ਧਰਮ ਕਮਾਉਣ ਲਈ ਸ਼ੁੱਧ ਭਾਵ ਹੋਣਾ ਜਰੂਰੀ- ਸ਼ੰਕਰਾ ਨੰਦ ਭੂਰੀ ਵਾਲੇ

ss1

ਧਰਮ ਕਮਾਉਣ ਲਈ ਸ਼ੁੱਧ ਭਾਵ ਹੋਣਾ ਜਰੂਰੀ- ਸ਼ੰਕਰਾ ਨੰਦ ਭੂਰੀ ਵਾਲੇ

20-23 (2)
ਮੁੱਲਾਂਪੁਰ ਦਾਖਾ, 19 ਜੁਲਾਈ (ਮਲਕੀਤ ਸਿੰਘ) ਸੰਤ ਭੂਰੀ ਵਾਲੇ ਗਰੀਬ ਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਵਿਖੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ, ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ‘ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋ ਇਕੱਠੇ ਹੋ ਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਯੋਗ ਅਗਵਾਈ ਹੇਠ ਗੁਰ ਪੂਰਨਿਮਾ ਦਾ ਸ਼ੂਭ ਦਿਹਾੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਵੱਲੋਂ ਜਗਤ ਗੁਰੂ ਅਚਾਰੀਆ ਸ੍ਰੀ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤ ਮਈ ਗੁਰਬਾਣੀ ਦੇ ਭੋਗ ਪਾਉਣ ਉਪਰੰਤ ਸਤਿਗੁਰੂ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਸਰੂਪ ‘ਤੇ ਤਿਲਕ ਕਰਕੇ ਆਰਤੀ ਉਤਾਰਨ ਉਪਰੰਤ ਪੂਜਾ ਕੀਤੀ ਗਈ । ਇਸ ਪਵਿੱਤਰ ਦਿਨ ਮੌਕੇ ਭਾਰੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਸੰਤਾਂ-ਮਹਾਂਪੁਰਸ਼ਾ ਅਤੇ ਸੰਗਤਾਂ ਵੱਲੋਂ ਜਿੱਥੇ ਅਸਥਾਨ ਪ੍ਰਤੀ ਨਤਮਸਤਕ ਕੀਤਾ, ਉੱਥੇ ਸੰਗਤਾਂ ਅਤੇ ਸਵਾਮੀ ਹੰਸਾਂ ਨੰਦ ਜੀ ਗੰਗੋਤਰੀ ਧਾਮ, ਸਵਾਮੀ ਬਲਦੇਵ ਦਾਸ ਜੀ, ਸਵਾਮੀ ਸੁਰੇਸ਼ਵਰਾ ਨੰਦ ਜੀ ਭੂਰੀ ਵਾਲੇ, ਸਵਾਮੀ ਪਰਮਦੇਵਾ ਨੰਦ ਜੀ, ਜੱਥੇਦਾਰ ਅਵਤਾਰ ਸਿੰਘ, ਉਪ ਪ੍ਰਧਾਨ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਆੜਤੀਆ ਸੇਵਾ ਸਿੰਘ ਖੇਲਾ, ਚੇਅਰਮੈਨ ਚਰਨਜੀਤ ਸਿੰਘ ਥੋਪੀਆ, ਸੁਖਵਿੰਦਰ ਸਿੰਘ ਸੰਘੇੜਾ ਅਮਰੀਕਾ, ਪ੍ਰਧਾਨ ਤੀਰਥ ਸਿੰਘ ਸਰਾਂ, ਸਰਪੰਚ ਮੋਹਣ ਲਾਲ ਮੋਹਨ ਪੁਰ, ਮਲਕੀਤ ਸਿੰਘ ਔਜਲਾ ਅਤੇ ਵੱਖੋ ਵੱਖ ਸ਼ਰਧਾਲੂਆਂ ਨੇ ਸਵਾਮੀ ਸ਼ੰਕਰਾਂ ਨੰਦ ਮਹਾਰਾਜ ਭੂਰੀ ਵਾਲਿਆਂ ਦੇ ਤਿਲਕ ਕਰਕੇ ਗੁਰੂ ਭਾਵਨਾ ਦਾ ਪ੍ਰਗਟਾਵਾ ਕੀਤਾ।

ਹਾਜ਼ਰੀਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਧਰਮ ਕਮਾਉਣ ਲਈ ਸ਼ੁੱਧ ਭਾਵ ਦਾ ਹੋਣਾ ਬਹੁਤ ਜਰੂਰੀ ਹੈ। ਮਨੁੱਖਾ ਪ੍ਰਾਣੀ ਨੂੰ ਵੱਖ-ਵੱਖ ਗੁਰੂ ਸਹਿਬਾਨਾਂ ਵੱਲੋਂ ਰਚਿਤ ਗ੍ਰੰਥ ਅਤੇ ਉਨ੍ਹਾਂ ਦੇ ਭਗਤੀ ਭਰੇ ਜੀਵਨ ਨੂੰ ਪੜਨ ਦੀ ਲੋੜ ਹੈ। ਜਿਹਨਾਂ ਨੂੰ ਪੜ੍ਹਨ ‘ਤੇ ਸਾਰੇ ਗ੍ਰੰਥਾਂ ਦਾ ਨਿਚੋੜ ਸੱਚ ਦੀ ਕਿਰਤ ਅਤੇ ਨਾਮ ਸਿਮਰਨ ਕਰਨਾ ਹੀ ਨਿਕਲਦਾ ਹੈ। ਵਿੱਦਿਆ ਸ਼ਾਸਤਰੀ ਡਾ ਮੱਘਰ ਸਿੰਘ ਨੇ ਕਿਹਾ ਕਿ ਸਾਨੂੰ ਜਿੱਥੇ ਸੰਤਾਂ ਮਹਾਪੁਰਸ਼ਾਂ ਦੇ ਅਧਿਆਤਮਿਕਤਾਂ ਭਰੇ ਜੀਵਨ ਪੜਨ ਨਾਲ ਜੀਵਨ ਜਿਉਣ ਦੀ ਜਾਚ ਮਿਲਦੀ ਹੈ, ਉੱਥੇ ਗੁਰਬਾਣੀ ਪੜਨ, ਸਿਮਰਨ ਕਰਨ ਨਾਲ ਇਸ ਰੁਝੇਵਿਆਂ ਭਰੀ ਭੱਜ ਦੌੜ ਦੀ ਜਿੰਦਗੀ ਵਿੱਚ ਵੀ ਸਹਿਜਤਾ ਆਉਦੀ ਹੈ। ਦੂਜੇ ਪਾਸੇ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਯਾਦਗਾਰੀ ਡਿਸਪੈਂਸਰੀ ਵਿੱਚ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੇ ਚੈਕ-ਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ ਦਿੱਤੀਆਂ । ਅੱਜ ਦੇ ਸਮਾਗਮ ਵਿੱਚ ਕਰਨੈਲ ਸਿੰਘ ਪੱਖੋਵਾਲ, ਮੋਹਣ ਲਾਲ ਪਵਾ, ਪੰਡਿਤ ਰਾਜੀਵ ਸ਼ਰਮਾ ਲੁਧਿਆਣਾ, ਆੜ੍ਹਤੀਆ ਤਰਸੇਮ ਸਿੰਘ ਬੋਪਾਰਾਏ, ਖੁਸ਼ਮਿੰਦਰ ਸਿੰਘ ਖੁਸ਼ੀਆ ਆਲਮਗੀਰ, ਪੰਡਿਤ ਖੁਸ਼ਪਾਲ ਚੰਦ ਕੌੜੀ, ਥਾਣੇਦਾਰ ਸਤਪਾਲ ਸਿੰਘ ਸਰਪੰਚ ਪੰਡੋਰੀ, ਰਮੇਸ਼ ਸਿੰਗਲਾ ਡਾਬਾ ਲੁਧਿਆਣਾ, ਕਮਲ ਕਿਸ਼ੋਰ ਰੋੜੂਆਣਾ, ਗੁਰਦੀਪ ਸਿੰਘ ਲਾਲੀ, ਕੁਲਦੀਪ ਕੁਮਾਰ ਭਵਾਨੀਗੜ੍ਹ, ਲਖਵਿੰਦਰ ਬਿੰਦੂ ਦਿੱਲੀ, ਬਲਵਿੰਦਰ ਸਿੰਘ ਵਿਰਕ, ਠੇਕੇਦਾਰ ਪ੍ਰੀਤਮ ਸਿੰਘ ਮਡਿਆਣੀ, ਭਾਈ ਬਲਜਿੰਦਰ ਸਿੰਘ ਲਿੱਤਰ, ਏਕਮਦੀਪ ਸਿੰਘ ਸਾਇਆਂ, ਭੁਪਿੰਦਰ ਸਿੰਘ ਬੜੈਚ, ਗੁਰਮੀਤ ਸਿੰਘ ਬੈਂਸ, ਢਾਡੀ ਮਨਵੀਰ ਸਿੰਘ ਚਵਿੰਡਾ, ਚੌਧਰੀ ਪ੍ਰਮਿੰਦਰ ਮੁੱਲਾਂਪੁਰ, ਹਰਮੀਤ ਸਿੰਘ ਮਡਿਆਣੀ, ਜਸਬੀਰ ਸਿੰਘ ਦੋਧੀ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *