ਧਰਨੇ ਦੇ 19ਵੇਂ ਦਿਨ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਐਲਾਨ

ਧਰਨੇ ਦੇ 19ਵੇਂ ਦਿਨ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਐਲਾਨ
ਰਈਆ, 19 ਅਕਤੂਬਰ (ਕਮਲਜੀਤ ਸੋਨੂੰ )—ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਰੇਲ ਰੋਕੂ ਮੋਰਚੇ ਦੌਰਾਨ ਅੰਮ੍ਰਿਤਸਰ ਜਿਲੇ ਦੀ ਬਾਬਾ ਬਕਾਲਾ ਤਹਿਸੀਲ ਅੰਦਰ ਪੈਂਦੇ ਬੁਟਾਰੀ ਸਟੇਸ਼ਨ ਤੇ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨਾਂ ਤੇ ਭੁਪਿੰਦਰ ਸਿੰਘ ਤੀਰਥਪੁਰਾ, ਟਹਿਲ ਸਿੰਘ,ਪ੍ਰਕਾਸ਼ ਸਿੰਘ ਥੋਥੀਆਂ, ਕਾਬਲ ਸਿੰਘ ਵਰਿਆ, ਤਰਸੇਮ ਸਿੰਘ ਠੱਠੀਆਂ, ਅਮਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਮਾਰੇ ਗਏ ਧਰਨੇ ਦੇ ਉਨੀਵੇਂ ਦਿਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਪੰਜਾਬ ਅੰਦਰ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕਾ. ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਡਾ. ਸਤਨਾਮ ਸਿੰਘ ਅਜਨਾਲਾ, ਟਹਿਲ ਸਿੰਘ ਚੇਤਨਪੁਰਾ,ਕੁਲਵੰਤ ਸਿੰਘ ਮੱਲੂਨੰਗਲ, ਵਿਰਸਾ ਸਿੰਘ ਟਪਿਆਲਾ, ਤਰਸੇਮ ਸਿੰਘ ਨੰਗਲ, ਲਖਬੀਰ ਸਿੰਘ ਨਿਜਾਮਪੁਰਾ, ਰਵਿੰਦਰ ਸਿੰਘ ਛੱਜਲਵੱਢੀ, ਦਲਬੀਰ ਸਿੰਘ ਬੇਦਾਦਪੁਰ, ਤਰਸੇਮ ਸਿੰਘ ਠੱਠੀਆਂ , ਗੁਰਨਾਮ ਸਿੰਘ ਦਾਊਦ, ਗੁਰਮੇਜ ਸਿੰਘ ਤਿਮੋਵਾਲ, ਹਰਮੀਤ ਸਿੰਘ ਰਿੰਕਾ, ਰਮੇਸ਼ ਯਾਦਵ ਅਤੇ ਸੁਖਵੰਤ ਸਿੰਘ ਚੇਤਨਪੁਰੀ ਨੇ ਕਿਹਾ ਕਿ ਇੱਕ ਪਾਸੇ ਨਵੇਂ ਲਿਆਂਦੇ ਗਏ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਮੋਦੀ ਸਰਕਾਰ ਨੇ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਹੈ ਤੇ ਇਸ ਨੂੰ ਕਿਸਾਨ ਪੱਖੀ ਕਿਹਾ ਜਾ ਰਿਹਾ ਉੱਥੇ ਦੂਜੇ ਪਾਸੇ ਵਪਾਰੀ ਯੂ.ਪੀ ਦੇ ਕਿਸਾਨਾਂ ਕੋਲੋਂ ਝੋਨਾ ਘੱਟ ਭਾਅ ਤੇ ਖ੍ਰੀਦ ਕੇ ਪੰਜਾਬ ਅੰਦਰ ਘੱਟੋ ਘੱਟ ਸਮਰਥਨ ਮੁੱਲ ਤੇ ਵੇਚ ਕੇ ਕਿਸਾਨਾਂ ਨੂੰ ਚੂਨਾ ਲਾ ਰਹੇ ਹਨ।ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ, ਅਕਾਲੀ ਤੇ ਬੀ.ਜੇ.ਪੀ ਵਾਲੇ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ ਪਰ ਕਿਸਾਨਾਂ ਦੀ ਏਕਤਾ ਕਰਕੇ ਉਨ੍ਹਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।ਸਟੇਜ ਦਾ ਸੰਚਾਲਨ ਕਾ. ਗੁਰਭੇਜ ਸਿੰਘ ਸੈਦੋਲੇਹਲ ਨੇ ਕੀਤਾ।