ਧਰਮ ਦੀ ਆੜ ‘ਚ ਖਪਾਇਆ ਕਾਲਾ ਧਨ

ss1

ਧਰਮ ਦੀ ਆੜ ‘ਚ ਖਪਾਇਆ ਕਾਲਾ ਧਨ

ਭਿਵਾਨੀ: ਨੋਟਬੰਦੀ ਤੋਂ ਬਾਅਦ ਕਾਲਾ ਧਨ ਖਪਾਉਣ ਲਈ ਲੋਕ ਧਰਮ ਦਾ ਵੀ ਸਹਾਰਾ ਲੈ ਰਹੇ ਹਨ। ਹਰਿਆਣਾ ਦੇ ਭਿਵਾਨੀ ‘ਚ ਚੱਲ ਰਹੇ ਮਹਾਂਯੱਗ ਦੌਰਾਨ ਪੰਡਿਤਾਂ ਨੂੰ 80 ਲੱਖ ਰੁਪਏ ਦਾ ਕਾਲਾ ਧਨ ਦੇ ਦਿੱਤਾ ਗਿਆ। ਹਾਲਾਂਕਿ ਇਸ ਦਾ ਪੰਡਿਤਾਂ ਨੇ ਵਿਰੋਧ ਕੀਤਾ ਹੈ। ਪਰ ਇਹ ਕਾਲਾ ਧਨ ਕਿੱਥੋਂ ਆਇਆ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।

ਦਰਅਸਲ ਭਿਵਾਨੀ ‘ਚ ਲਕਸ਼ਚੰਡੀ ਮਹਾਂਯੱਗ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਇੱਥੇ ਹਰ ਰੋਜ ਵੱਡੇ ਵੱਡੇ ਲੀਡਰਾਂ ਤੇ ਮੰਤਰੀਆਂ ਦੇ ਆਉਣ ਦਾ ਸਿਲਸਲਾ ਜਾਰੀ ਹੈ। ਇਸ ਦੌਰਾਨ ਇੱਥੇ 2000 ਤੋਂ ਵੱਧ ਪੰਡਤਾਂ ਨੂੰ 1000 ਤੇ 500 ਦੇ ਪੁਰਾਣੇ ਨੋਟ ਦਿੱਤੇ ਗਏ ਹਨ, ਇਹ ਉਹੀ ਨੋਟ ਹਨ ਜਿਹੜੇ ਹੁਣ ਸਿਵਾਏ ਕਾਗਜ ਦੇ ਟੁਕੜੇ ਤੋਂ ਕੁੱਝ ਵੀ ਨਹੀਂ ਹਨ। ਇਹਨਾਂ ਪੰਡਿਤਾਂ ਨੂੰ 3500-3500 ਰੁਪਏ ਦਿੱਤੇ ਗਏ ਹਨ।

ਇਸ ਪੂਰੇ ਮਾਮਲੇ ‘ਤੇ ਜਦ ਪ੍ਰਬੰਧਕਾਂ ਤੋਂ ਪੁੱਛਿਆ ਗਿਆ ਤਾਂ ਉਹ ਕੁੱਝ ਵੀ ਬੋਲਣ ਲਈ ਤਿਆਰ ਨਹੀਂ ਸਨ।

Share Button

Leave a Reply

Your email address will not be published. Required fields are marked *