Sun. May 19th, 2019

ਧਰਮੀਂ

ਧਰਮੀਂ

ਰੱਬ ਨੂੰ ਪਾਗਲ ਬਣਾਉਦੇ ਲੋਕੀ
ਸਵਰਗ ਨੂੰ ਜਾਣਾ ਚਾਹੁੰਦੇ ਲੋਕੀ

ਤੜਕੇ  ਉੱਠ  ਕੇ  ਕਰਦੇ ਭਗਤੀ
ਸਾਮ  ਨੂੰ   ਮੁਰਗਾ ਖਾਂਦੇ  ਲੋਕੀ

ਝੂਠ ਫਰੇਬ ਦਾ  ਗਰਦ ਮਨਾ ਤੇ
ਤੀਰਥਾਂ  ਉਤੇ  ਨਹਾਂਉਦੇ   ਲੋਕੀ

ਗੂੰਗਾ  ਬੋਲ਼ਾ ਸਮਝਦੇ   ਰੱਬ ਨੂੰ
ਸੰਘ ਫਾੜ  ਕੇ   ਗਾਉਂਦੇ   ਲੋਕੀ

ਰੱਬ  ਵੰਡਿਆ  ਕੰਧਾਂ  ਦੇ   ਵਿੱਚ
ਮੰਦਰ ਮਸਜਿਦ  ਢਾਉਦੇ  ਲੋਕੀ

ਢਿੱਡ ਚ ਕਾਲਾ ਨਾਗ ਪਾਲਿਆ
ਚਿੱਟੇ   ਬਸਤਰ   ਪਾਉਂਦੇ  ਲੋਕੀ

ਚਿੱਤਰ  ਛਾਪ ਕੇ   ਚਿੱਤ  ਮਚੌਲ਼ੇ
ਕਮਲਿਆਂ ਨੂੰ ਭਰਮਾਂਉਦੇ ਲੋਕੀ

ਦੁੱਧ  ਡੋਲ  ਨਿੱਤ ਮਰਮਰ  ਉੱਤੇ
ਭੁੱਖਿਆਂ  ਨੂੰ  ਤਰਸਾਂੳੁਦੇ  ਲੋਕੀ

ਫੁੱਲ  ਤੋਡ਼  ਕੇ  ਮਹਿਕਾਂ  ਵੰਡਦਾ
ਮਿਟੀ   ਵਿੱਚ  ਮਲਾਂਉਦੇ  ਲੋਕੀ

ਸੋਨਾ  ਚਾਦੀ  ਮੜ  ਮੜੀਆਂ ਤੇ
ਦੋਲਤ   ਨੂੰ  ਦਰਸਾਉਂਦੇ  ਲੋਕੀ

ਅੱਗ    ਸੇਕਦੇ   ਦੂਰ  ਬੈਠ  ਕੇ
ਹੋਰਾਂ   ਨੂੰ    ਮਰਵਾਂਉਦੇ  ਲੋਕੀ

ਅਾਪਣੇ ਪੁੱਤਰ  ਪਿਆਰੇ ਲੱਗਦੇ
ਗੈਰ ਦਾ ਸੂਲੀ  ਚੜਾਂਉਦੇ ਲੋਕੀ

ਧਰਮ ਦੇ ਨਾ ਤੇ  ਵੇਖ   ਬਿੰਦਰਾ
ਕੀ ਕੀ  ਸਾਂਗ  ਰਚਾਂਉਦੇ ਲੋਕੀ
Binder jaan e sahit

Leave a Reply

Your email address will not be published. Required fields are marked *

%d bloggers like this: