ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਧਰਮਸ਼ਾਲਾ ਤੋਂ ਆਏ ਅਮਰੀਕਾ ਦੇ ਸੈਲਾਨੀਆਂ ਦੀਆਂ ਘੁੰਮ ਰਹੀਆਂ ਬੱਸਾਂ ਨੇ ਪਾਇਆ ਭੰਬਲਭੂਸਾ

ਧਰਮਸ਼ਾਲਾ ਤੋਂ ਆਏ ਅਮਰੀਕਾ ਦੇ ਸੈਲਾਨੀਆਂ ਦੀਆਂ ਘੁੰਮ ਰਹੀਆਂ ਬੱਸਾਂ ਨੇ ਪਾਇਆ ਭੰਬਲਭੂਸਾ

ਸ੍ਰੀ ਆਨੰਦਪੁਰ ਸਾਹਿਬ, 7 ਅਪ੍ਰੈਲ (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਕਰਫਿਊ ਦੌਰਾਨ ਅਮਰੀਕਾ ਨਾਲ ਸਬੰਧਿਤ ਵਿਦੇਸ਼ੀ ਸੈਲਾਨੀਆਂ ਦੀਆਂ ਜਦੋਂ ਦੋ ਬੱਸਾਂ ਇੱਥੇ ਆ ਕੇ ਰੁਕੀਆਂ ਤਾਂ ਸਥਿਤੀ ਭੰਬਲਭੂਸੇ ਵਾਲੀ ਬਣ ਗਈ ਤੇ ਸਾਰੇ ਹੈਰਾਨ ਹੋ ਗਏ।ਕਰੋਨਾ ਮਹਾਂਮਾਰੀ ਦਾ ਭਾਰਤ ਅੰਦਰ ਫੈਲਣ ਦਾ ਮੁੱਖ ਕਾਰਨ ਵਿਦੇਸ਼ਾਂ ਤੋਂ ਆਏ ਸੈਲਾਨੀ ਜਾਂ ਫਿਰ ਉਹ ਲੋਕ ਸਨ ਜੋ ਵਿਦੇਸ਼ ਯਾਤਰਾ ਤੋਂ ਵਾਪਸ ਵਤਨ ਪਰਤੇ ਸਨ।

ਅੱਜ ਜਦੋਂ ਦੁਪਹਿਰ ਵੇਲੇ ਦੋ ਵੋਲਵੋ ਬੱਸਾਂ ਹੋਟਲ ਕਰਾਊਨ ਦੇ ਕੋਲ ਨੰਗਲ-ਸ੍ਰੀ ਆਨੰਦਪੁਰ ਸਾਹਿਬ ਮਾਰਗ ਦੇ ਕੋਲ ਆ ਕੇ ਰੁਕੀਆਂ ਤਾਂ ਸਥਾਨਕ ਲੋਕ ਵਿਦੇਸ਼ੀ ਸੈਲਾਨੀਆਂ ਨਾਲ ਭਰੀਆਂ ਬੱਸਾਂ ਵੇਖ ਕੇ ਹੈਰਾਨ ਹੋ ਗਏ। ਕਿਉਂਕਿ ਵਿਦੇਸ਼ੀਆਂ ਨੂੰ ਵੇਖਦੇ ਸਭ ਨੂੰ ਕੋਰਨਾ ਦਾ ਖੌਫ ਵਿਖਾਈ ਦੇਣ ਲੱਗ ਪੈਂਦਾ ਹੈ।ਇਸਦੀ ਭਿਣਕ ਜਦੋਂ ਸਥਾਨਕ ਡੀ ਐਸ ਪੀ ਦਵਿੰਦਰ ਸਿੰਘ ਨੂੰ ਲੱਗੀ ਤਾਂ ਉਹ ਆਪਣੀ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ।

ਉਨ੍ਹਾਂ ਤੁਰੰਤ ਦੋਵੇਂ ਬੱਸਾਂ ਵਾਲਿਆਂ ਬਾਰੇ ਪਤਾ ਕੀਤਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਰੁਕਣ ਦਾ ਕਾਰਨ ਵੀ ਪੁੱਛਿਆ।ਜਿਸਤੋਂ ਬਾਅਦ ਇਹ ਪਤਾ ਲੱਗਿਆ ਕਿ ਅਮਰੀਕਾ ਤੋਂ ਧਰਮਸ਼ਾਲਾ, ਪਾਲਮਪੁਰ ਵਾਲੇ ਪਾਸੇ ਗਏ ਸੈਲਾਨੀ ਕਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੱਗੇ ਕਰਫਿਊ ‘ਚ ਉੱਥੇ ਹੀ ਫਸੇ ਹੋਏ ਸਨ। ਜਿਨ੍ਹਾਂ ਨੂੰ ਵਾਪਸ ਭੇਜਣ ਲਈ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਨਾਲ ਲੈ ਕੇ ਜਾ ਰਹੇ ਸਨ। ਪਰ ਅਚਾਨਕ ਉਨ੍ਹਾਂ ਦੀ ਬੱਸ ਖਰਾਬ ਹੋ ਗਈ। ਜਿਸਤੋਂ ਬਾਅਦ ਡੀ ਐ ਪੀ ਦਵਿੰਦਰ ਸਿੰਘ ਉਦੋਂ ਤੱਕ ਮੌਕੇ ਤੇਮੌਜੂਦ ਰਹੇ ਜਦੋਂ ਤੱਕ ਬੱਸਾਂ ਚਲੀਆਂ ਨਹੀਂ ਗਈਆਂ।ਡੀ ਐ ਪੀ ਦਵਿੰਦਰ ਸਿੰਘ ਨੇ ਉਪਰੋਕਤ ਅਨੁਸਾਰ ਪੁਸ਼ਟੀ ਕੀਤੀ ਤੇ ਕਿਹਾ ਕਿ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਲੈਕੇ ਜਾ ਰਹੇ ਸਨ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

Leave a Reply

Your email address will not be published. Required fields are marked *

%d bloggers like this: