾ ਚਾਹੀਦਾ ਹੈ ਕਿ ਇਸ ਤਰਾਂ ਨਾ ਕਰੀਏ ।ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਤੇ ਨੇਤਾਵਾਂ ਨੂੰ ਵੀ ਧਾਰਮਿਕ ਪੁਰਬਾਂ ਦੇ ਪਾਵਨ ਮੌਕਿਆ ‘ਤੇ ਸਿਆਸੀ ਕਾਨਫਰੰਸਾਂ ਦਾ ਨਾਟਕ ਕਰਕੇ ਸਿਆਸੀ ਰੋਟੀਆਂ ਸੇਕਣ ਦੀਆ ਕਮੀਨੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਨਾ ਹੀ ਅਜਿਹਾ ਕੀਤੇ ਜਾਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ । ਇਸੇ ਤਰਾਂ ਧਾਰਮਿਕ ਸਥਾਨਾਂ ਦੇ ਆਸ ਪਾਸ ਪ੍ਰਸਾਦ ਦਾ ਨਿਸ਼ਾਨੀ ਦੇ ਨਾਮ ‘ਤੇ ਹੋ ਰਹੀ ਲੁੱਟ ਖਸੁੱਟ ਦਾ ਵੀ ਢੁਕਵਾਂ ਹੱਲ ਕੱਢੇ ਜਾਣ ਦੀ ਲੋੜ ਹੈ । ਇਸ ਨੂੰ ਨੀ ਧਰਮ ਦੇ ਨਾਮ ‘ਤੇ ਗੋਰਖ ਧੰਦਾ ਹੀ ਕਿਹਾ ਜਾਵੇਗਾ ਕਿ ਗੁਰੂ ਗਰੰਥ ਸਾਹਿਬ ਜੋ ਪੂਰੀ ਮਨੁੱਖਤਾ ਦਾ ਸਾਂਝਾ ਹੈ, ਉਸ ਦੀ ਗੁਰਬਾਣੀ ਦਾ ਪ੍ਰਸਾਰਨ ਤੇ ਹੁਕਮਨਾਮਾ ਆਦਿ ਦਾ ਕਾਪੀ ਰਾਈਟ ਕੀਤਾ ਜਾ ਰਿਹਾ ਹੈ । ਗੁਰਧਾਮਾਂ ਵਿੱਚ ਵੀ ਪਾਠ ਕਰਨ ਕਰਾਉਣ ਦੇ ਪੱਕੇ ਰੇਟ ਬੱਝੇ ਹੋਏ ਹਨ । ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਮਸਲਾ ਅੱਜ ਬਹੁਤ ਗੰਭੀਰ ਹੋ ਚੁੱਕਾ ਹੈ ਤੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ । ਸਾਨੂੰ ਸਭ ਨੂੰ ਮਿਲਕੇ ਇਸ ਸੰਬੰਧੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਤੇ ਇਸ ਦਾ ਕੋਈ ਪੱਕਾ ਬਾਨਣੂ ਬੰਨ੍ਹਣ ਵਾਸਤੇ ਹੱਲ ਲੱਭਣਾ ਚਾਹੀਦਾ ਹੈ ।ਧੰਨਵਾਦ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
15/02/2020

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: